ਗੋਲਡਨ ਸਕੂਲ ਦੇ ਖਿਡਾਰੀ ਕੇਸ਼ਵ ਨੇ ਜੂਡੋ ਮੁਕਾਬਲੇ ’ਚ ਸੋਨ ਤਗਮਾ ਜਿੱਤਿਆ
ਗੁਰਦਾਸਪੁਰ, 27 ਅਗਸਤ (ਚੱਕਰਾਜਾ)- ਗੋਲਡਨ ਸੀਨੀਅਰ ਸੈਕੰਡਰੀ ਸਕੂਲ ਦੇ ਨੌਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਤੇ ਲਵਲੀ ਦੇ ਸਪੁੱਤਰ ਕੇਸ਼ਵ ਨੇ ਸੀ. ਬੀ.
ਗੁਰਦਾਸਪੁਰ, 27 ਅਗਸਤ (ਚੱਕਰਾਜਾ)- ਗੋਲਡਨ ਸੀਨੀਅਰ ਸੈਕੰਡਰੀ ਸਕੂਲ ਦੇ ਨੌਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਤੇ ਲਵਲੀ ਦੇ ਸਪੁੱਤਰ ਕੇਸ਼ਵ ਨੇ ਸੀ.ਬੀ.ਐਸ.ਈ ਖੇਡਾਂ ਦੌਰਾਨ ਅੰਡਰ-19 ਜੂਡੋ ਮੁਕਾਬਲੇ ’ਚ ਸੋਨ ਤਗਮਾ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਸਬੰਧੀ ਗੋਲਡਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਪ੍ਰਧਾਨ ਡਾ: ਮੋਹਿਤ ਮਹਾਜਨ ਨੇ ਕਿਹਾ ਕਿ ਗੋਲਡਨ ਸਕੂਲ ’ਚ ਪੜ੍ਹਦੇ ਬਹੁਤ ਸਾਰੇ ਵਿਦਿਆਰਥੀ ਹਰ ਸਾਲ ਕਈ ਹੋਰ ਖੇਡਾਂ ’ਚ ਰਾਸ਼ਟਰੀ ਪੱਧਰ ਤੱਕ ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕਰਦੇ ਹਨ ਤੇ ਆਪਣੇ ਮਾਪਿਆਂ ਦਾ ਮਾਣ ਵਧਾਇਆ ਹੈ। ਉਨ੍ਹਾਂ ਦੱਸਿਆ ਕਿ ਖਿਡਾਰੀ ਕੇਸ਼ਵ ਨੇ ਸੀ.ਬੀ.ਐ.ਈ ਖੇਡਾਂ ’ਚ ਸੋਨ ਤਗਮਾ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਪ੍ਰਿਅੰਕਾ ਮਹਾਜਨ, ਜਤੇਂਦਰ ਗੁਪਤਾ ਨੇ ਬੱਚਿਆਂ ਦੇ ਮਾਪਿਆਂ ਨੂੰ ਵੀ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਖਿਡਾਰੀ ਕੇਸ਼ਵ ਨੂੰ ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਤੇ ਸਟਾਫ ਮੈਂਬਰਾਂ ਦੀ ਮੌਜੂਦਗੀ ਵਿਚ ਸਨਮਾਨਿਤ ਕੀਤਾ ਗਿਆ।