14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਹਾਈਕੋਰਟ ਵਲੋਂ ਪਲਾਸਟਿਕ ਦੇ ਲਿਫਾਫਿਆਂ ’ਤੇ ਪਾਬੰਦੀ ਲਗਵਾਉਣ ਦੇ ਬਾਵਜੂਦ ਵੀ ਧੜੱਲੇ ਨਾਲ ਹੋ ਰਹੀ ਵਿੱਕਰੀ * ਲਿਫਾਫੇ ਗਲੀਆਂ ਤੇ ਸੀਵਰੇਜ ’ਚ ਜਾਣ ਕਰਕੇ ਹੋਲ ਹੋ ਜਾਂਦੇ ਹਨ ਬੰਦ * ਗੰਦਾ ਪਾਣੀ ਬਾਹਰ ਫਿਰਨ ਨਾਲ ਫੈਲਦੀਆਂ ਹਨ ਭਿਆਨਕ ਬਿਮਾਰੀਆਂ

ਗੁਰਦਾਸਪੁਰ, 13 ਸਤੰਬਰ (ਅਸ਼ੋਕ ਸ਼ਰਮਾ)-ਪੰਜਾਬ ਹਰਿਆਣਾ ਹਾਈ ਕੋਰਟ ਵਲੋਂ ਪਲਾਸਟਿਕ ਦੇ ਲਿਫਾਫਿਆਂ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਹੋਈ ਹੈ । ਉਸ ਦੇ ਬਾਵਜੂਦ ਇਸ ਦੀ ਵਿੱਕਰੀ ਧੜੱਲੇ ਨਾਲ ਹੋ ਰਹੀ ਹੈ ।

Ad Position 21
repet_subhas-goyals [Copy P29]
ਸ਼ਹਿਰ ’ਚ ਲਿਫਾਫਿਆਂ ਕਾਰਨ ਬੰਦ ਪਿਆ ਨਾਲਾ । ਤਸਵੀਰ: ਵਿਸ਼ਾਲ ਮੁੰਨਾ 14-09-2026
ਗੁਰਦਾਸਪੁਰ, 13 ਸਤੰਬਰ (ਅਸ਼ੋਕ ਸ਼ਰਮਾ)-ਪੰਜਾਬ ਹਰਿਆਣਾ ਹਾਈ ਕੋਰਟ ਵਲੋਂ ਪਲਾਸਟਿਕ ਦੇ ਲਿਫਾਫਿਆਂ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਹੋਈ ਹੈ । ਉਸ ਦੇ ਬਾਵਜੂਦ ਇਸ ਦੀ ਵਿੱਕਰੀ ਧੜੱਲੇ ਨਾਲ ਹੋ ਰਹੀ ਹੈ । ਜ਼ਿਲ੍ਹਾ ਪ੍ਰਸ਼ਾਸਨ ਇਸ ਨੂੰ ਰੋਕਣ ਤੋਂ ਅਸਮਰੱਥ ਰਿਹਾ ਹੈ । ਇਸ ਸਬੰਧੀ ਵੱਖ-ਵੱਖ ਸਮਾਜਸੇਵੀ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਪਲਾਸਟਿਕ ਦੇ ਲਿਫਾਫੇ ਸ਼ਰੇਆਮ ਸੜਕਾਂ ’ਤੇ ਪਏ ਹੋਏ ਹਨ । ਜਦੋਂ ਤੇਜ਼ ਹਨੇਰੀ ਆਉਂਦੀ ਹੈ, ਤਾਂ ਇਹ ਲਿਫਾਫੇ ਗਲੀਆਂ ਤੇ ਸੀਵਰੇਜ ਹੋਲਾਂ ਵਿਚ ਪੈਣ ਨਾਲ ਬੰਦ ਹੋ ਜਾਂਦੇ ਹਨ ਅਤੇ ਗੰਦਾ ਪਾਣੀ ਓਵਰਫਲੋ ਹੋ ਕੇ ਸੜਕਾਂ ਤੇ ਗਲੀਆਂ ਵਿਚ ਫਿਰਦਾ ਹੈ । ਇਸ ਨਾਲ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਲਈ ਸ਼ਹਿਰ ਅੰਦਰ ਕਈ ਵਾਰ ਮੁਨਿਆਦੀ ਵੀ ਕਰਵਾਈਜਾਂਦੀ ਹੈ ਤੇ ਸਬੰਧਿਤ ਵਿਭਾਗ ਥੋੜ੍ਹੇ ਸਮੇਂ ਲਈ ਹਰਕਤ ’ਚ ਆਉਂਦਾ ਹੈ ਤੇ ਫਿਰ ਮੁਹਿੰਮ ਠੁੱਸ ਹੋ ਕੇ ਰਹਿ ਜਾਂਦੀ ਹੈ । ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਮੁੱਖ ਬਾਜ਼ਾਰਾਂ ਤੇ ਹੋਰ ਦੁਕਾਨਾਂ ਵਾਲੇ ਪਲਾਸਟਿਕ ਦੇ ਲਿਫਾਫੇ ਦੀ ਸ਼ਰੇਆਮ ਕਾਲਾ ਬਾਜ਼ਾਰੀ ਕਰਦੇ ਹਨ । ਉਨ੍ਹਾਂ ਨੂੰ ਕੋਈ ਵੀ ਰੋਕਣ ਵਾਲਾ ਨਹੀਂ ਹੈ ਤੇ ਨਾ ਹੀ ਉਹ ਕਿਸੇ ਸਰਕਾਰੀ ਅਧਿਕਾਰੀ ਦੀ ਪ੍ਰਵਾਹ ਵੀ ਨਹੀਂ ਕਰਦੇ ਹਨ । ਉਨ੍ਹਾਂ ਦੱਸਿਆ ਕਿ ਪਲਾਸਟਿਕ ਦੇ ਲਿਫਾਫਿਆਂ ਦੀ ਰੋਕ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਗਾਂਊ ਸੂਚਨਾ ਵੀ ਦਿੱਤੀ ਜਾਂਦੀ ਹੈ, ਉਹ ਵੀ ਇਸ ਨੂੰ ਨਕੇਲ ਪਾਉਣ ਤੋਂ ਅਸਮਰੱਥ ਜਾਪਦੇ ਹਨ । ਉਨ੍ਹਾਂ ਡੀ.ਸੀ. ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਪਿੰਡਾਂ ਤੇ ਸ਼ਹਿਰਾਂ ਅੰਦਰ ਪਲਾਸਟਿਕ ਦੇ ਲਿਫਾਫਿਆਂ ’ਤੇ ਰੋਕ ਲਗਾਉਣ ਲਈ ਸਖਤ ਤੋਂ ਸਖਤ ਨਿਰਦੇਸ਼ ਸਬੰਧਿਤ ਵਿਭਾਗ ਨੂੰ ਜਾਰੀ ਕੀਤੇ ਜਾਣ, ਜਿਸ ਨਾਲ ਸ਼ਹਿਰ ਅੰਦਰ ਪ੍ਰਦੂਸ਼ਣ ਫੈਲਣ ਤੋਂ ਬਚ ਸਕੇ ।
Ad Position 22
No active advertisement
ਪਿਛਲੀ ਖ਼ਬਰ ਅਜੀਤ, ਜਲੰਧਰ ਚੇਅ. ਰਣਜੇਤ ਸਿੰਘ ਬਾਠ ਝੰਗੀ ਵਲੋਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਰਸਟ ਨਾਲ ਮੁਲਾਕਾਤ ਕਿਹਾ, ਮਾਰਕਿਟ... ਅਗਲੀ ਖ਼ਬਰ ਭੋਗ ’ਤੇ ਵਿਸ਼ੇਸ਼:- ਸੁਖਵਿੰਦਰ ਕੌਰ ਵਿਰਕ
Ad Position 24