14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਬਟਾਲਾ ਬਿਜਲੀ ਬੋਰਡ ਦਫ਼ਤਰ ਮੁਹਰੇ ਧਰਨਾ ਅੱਜ

ਧਿਆਨਪਰ, 13 ਸਤੰਬਰ (ਕੁਲਦੀਪ ਸਿੰਘ ਸੋਨੂੰ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਖਸ਼ੀਸ਼ ਸਿੰਘ ਬਸੰਤਕੋਟ ਅਤੇ ਜਰਨਲ ਸਕੱਤਰ ਪ੍ਰੀਤਮ ਸਿੰਘ ਧਾਲੀਵਾਲ ਰਾਜੇਕੇ ਦੀ ਅਗਵਾਈ ’ਚ ਕਿਸਾਨਾਂ ਤੇ ਮਜ਼ਦੂਰ ਭਾਈਚਾਰੇ ਨੂੰ ਆ ਰਹੀ ਬਿਜਲੀ ਦੀ ਦਿੱਕਤ ਨੂੰ ਹੱਲ ਕਰਵਾਉਣ ਲਈ ਐਕਸ਼ੀਅਨ ਬਿਜਲੀ ਬੋਰਡ ਦੇ ਦਫ਼ਤਰ ਬਟਾਲਾ ਵਿਖੇ ਅੱਜ ਵਿਸ਼ਾਲ ਧਰਨਾ ਲਗਾਇਆ ਜਾ ਰਿਹਾ ਹੈ। ਭਾਰਤੀ ਕਿਸਾਨ ਮਜਦੂਰ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਖਸ਼ੀਸ਼ ਸਿੰਘ ਬਸੰਤਕੋਟ ਅਤੇ ਹਰਿਆਵਲ ਦਸਤੇ ਵਜੋਂ ਜਾਣੇ ਜਾਂਦੇ ਪ੍ਰੀਤਮ ਸਿੰਘ ਧਾਲੀਵਾਲ ਰਾਜੇਕੇ ਨੇ ਦੱਸਿਆ ਕਿ ਸਵੇਰੇ 11:00 ਵਜੇ ਤੋਂ 3:00 ਵਜੇ ਤੱਕ ਦਫਤਰ ਮੁਹਰੇ ਧਰਨਾ ਦਿੱਤਾ ਜਾਵੇਗਾ।

Ad Position 21
repet_subhas-goyals [Copy P29]
ਜ਼ਿਲ੍ਹਾ ਪ੍ਰਧਾਨ ਬਖਸ਼ੀਸ਼ ਸਿੰਘ ਬਸੰਤਕੋਟ ਅਤੇ ਜਿਲ੍ਹਾ ਜਰਨਲ ਸਕੱਤਰ ਪ੍ਰੀਤਮ ਸਿੰਘ ਧਾਲੀਵਾਲ ਰਾਜੇਕੇ। 14-09-2026
ਧਿਆਨਪਰ, 13 ਸਤੰਬਰ (ਕੁਲਦੀਪ ਸਿੰਘ ਸੋਨੂੰ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਖਸ਼ੀਸ਼ ਸਿੰਘ ਬਸੰਤਕੋਟ ਅਤੇ ਜਰਨਲ ਸਕੱਤਰ ਪ੍ਰੀਤਮ ਸਿੰਘ ਧਾਲੀਵਾਲ ਰਾਜੇਕੇ ਦੀ ਅਗਵਾਈ ’ਚ ਕਿਸਾਨਾਂ ਤੇ ਮਜ਼ਦੂਰ ਭਾਈਚਾਰੇ ਨੂੰ ਆ ਰਹੀ ਬਿਜਲੀ ਦੀ ਦਿੱਕਤ ਨੂੰ ਹੱਲ ਕਰਵਾਉਣ ਲਈ ਐਕਸ਼ੀਅਨ ਬਿਜਲੀ ਬੋਰਡ ਦੇ ਦਫ਼ਤਰ ਬਟਾਲਾ ਵਿਖੇ ਅੱਜ ਵਿਸ਼ਾਲ ਧਰਨਾ ਲਗਾਇਆ ਜਾ ਰਿਹਾ ਹੈ। ਭਾਰਤੀ ਕਿਸਾਨ ਮਜਦੂਰ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਖਸ਼ੀਸ਼ ਸਿੰਘ ਬਸੰਤਕੋਟ ਅਤੇ ਹਰਿਆਵਲ ਦਸਤੇ ਵਜੋਂ ਜਾਣੇ ਜਾਂਦੇ ਪ੍ਰੀਤਮ ਸਿੰਘ ਧਾਲੀਵਾਲ ਰਾਜੇਕੇ ਨੇ ਦੱਸਿਆ ਕਿ ਸਵੇਰੇ 11:00 ਵਜੇ ਤੋਂ 3:00 ਵਜੇ ਤੱਕ ਦਫਤਰ ਮੁਹਰੇ ਧਰਨਾ ਦਿੱਤਾ ਜਾਵੇਗਾ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸਿੱਧੂਪੁਰ ਦੇ ਜਨਰਲ ਸਕੱਤਰ ਪ੍ਰੀਤਮ ਸਿੰਘ ਧਾਲੀਵਾਲ ਰਾਜੇਕੇ ਨੇ ਕਿਸਾਨ-ਭਰਾਵਾਂ ਨੂੰ ਧਰਨੇ ਨੂੰ ਸਫਲ ਬਣਾਉਣ ਲਈ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਸਮੇਂ ਪਰਮਜੀਤ ਸਿੰਘ ਤੇਜਾ, ਬਲਵਿੰਦਰ ਸਿੰਘ ਰਾਜੇਕੇ ਬਲਾਕ ਪ੍ਰਧਾਨ ਡੇਰਾ ਬਾਬਾ ਨਾਨਕ, ਜਗਦੀਸ਼ ਸਿੰਘ ਵਾਈਸ ਪ੍ਰਧਾਨ ਡੇਰਾ ਬਾਬਾ ਨਾਨਕ, ਪ੍ਰਤਾਪ ਸਿੰਘ ਤੇਜਾ ਬਲਾਕ ਪ੍ਰਧਾਨ ਫਤਿਹਗੜ੍ਹ ਚੂੜੀਆਂ, ਨਰਿੰਦਰ ਕੁਮਾਰ ਸੋਨੀ ਸਾਬਕਾ ਸਰਪੰਚ ਮੋਹਲੋਵਾਲੀ, ਸੁਖਦੇਵ ਸਿੰਘ ਰਾਜੇਕੇ, ਹਰਪਾਲ ਸਿੰਘ ਗੋਲਡੀ ਤੇਜਾਂ, ਹਰਪ੍ਰੀਤ ਸਿੰਘ ਮੋਹਲੋਵਾਲੀ, ਸੁੱਚਾ ਸਿੰਘ ਮੋਹਲੋਵਾਲੀ, ਅਮਨ ਸੋਨੀ ਮੋਹਲੋਵਾਲੀ, ਅਮਰਜੀਤ ਸਿੰਘ ਕੋਟ ਬਸੰਤ ਰਾਏ ਪ੍ਰਧਾਨ ਧਾਰੀਵਾਲ, ਪ੍ਰਭਦੀਪ ਸਿੰਘ, ਨਵਰਾਜ ਸਿੰਘ ਰਾਜੇਕੇ ਅਤੇ ਖਜਾਨਾ ਸਿੰਘ ਰਾਜੇਕੇ ਆਦਿ ਹਾਜਰ ਸਨ ।
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ‘ਆਪ’ ਆਗੂ ਪ੍ਰਧਾਨ ਪ੍ਰਲੋਕ ਸਿੰਘ ਨੂੰ ਗਹਿਰਾ ਸਦਮਾ- ਮਾਤਾ ਦਾ ਦਿਹਾਂਤ ਅਗਲੀ ਖ਼ਬਰ ਅਜੀਤ, ਜਲੰਧਰ ਚੇਅ. ਰਣਜੇਤ ਸਿੰਘ ਬਾਠ ਝੰਗੀ ਵਲੋਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਰਸਟ ਨਾਲ ਮੁਲਾਕਾਤ ਕਿਹਾ, ਮਾਰਕਿਟ...
Ad Position 24