11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਡੇਰਾ ਬਾਬਾ ਨਾਨਕ ਹਰੂਵਲ ਸੜਕ ’ਤੇ ਉੱਗੀ ਬੂਟੀ ਨੇ ਧਾਰਿਆ ਜੰਗਲ ਦਾ ਰੂਪ, ਰਾਹਗੀਰ ਪ੍ਰੇਸ਼ਾਨ

ਡੇਰਾ ਬਾਬਾ ਨਾਨਕ, 10 ਸਤੰਬਰ (ਹੀਰਾ ਸਿੰਘ ਮਾਂਗਟ)-ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਤੋਂ ਵਾਇਆ ਪੱਖੋਕੇ ਟਾਹਲੀ ਸਾਹਿਬ, ਸਾਧਾਂਵਾਲੀ, ਹਰੂਵਾਲ ਤੇ ਗੁਰਦਾਸਪੁਰ ਨੂੰ ਜਾਣ ਵਾਲੀ ਸੜਕ ਦੇ ਕਿਨਾਰਿਆਂ ’ਤੇ ਉੱਗੀ ਜੰਗਲੀ ਬੂਟੀ ਤੇ ਦਰੱਖਤਾਂ ਨੇ ਜੰਗਲ ਦਾ ਰੂਪ ਧਾਰ ਲਿਆ ਹੈ ਜਿਸ ਕਾਰਨ ਵਾਇਆ ਪੱਖੋਕੇ ਟਾਹਲੀ ਸਾਹਿਬ, ਸਾਧਾਂਵਾਲੀ ਤੇ ਹਰੂਵਾਲ ਗੁਰਦਾਸਪੁਰ ਨੂੰ ਜਾਣ ਵਾਲੇ ਰਾਹਗੀਰ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ। ਇਸ ਜੰਗਲੀ ਬੂਟੀ ਤੇ ਦਰੱਖਤਾਂ ਦੇ ਦੋਨੇ ਪਾਸੋਂ ਸੜਕ ਮੱਲਣ ਦੇ ਕਾਰਨ ਜਿੱਥੇ ਕਈ ਭਿਆਨਕ ਹਾਦਸੇ ਵਾਪਰ ਚੁੱਕੇ ਹਨ, ਉਥੇ ਹੀ ਰਾਤ ਬਰਾਤੇ ਆਉਣ ਵਾਲੇ ਰਾਹਗੀਰਾਂ ਨੂੰ ਵੀ ਕਈ ਵਾਰ ਲੁੱਟਾਂ ਖੋਹਾਂ ਦਾ ਸ਼ਿਕਾਰ ਹੋਣਾ ਪਿਆ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਡੇਰਾ ਬਾਬਾ ਨਾਨਕ, 10 ਸਤੰਬਰ (ਹੀਰਾ ਸਿੰਘ ਮਾਂਗਟ)-ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਤੋਂ ਵਾਇਆ ਪੱਖੋਕੇ ਟਾਹਲੀ ਸਾਹਿਬ, ਸਾਧਾਂਵਾਲੀ, ਹਰੂਵਾਲ ਤੇ ਗੁਰਦਾਸਪੁਰ ਨੂੰ ਜਾਣ ਵਾਲੀ ਸੜਕ ਦੇ ਕਿਨਾਰਿਆਂ ’ਤੇ ਉੱਗੀ ਜੰਗਲੀ ਬੂਟੀ ਤੇ ਦਰੱਖਤਾਂ ਨੇ ਜੰਗਲ ਦਾ ਰੂਪ ਧਾਰ ਲਿਆ ਹੈ ਜਿਸ ਕਾਰਨ ਵਾਇਆ ਪੱਖੋਕੇ ਟਾਹਲੀ ਸਾਹਿਬ, ਸਾਧਾਂਵਾਲੀ ਤੇ ਹਰੂਵਾਲ ਗੁਰਦਾਸਪੁਰ ਨੂੰ ਜਾਣ ਵਾਲੇ ਰਾਹਗੀਰ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ। ਇਸ ਜੰਗਲੀ ਬੂਟੀ ਤੇ ਦਰੱਖਤਾਂ ਦੇ ਦੋਨੇ ਪਾਸੋਂ ਸੜਕ ਮੱਲਣ ਦੇ ਕਾਰਨ ਜਿੱਥੇ ਕਈ ਭਿਆਨਕ ਹਾਦਸੇ ਵਾਪਰ ਚੁੱਕੇ ਹਨ, ਉਥੇ ਹੀ ਰਾਤ ਬਰਾਤੇ ਆਉਣ ਵਾਲੇ ਰਾਹਗੀਰਾਂ ਨੂੰ ਵੀ ਕਈ ਵਾਰ ਲੁੱਟਾਂ ਖੋਹਾਂ ਦਾ ਸ਼ਿਕਾਰ ਹੋਣਾ ਪਿਆ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਐਨੀਆਂ ਲੁੱਟਾਂ ਖੋਹਾਂ ਤੇ ਹਾਦਸੇ ਵਾਪਰਨ ਦੇ ਬਾਵਜੂਦ ਵੀ ਪ੍ਰਸ਼ਾਸਨ ਕੁੰਭਕਰਨ ਨੂੰ ਸੁੱਤਾ ਪਿਆ ਹੈ। ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ, ਲਖਵਿੰਦਰ ਸਿੰਘ, ਮਹਿੰਦਰ ਸਿੰਘ, ਜਸਵੰਤ ਸਿੰਘ, ਜਗਮੋਹਣ ਸਿੰਘ, ਵੱਸਣ ਸਿੰਘ, ਪਾਲ ਸਿੰਘ ਆਦਿ ਨੇ ਦੱਸਿਆ ਕਿ ਇਸ ਸੜਕ ਉੱਪਰ ਕਈ ਭਿਆਨਕ ਹਾਦਸੇ ਵਾਪਰ ਚੁੱਕੇ ਹਨ ਤੇ ਕਈ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵੀ ਹੋ ਚੁੱਕੀਆਂ ਹਨ ਪਰ ਅਜੇ ਤੱਕ ਇਸ ਸੜਕ ਦੇ ਦੋਨਾਂ ਪਾਸਿਆਂ ਦੀ ਕਿਸੇ ਵੀ ਪ੍ਰਸ਼ਾਸਨ ਅਧਿਕਾਰੀ ਜਾਂ ਸੜਕ ਵਿਭਾਗ ਵੱਲੋਂ ਸਫਾਈ ਨਹੀਂ ਕਰਵਾਈ ਗਈ। ਉਨ੍ਹਾਂ ਪ੍ਰਸ਼ਾਸਨ ਦੇ ਉਸ ਅਧਿਕਾਰੀਆਂ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਕੋਲੋਂ ਮੰਗ ਕੀਤੀ ਹੈ ਕਿ ਡੇਰਾ ਬਾਬਾ ਨਾਨਕ ਤੋਂ ਹਰੂਵਾਲ ਨੂੰ ਜਾਣ ਵਾਲੀ ਇਸ ਸੜਕ ਦੇ ਦੋਨਾਂ ਪਾਸਿਆਂ ਤੋਂ ਸਫਾਈ ਕਰਵਾਈ ਜਾਵੇ ਤੇ ਦਰੱਖਤਾਂ ਦੇ ਵਾਧੂ ਟਾਣਿਆਂ ਆਦਿ ਨੂੰ ਕੁਟਵਾਇਆ ਜਾਵੇ ਤਾਂ ਜੋ ਸੜਕ ਦੇ ਕਿਨਾਰੇ ਬਣੀ ਲੁਕ ਤੇ ਜੰਗਲ ਕਾਰਨ ਵਾਪਰ ਰਹੇ ਭਿਆਨਕ ਹਾਦਸਿਆਂ ਤੋਂ ਬਚਿਆ ਜਾ ਸਕੇ ।
Ad Position 22
No active advertisement
ਪਿਛਲੀ ਖ਼ਬਰ ਸੀ.ਐਨ.ਐਫ. ਦੀ ਡੈਲੀਗੇਸ਼ਨ ਮੀਟਿੰਗ ’ਚ ਪ੍ਰਧਾਨ ਚੌਧਰੀ ਵਲੋਂ ਭਾਈਚਾਰੇ ਦੀਆਂ ਸਮੱਸਿਆਵਾਂ ’ਤੇ ਵਿਚਾਰ ਚਰਚਾ ਅਗਲੀ ਖ਼ਬਰ ਸਰਕਾਰ ਟਕਰਾਅ ਵਾਲੀ ਨੀਤੀ ਛੱਡ ਕੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਨਿਪਟਾਰਾ ਕਰੇ-ਉਦੀਪੁਰ
Ad Position 24