ਸੁਲਤਾਨਪੁਰ ਲੋਧੀ ਤੋਂ ਆਉਣ ਵਾਲੇ ਨਗਰ ਕੀਰਤਨ ਦਾ ਅੱਚਲ ਸਾਹਿਬ ਵਿਖੇ ਕੀਤਾ ਜਾਵੇਗਾ ਭਰਵਾਂ ਸਵਾਗਤ : ਸੁਖਮਨੀ ਸਾਹਿਬ ਸੇਵਾ ਸੁਸਾਇਟੀ
ਅੱਚਲ ਸਾਹਿਬ, 16 ਸਤੰਬਰ (ਗੁਰਚਰਨ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ 17 ਸਤੰਬਰ ਨੂੰ ਆਉਣ ਵਾਲੇ ਨਗਰ ਕੀਰਤਨ ਦਾ ਬਟਾਲਾ ਮਹਿਤਾ ਅੱਚਲ ਸਾਹਿਬ ਵਿਖੇ ਨਿੱਘਾ ਸਵਾਗਤ ਕੀਤਾ ਜਾਵੇਗਾ। ਇਸ ਸਬੰਧੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਅੱਚਲ ਸਾਹਿਬ ਦੇ ਪ੍ਰਬੰਧਕਾਂ ਜਥੇਦਾਰ ਅਮਰਜੀਤ ਸਿੰਘ ਸੇਖਵਾਂ, ਦਰਸ਼ਨ ਸਿੰਘ ਪੂਰੀਆਂ, ਜਥੇਦਾਰ ਪ੍ਰੇਮ ਸਿੰਘ ਜੈਤੋਸਰਜਾ, ਬਲਦੇਵ ਸਿੰਘ ਸੱਲੋ, ਜਥੇਦਾਰ ਕੁਲਬੀਰ ਸਿੰਘ ਚਾਹਲ, ਸਤਨਾਮ ਸਿੰਘ ਸੰਗਰਾਵਾਂ, ਪਰਮਜੀਤ ਸਿੰਘ ਸੁੱਖਾ ਚਿੱੜਾ ਸਮੇਤ ਸੇਵਾ ਸੁਸਾਇਟੀ ਦੇ ਸੇਵਾਦਾਰਾਂ ਅਤੇ ਬੀਬੀਆਂ ਨੇ ਦੱਸਿਆ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਮੌਕੇ ਗੁਰਦੁਆਰਾ ਬੀਰ ਸਾਹਿਬ ਸੁਲਤਾਨਪੁਰ ਲੋਧੀ ਤੋਂ 17 ਸਤੰਬਰ ਨੂੰ ਆਉਣ ਵਾਲੇ ਮਹਾਨ ਨਗਰ ਕੀਰਤਨ ਦਾ ਬਟਾਲਾ ਮਹਿਤਾ ਰੋਡ ਇਤਿਹਾਸਿਕ ਅਸਥਾਨ ਅੱਚਲ ਸਾਹਿਬ ਵਿਖੇ ਨਿੱਘਾ ਸਵਾਗਤ ਕੀਤਾ ਜਾਵੇਗਾ, ਪੰਜ ਪਿਆਰੇ ਸਾਹਿਬਾਨਾਂ ਦਾ ਸਿਰੋਪਾਓ ਦੇ ਕੇ ਸਤਿਕਾਰ ਕੀਤਾ ਜਾਵੇਗਾ ਅਤੇ ਸੰਗਤਾਂ ਲਈ ਲੰਗਰਾਂ ਦੇ ਪ੍ਰਬੰਧ ਕੀਤੇ ਜਾਣਗੇ।