ਬਾਬਾ ਬਕਾਲਾ ਵਿਖੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਵਿਸ਼ਾਲ ਪੰਥਕ ਕਾਨਫਰੰਸ ਅੱਜ-ਐਡਵੋਕੇਟ ਢਿੱਲੋਂ
ਪਿੰਡ ਕੋਟਲੀ ਸੈਣੀਆਂ ਵਿਖੇ ਗੁਰਜੀਤ ਸਿੰਘ ਸੈਣੀ ਦੀ ਅਗਵਾਈ ਹੇਠ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨੇ ਕੀਤੀ ਭਰਵੀਂ ਮੀਟਿੰਗ
ਉੱਘੇ ਸਾਹਿਤਕਾਰ ਡਾ: ਸੁਰਿੰਦਰ ਕਾਹਲੋਂ ‘ਹਰਭਜਨ ਸਿੰਘ ਹੁੰਦਲ ਯਾਦਗਾਰੀ’ ਪੁਰਸਕਾਰ ਨਾਲ ਹੋਣਗੇ ਸਨਮਾਨਿਤ
ਘੱਲੂਘਾਰਾ ਸਾਹਿਬ, 27 ਅਗਸਤ (ਪਰਮ ਮਿਨਹਾਸ)-ਬਾਬਾ ਬਕਾਲਾ ਸਾਹਿਬ ਵਿਖੇ 28 ਅਗਸਤ ਨੂੰ ਅਕਾਲੀ ਦਲ ਵਾਰਿਸ ‘ਪੰਜਾਬ ਦੇ’ ਵਲੋਂ ਹੋ ਰਹੀ ਵਿਸ਼ਾਲ ਪੰਥਕ ਕਾਨਫਰੰਸ ਸਬੰਧੀ ਹਲਕਾ ਕਾਦੀਆਂ ਦੇ ਪਿੰਡ ਕੋਟਲੀ ਸੈਣੀਆਂ ਵਿਖੇ ਐਡਵੋਕੇਟ ਗੁਰਜੀਤ ਸਿੰਘ ਸੈਣੀ ਦੀ ਅਗਵਾਈ ਵਿਚ ਅਹਿਮ ਮੀਟਿੰਗ ਹੋਈ। ਇਸ ਮੌਕੇ ਹਲਕਾ ਇੰਚਾਰਜ ਗੁਰਦਾਸਪੁਰ ਐਡਵੋਕੇਟ ਅਜੈਪਾਲ ਸਿੰਘ ਢਿੱਲੋਂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।
ਘੱਲੂਘਾਰਾ ਸਾਹਿਬ, 27 ਅਗਸਤ (ਪਰਮ ਮਿਨਹਾਸ)-ਬਾਬਾ ਬਕਾਲਾ ਸਾਹਿਬ ਵਿਖੇ 28 ਅਗਸਤ ਨੂੰ ਅਕਾਲੀ ਦਲ ਵਾਰਿਸ ‘ਪੰਜਾਬ ਦੇ’ ਵਲੋਂ ਹੋ ਰਹੀ ਵਿਸ਼ਾਲ ਪੰਥਕ ਕਾਨਫਰੰਸ ਸਬੰਧੀ ਹਲਕਾ ਕਾਦੀਆਂ ਦੇ ਪਿੰਡ ਕੋਟਲੀ ਸੈਣੀਆਂ ਵਿਖੇ ਐਡਵੋਕੇਟ ਗੁਰਜੀਤ ਸਿੰਘ ਸੈਣੀ ਦੀ ਅਗਵਾਈ ਵਿਚ ਅਹਿਮ ਮੀਟਿੰਗ ਹੋਈ। ਇਸ ਮੌਕੇ ਹਲਕਾ ਇੰਚਾਰਜ ਗੁਰਦਾਸਪੁਰ ਐਡਵੋਕੇਟ ਅਜੈਪਾਲ ਸਿੰਘ ਢਿੱਲੋਂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਐਡਵੋਕੇਟ ਅਜੈਪਾਲ ਸਿੰਘ ਢਿੱਲੋਂ ਨੇ ਕਿਹਾ ਕਿ ‘ਸਾਚਾ ਗੁਰ ਲਾਧੋ ਰੇ’ ਦਿਹਾੜੇ ਮੌਕੇ ਹੋ ਰਹੀ ਕਾਨਫਰੰਸ ’ਚ ਮਾਝੇ ਦੀ ਧਰਤੀ ਤੋਂ 50 ਹਜ਼ਾਰ ਤੋਂ ਵੱਧ ਸੰਗਤ ਪਹੁੰਚੇਗੀ, ਜੋ ਹੁਣ ਤੱਕ ਦੇ ਸਾਰੇ ਰਿਕਾਰਡ ਤੋੜੇਗੀ। ਇਸ ਮੌਕੇ ਉਨ੍ਹਾਂ ਪਿੰਡ ਕੋਟਲੀ ਸੈਣੀਆਂ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਸੰਗਤਾਂ ਕਾਨਫਰੰਸ ’ਚ ਵੱਧ-ਚੜ ਕੇ ਹਿੱਸਾ ਲੈਣ। ਉਨ੍ਹਾਂ ਕਿਹਾ ਕਿ ਕਾਨਫਰੰਸ ਲਈ 3 ਏਕੜ ’ਚ ਵਿਸ਼ਾਲ ਪੰਡਾਲ ਲਾਇਆ ਜਾ ਰਿਹਾ ਹੈ। ਸੰਗਤਾਂ ਲਈ ਲੰਗਰ, ਚਾਹ-ਪਾਣੀ ਤੇ ਪਾਰਕਿੰਗ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਐੱਮ.ਪੀ. ਖਡੂਰ ਸਾਹਿਬ ਦਾ ਸੰਦੇਸ਼ ਸੁਣਾਇਆ ਜਾਵੇਗਾ। ਇਸ ਮੌਕੇ ਜਸਵਿੰਦਰ ਸਿੰਘ ਕਾਹਨੂੰਵਾਨ, ਦਿਲਬਾਗ ਸਿੰਘ ਖਾਲਸਾ, ਓਮਰਾਓ ਸਿੰਘ ਕੰਗ, ਅਭੀ ਤਿੱਬੜ, ਰਿਧਮ ਤਿੱਬੜ, ਲਖਵਿੰਦਰ ਸਿੰਘ, ਬੰਨੀ ਗਿੱਲ ਤੇ ਗੁਰਪ੍ਰੀਤ ਸਿੰਘ ਬਟਾਲਾ, ਮਨਜੀਤ ਸਿੰਘ ਫ਼ੌਜੀ, ਅੰਮ੍ਰਿਤਪਾਲ ਜੌੜਾ, ਮਲਕੀਤ ਸਿੰਘ ਪੰਨੂੰ, ਅਮਰਜੀਤ ਸਿੰਘ, ਕੁਲਬੀਰ ਸਿੰਘ ਤਿੱਬੜ, ਜਸਕਰਨ ਸਿੰਘ ਗਿੱਲ, ਸੰਨੀ ਮਸੀਹ, ਬਲਜੀਤ ਸਿੰਘ ਸੱਲੋਪੁਰ, ਪਰਮਜੀਤ ਸਿੰਘ ਚੋਪੜਾ ਆਦਿ ਹਾਜ਼ਰ ਸਨ।