11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਪੰਡਿਤ ਮੋਹਨ ਲਾਲ ਐਸ.ਡੀ ਕਾਲਜ ਫ਼ਾਰ ਵੁਮੈਨ ਵਿਖੇ ਅਧਿਆਪਕਾਂ ਦਾ ਸਨਮਾਨ

ਗੁਰਦਾਸਪੁਰ, 10 ਸਤੰਬਰ (ਪੰਕਜ ਸ਼ਰਮਾ)-ਪੰਡਿਤ ਮੋਹਨ ਲਾਲ ਐੱਸ. ਡੀ ਕਾਲਜ ਫ਼ਾਰ ਵੁਮੈਨ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਪ੍ਰਧਾਨ ਅਨਿਲ ਮਹਾਜਨ ਦੀ ਪ੍ਰਧਾਨਗੀ ਹੇਠ ਅਧਿਆਪਕ ਦਿਵਸ ਮਨਾਇਆ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਗੁਰਦਾਸਪੁਰ, 10 ਸਤੰਬਰ (ਪੰਕਜ ਸ਼ਰਮਾ)-ਪੰਡਿਤ ਮੋਹਨ ਲਾਲ ਐੱਸ.ਡੀ ਕਾਲਜ ਫ਼ਾਰ ਵੁਮੈਨ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਪ੍ਰਧਾਨ ਅਨਿਲ ਮਹਾਜਨ ਦੀ ਪ੍ਰਧਾਨਗੀ ਹੇਠ ਅਧਿਆਪਕ ਦਿਵਸ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਖੇਤਰਾਂ ’ਚ ਸੇਵਾਵਾਂ ਨਿਭਾਅ ਰਹੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਰਾਸ਼ਟਰੀ ਐਵਾਰਡ ਨਾਲ ਸਨਮਾਨਿਤ ਮਨੋਹਰ ਲਾਲ ਸ਼ਰਮਾ (ਰਿਟਾਇਰਡ ਪ੍ਰਿੰਸੀਪਲ) ਆਪਣੇ ਪੁੱਤਰ ਰਾਜੇਸ਼ ਸ਼ਰਮਾ ਸਮੇਤ ਹਾਜ਼ਰ ਹੋਏ। ਜਦਕਿ ਗੈਸਟ ਆਫ਼ ਆਨਰ ਵਜੋਂ ਪ੍ਰਿੰਸੀਪਲ ਡਾ: ਨੀਰੂ ਸ਼ਰਮਾ ਨੇ ਸ਼ਿਰਕਤ ਕੀਤੀ। ਕਾਲਜ ਦੀਆਂ ਬੀ.ਸੀ.ਏ ਫਾਈਨਲ ਦੀਆਂ 2 ਵਿਦਿਆਰਥਣਾਂ ਅਸ਼ਦੀਪ ਕੌਰ ਤੇ ਸਿਮਰਜੀਤ ਕੌਰ ਨੇ ਸ਼ਾਨਦਾਰ ਪੇਸ਼ਕਾਰੀ ਦਿੱਤੀ ਗਈ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਅਧਿਆਪਕਾਵਾਂ ਡਾ: ਰੂਪਿੰਦਰ ਕੌਰ, ਗਗਨਦੀਪ ਕੌਰ, ਰਜਨੀ ਸ਼ਰਮਾ ਅਤੇ ਪੁਨੀਤਾ ਸਹਿਗਲ ਤੋਂ ਇਲਾਵਾ ਐੱਚ.ਆਰ.ਏ ਸਕੂਲ ਦੇ ਪ੍ਰਿੰਸੀਪਲ ਸਤੀਸ਼ ਕੁਮਾਰ ਨੂੰ ਸਨਮਾਨਿਤ ਕੀਤਾ । ਸਟੇਜ ਦਾ ਸੰਚਾਲਨ ਪ੍ਰੀਸ਼ਦ ਵਲੋਂ ਸਕੱਤਰ ਅਸ਼ਵਨੀ ਚਤਰਥ ਅਤੇ ਕਾਲਜ ਵਲੋਂ ਮੈਡਮ ਪੁਨੀਤਾ ਸਹਿਗਲ ਨੇ ਕੀਤਾ। ਇਸ ਮੌਕੇ ਪ੍ਰੀਸ਼ਦ ਦੇ ਪ੍ਰਧਾਨ ਅਨਿਲ ਮਹਾਜਨ, ਗੋਲਡਨ ਮੈਂਬਰ ਪ੍ਰੇਮ ਖੋਸਲਾ, ਇੰਦਰਜੀਤ ਸਿੰਘ ਬਾਜਵਾ, ਸਕੱਤਰ ਅਸ਼ਵਨੀ ਚਤਰਥ, ਖ਼ਜ਼ਾਨਚੀ ਸੁਨੀਲ ਸ਼ਰਮਾ, ਕਨਵੀਨਰ ਰਾਜੇਸ਼ ਮਹਾਜਨ, ਬਲਕਾਰ ਸਿੰਘ, ਅਸ਼ਵਨੀ ਗੁਪਤਾ, ਰਾਜਿੰਦਰ ਸ਼ਰਮਾ, ਨੀਲਮ ਸ਼ਰਮਾ, ਅਸ਼ੋਕ ਸ਼ਰਮਾ, ਰਾਜਿੰਦਰ ਕੁਮਾਰ, ਨਿਖਿਲ ਗੁਪਤਾ, ਐਡਵੋਕੇਟ ਡੀ.ਪੀ ਗੋਸਾਈ, ਸ਼ਲਿੰਦਰ ਭਾਸਕਰ, ਕ੍ਰਿਸ਼ਨ ਦੇਵ ਤੇ ਰਾਜ ਕੁਮਾਰ ਗੰਡੋਤਰਾ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ 2027 ’ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ’ਚ ਔਰਤਾਂ ਅਤੇ ਨੌਜਵਾਨਾਂ ਦਾ ਅਹਿਮ ਯੋਗਦਾਨ ਹੋਵੇਗਾ-ਮਾਹਲ ਅਗਲੀ ਖ਼ਬਰ ਪੰਜਾਬ ਸਰਕਾਰ ਨਵੇਂ ਭਰਤੀ ਕੀਤੇ ਅਧਿਆਪਕਾਂ ਦਾ ਪ੍ਰੋਬੇਸ਼ਨ ਪੀਰੀਅਡ 2 ਸਾਲ ਕਰੇ- ਪਰਮਾਰ
Ad Position 24