10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਪੰਜਾਬ ਸਰਕਾਰ ਨਵੇਂ ਭਰਤੀ ਕੀਤੇ ਅਧਿਆਪਕਾਂ ਦਾ ਪ੍ਰੋਬੇਸ਼ਨ ਪੀਰੀਅਡ 2 ਸਾਲ ਕਰੇ- ਪਰਮਾਰ

ਅੱਚਲ ਸਾਹਿਬ, 10 ਸਤੰਬਰ (ਗੁਰਚਰਨ ਸਿੰਘ)-ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਹਰਪ੍ਰੀਤ ਸਿੰਘ ਪਰਮਾਰ ਨੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਤੋਂ ਜ਼ੋਰਦਾਰ ਸ਼ਬਦਾਂ ’ਚ ਮੰਗ ਕੀਤੀ ਕਿ ਵਿਭਾਗ ਵਿਚ ਪ੍ਰਾਇਮਰੀ ਪੱਧਰ ’ਤੇ ਨਵੇਂ ਭਰਤੀ ਕੀਤੇ 2364 ਤੇ 5994 ਈ. ਟੀ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਅੱਚਲ ਸਾਹਿਬ, 10 ਸਤੰਬਰ (ਗੁਰਚਰਨ ਸਿੰਘ)-ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਹਰਪ੍ਰੀਤ ਸਿੰਘ ਪਰਮਾਰ ਨੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਤੋਂ ਜ਼ੋਰਦਾਰ ਸ਼ਬਦਾਂ ’ਚ ਮੰਗ ਕੀਤੀ ਕਿ ਵਿਭਾਗ ਵਿਚ ਪ੍ਰਾਇਮਰੀ ਪੱਧਰ ’ਤੇ ਨਵੇਂ ਭਰਤੀ ਕੀਤੇ 2364 ਤੇ 5994 ਈ.ਟੀ.ਟੀ. ਅਧਿਆਪਕਾ ਦਾ ਪ੍ਰੋਬੇਸ਼ਨ ਪੀਰੀਅਡ 3 ਸਾਲ ਤੋਂ ਘਟਾ ਕੇ 2 ਸਾਲ ਦਾ ਕਰੇ ਤਾਂ ਜੋ ਉਨ੍ਹਾਂ ਨੂੰ 2 ਸਾਲ ਤੋਂ ਬਾਅਦ ਰੈਗੂਲਰ ਹੋਣ ’ਤੇ ਸਾਰੇ ਭੱਤੇ ਅਤੇ ਲਾਭ ਮਿਲ ਸਕਣ। ਇਸ ਮੌਕੇ ਪਰਮਾਰ ਨੇ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਨਵੇਂ ਭਰਤੀ 2364, 5994, 6635 ਈ.ਟੀ.ਟੀ. ਅਧਿਆਪਕਾਂ ਨੂੰ ਕੇਂਦਰੀ ਪੇਅ ਸਕੇਲ ਦੇਣ ਦੀ ਬਜਾਏ ਪੰਜਾਬ ਸਰਕਾਰ ਦੇ 6 ਵੇਂ ਪੇਅ ਸਕੇਲ ਅਨੁਸਾਰ ਸਾਰੇ ਭੱਤੇ ਤੇ ਲਾਭ ਦਿੱਤੇ ਜਾਣ। ਸ: ਪਰਮਾਰ ਨੇ ਇਸ ਮੌਕੇ ਅਧਿਆਪਕਾਂ ਤੋਂ ਲਏ ਜਾ ਰਹੇ ਗੈਰ ਵਿੱਦਿਅਕ ਕੰਮਾਂ ਜਿਵੇਂ ਬੀ.ਐੱਲ.ਓ. ਕੋਲੋਂ ਕਰਵਾਏ ਜਾ ਰਹੇ ਐੱਸ.ਆਈ.ਆਰ. ਦਾ ਕੰਮ ਡਰੱਗ ਸੈਸਜ ਬੀ.ਐੱਲ.ਓ. ਡਿਊਟੀ ਤੋਂ ਤੁਰੰਤ ਫਾਰਗ ਕਰਕੇ ਸਕੂਲਾਂ ’ਚ ਭੇਜਿਆ ਜਾਵੇ। ਉਨ੍ਹਾਂ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਮਿਡ ਡੇ ਮੀਲ ਦੇ ਰਾਸ਼ਨ ਦੇ ਪੈਸੇ ਤੇ ਖਾਣਾ ਬਣਾਉਣ ਵਾਲੇ ਦੀ ਤਨਖਾਹ ਤੁਰੰਤ ਜਾਰੀ ਕਰੇ ਤਾਂ ਜੋ ਅਧਿਆਪਕਾਂ ਵਲੋਂ ਆਪਣੇ ਪੱਧਰ ’ਤੇ ਚਲਾਏ ਜਾ ਰਹੇ ਮਿਡ ਡੇ ਮੀਲ ਦਾ ਬੋਝ ਖ਼ਤਮ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਪੰਡਿਤ ਮੋਹਨ ਲਾਲ ਐਸ.ਡੀ ਕਾਲਜ ਫ਼ਾਰ ਵੁਮੈਨ ਵਿਖੇ ਅਧਿਆਪਕਾਂ ਦਾ ਸਨਮਾਨ ਅਗਲੀ ਖ਼ਬਰ ਦੀਨਾਨਗਰ ਦੇ ਵਾਰਡ ਨੰਬਰ 4 ’ਚ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠ ਚਲਾਈ ਸਫਾਈ ਮੁਹਿੰਮ
Ad Position 24