11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸੀ.ਐਨ.ਐਫ. ਦੀ ਡੈਲੀਗੇਸ਼ਨ ਮੀਟਿੰਗ ’ਚ ਪ੍ਰਧਾਨ ਚੌਧਰੀ ਵਲੋਂ ਭਾਈਚਾਰੇ ਦੀਆਂ ਸਮੱਸਿਆਵਾਂ ’ਤੇ ਵਿਚਾਰ ਚਰਚਾ

ਕਲਾਨੌਰ, 10 ਸਤੰਬਰ (ਪੁਰੇਵਾਲ)-ਕ੍ਰਿਸ਼ਚੀਅਨ ਨੈਸ਼ਨਲ ਫਰੰਟ ਦੇ ਪਾਸਟਰ ਰਾਹੁਲ ਤੇ ਬਿਸ਼ਪ ਰੋਬਰਟ ਜੇਮਸ ਦੇ ਸਹਿਯੋਗ, ਸ੍ਰੀ ਸਾਹਿਬ ਮਸੀਹ ਜ਼ਿਲ੍ਹਾ ਪ੍ਰਧਾਨ ਦੇ ਯਤਨਾਂ ਸਦਕਾ ਪੰਜਾਬ ਯੂਥ ਪ੍ਰਧਾਨ ਬੱਬਾ ਗਿੱਲ, ਤਰਸੇਮ ਸੰਗਲਾਂ ਸੀਨੀਅਰ ਮੀਤ ਪ੍ਰਧਾਨ ਪੰਜਾਬ ਦੀ ਪ੍ਰਧਾਨਗੀ ਹੇਠ ਸਥਾਨਕ ਕਸਬੇ ’ਚ ਫਰੰਟ ਦੀ ਡੈਲੀਗੇਸ਼ਨ ਮੀਟਿੰਗ ਹੋਈ, ਜਿਸ ’ਚ ਕ੍ਰਿਸ਼ਚੀਅਨ ਨੈਸ਼ਨਲ ਫਰੰਟ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਲਾਰੈਂਸ ਚੌਧਰੀ ਵਿਸ਼ੇਸ ਤੌਰ ’ਤੇ ਹਾਜ਼ਰ ਹੋਏ। ਇਸ ਦੌਰਾਨ ਸ੍ਰੀ ਚੌਧਰੀ ਵਲੋਂ ਪਾਸਟਰ ਰਾਹੁਲ ਨੂੰ ਸਰਬਸੰਮਤੀ ਨਾਲ ਬਲਾਕ ਕਲਾਨੌਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਕਲਾਨੌਰ, 10 ਸਤੰਬਰ (ਪੁਰੇਵਾਲ)-ਕ੍ਰਿਸ਼ਚੀਅਨ ਨੈਸ਼ਨਲ ਫਰੰਟ ਦੇ ਪਾਸਟਰ ਰਾਹੁਲ ਤੇ ਬਿਸ਼ਪ ਰੋਬਰਟ ਜੇਮਸ ਦੇ ਸਹਿਯੋਗ, ਸ੍ਰੀ ਸਾਹਿਬ ਮਸੀਹ ਜ਼ਿਲ੍ਹਾ ਪ੍ਰਧਾਨ ਦੇ ਯਤਨਾਂ ਸਦਕਾ ਪੰਜਾਬ ਯੂਥ ਪ੍ਰਧਾਨ ਬੱਬਾ ਗਿੱਲ, ਤਰਸੇਮ ਸੰਗਲਾਂ ਸੀਨੀਅਰ ਮੀਤ ਪ੍ਰਧਾਨ ਪੰਜਾਬ ਦੀ ਪ੍ਰਧਾਨਗੀ ਹੇਠ ਸਥਾਨਕ ਕਸਬੇ ’ਚ ਫਰੰਟ ਦੀ ਡੈਲੀਗੇਸ਼ਨ ਮੀਟਿੰਗ ਹੋਈ, ਜਿਸ ’ਚ ਕ੍ਰਿਸ਼ਚੀਅਨ ਨੈਸ਼ਨਲ ਫਰੰਟ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਲਾਰੈਂਸ ਚੌਧਰੀ ਵਿਸ਼ੇਸ ਤੌਰ ’ਤੇ ਹਾਜ਼ਰ ਹੋਏ। ਇਸ ਦੌਰਾਨ ਸ੍ਰੀ ਚੌਧਰੀ ਵਲੋਂ ਪਾਸਟਰ ਰਾਹੁਲ ਨੂੰ ਸਰਬਸੰਮਤੀ ਨਾਲ ਬਲਾਕ ਕਲਾਨੌਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਪ੍ਰਧਾਨ ਲਾਰੈਂਸ ਚੌਧਰੀ ਨੇ ਕਿਹਾ ਕਿ ਝੁੱਗੀਆਂ-ਝੌਂਪੜੀਆਂ ਵਿਚ ਰਹਿ ਰਹੇ ਇਨ੍ਹਾਂ ਲੋਕਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਲਈ ਕੇਂਦਰ ਤੇ ਸੂਬਾ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਨਾ ਮਿਲਣਾ ਸਰਕਾਰ ਅਤੇ ਪ੍ਰਸ਼ਾਸਨ ਦੀ ਅਣਦੇਖੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਬੀਤੇ ਸਾਲ ਰਾਵੀ ਦਰਿਆ ਵਿਚ ਪਾਣੀ ਵਧਣ ਕਾਰਨ ਆਏ ਹੜ੍ਹ ਨੇ ਸਰਹੱਦੀ ਪਿੰਡਾਂ ਦੀ ਗ਼ਰੀਬ ਵੱਸੋਂ ਖਾਸ ਕਰ ਮਸੀਹੀ ਭਾਈਚਾਰੇ ਦੇ ਘਰਾਂ ਦਾ ਵੱਧ ਨੁਕਸਾਨ ਕੀਤਾ ਸੀ, ਪਰ ਬੜੇ ਅਫਸੋਸ ਦੀ ਗੱਲ ਹੈ ਕਿ ਸਾਲ ਬੀਤਣ ਬਾਅਦ ਵੀ ਪ੍ਰਸ਼ਾਸਨ ਤੇ ਸਰਕਾਰ ਵਲੋਂ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ। ਉਨ੍ਹਾਂ ਕੇਂਦਰ ਤੇ ਸੂਬਾ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਮੰਗ ਕੀਤੀ, ਉੱਥੇ ਹੀ ਨੌਜਵਾਨਾਂ ਨੂੰ ਅਜਿਹੇ ਬਾਰਡਰ ਪਾਰ ਬੈਠੇ ਦੇਸ਼ ਵਿਰੋਧੀ ਮਾੜੇ ਅਨਸਰਾਂ ਤੋਂ ਦੂਰ ਰਹਿਣ ਦੀ ਤੇ ਅਜਿਹੇ ਲੋਕਾਂ ਵਿਰੁੱਧ ਪੁਲਿਸ ਨੂੰ ਤੁਰੰਤ ਸੂਚਨਾ ਦੇਣ ਦੀ ਅਪੀਲ ਕੀਤੀ। ਇਸ ਮੌਕੇ ਪਾ. ਸੁਰਜੀਤ ਮਸੀਹ ਜ਼ਿਲ੍ਹਾ ਚੇਅਰਮੈਨ ਧਾਰਮਿਕ ਵਿੰਗ, ਪਾ. ਜੱਕੀ ਯੂਥ ਮੀਤ ਪ੍ਰਧਾਨ ਪੰਜਾਬ, ਵਾਰਿਸ ਮਸੀਹ ਹਲਕਾ ਮੀਤ ਪ੍ਰਧਾਨ ਫਤਹਿਗੜ੍ਹ ਚੂੜੀਆਂ, ਸਰਦੂਲ ਮਸੀਹ, ਲਖਵਿੰਦਰ ਮਸੀਹ ਪ੍ਰਧਾਨ ਦਬੁਰਜੀ, ਧਰਮ ਮਸੀਹ, ਰਮਨ ਖੋਸਲਾ, ਜਗੀਰਾਂ ਖੁੰਡੀਆਂ, ਸੁਲੱਖਣ, ਜੋਹਨ ਬੱਤਰਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ਆਪ’ ਆਗੂ । ਪੰਜਾਬ ਵਿਚ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਤੈਅ: ‘ਆਪ’ ਆਗੂ ਅਗਲੀ ਖ਼ਬਰ ਡੇਰਾ ਬਾਬਾ ਨਾਨਕ ਹਰੂਵਲ ਸੜਕ ’ਤੇ ਉੱਗੀ ਬੂਟੀ ਨੇ ਧਾਰਿਆ ਜੰਗਲ ਦਾ ਰੂਪ, ਰਾਹਗੀਰ ਪ੍ਰੇਸ਼ਾਨ
Ad Position 24