ਲਾਇਨਜ਼ ਕਲੱਬ ਸਟਾਰ ਨੇ ਸ਼੍ਰੀ ਮਣੀਮਹੇਸ਼ ਲੰਗਰ ਸੇਵਾ ਲਈ ਰਾਸ਼ਨ ਦਿੱਤਾ
ਪਠਾਨਕੋਟ, 26 ਅਗਸਤ (ਸੁਮਿਤ)- ਸੇਵਾ, ਸਮਰਪਣ ਤੇ ਸਹਿਯੋਗ ਦੀ ਭਾਵਨਾ ਨੂੰ ਅੱਗੇ ਵਧਾਉਂਦੇ ਹੋਏ ਲਾਇਨਜ਼ ਕਲੱਬ ਪਠਾਨਕੋਟ ਸਟਾਰ ਵਲੋਂ ਚਾਰਟਰ ਪ੍ਰਧਾਨ ਐਮ. ਜੇ.
ਪਠਾਨਕੋਟ, 26 ਅਗਸਤ (ਸੁਮਿਤ)- ਸੇਵਾ, ਸਮਰਪਣ ਤੇ ਸਹਿਯੋਗ ਦੀ ਭਾਵਨਾ ਨੂੰ ਅੱਗੇ ਵਧਾਉਂਦੇ ਹੋਏ ਲਾਇਨਜ਼ ਕਲੱਬ ਪਠਾਨਕੋਟ ਸਟਾਰ ਵਲੋਂ ਚਾਰਟਰ ਪ੍ਰਧਾਨ ਐਮ.ਜੇ.ਐਫ ਰਣਬੀਰ ਸਿੰਘ ਦੀ ਅਗਵਾਈ ਹੇਠ ਸ਼੍ਰੀ ਮਣੀਮਹੇਸ਼ ਦੀ ਯਾਤਰਾ ਦੌਰਾਨ ਲਗਾਈ ਜਾਣ ਵਾਲੀ ਲੰਗਰ ਸੇਵਾ ਲਈ ਲੋੜੀਂਦੀ ਰਾਸ਼ਨ ਸਮੱਗਰੀ ਭੇਜੀ ਗਈ। ਇਸ ਮੌਕੇ ਲਾਇਨ ਅਰੁਣ ਜੋਲੀ ਪ੍ਰੋਜੈਕਟ ਚੇਅਰਮੈਨ ਰਹੇ। ਚਾਰਟਰ ਪ੍ਰਧਾਨ ਰਣਬੀਰ ਵਾਲੀਆ ਨੇ ਦੱਸਿਆ ਕਿ ਇਸ ਸੇਵਾ ਕਾਰਜ ਦਾ ਉਦੇਸ਼ ਸ਼੍ਰੀ ਮਣੀਮਹੇਸ਼ ਯਾਤਰਾ ’ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਲੰਗਰ ਰਾਹੀਂ ਭੋਜਨ ਅਤੇ ਸੇਵਾ ਮੁਹੱਈਆ ਕਰਵਾਉਣ ਵਿਚ ਸਹਿਯੋਗ ਦੇਣਾ ਹੈ। ਕਲੱਬ ਦੇ ਮੈਂਬਰਾਂ ਨੇ ਮਿਲ ਕੇ ਇਸ ਪੁੰਨ ਦੇ ਕਾਰਜ ਵਿਚ ਆਪਣਾ ਯੋਗਦਾਨ ਪਾਇਆ ਅਤੇ ਸੇਵਾ ਨੂੰ ਸਫਲ ਬਣਾਉਣ ਲਈ ਰਾਸ਼ਨ ਸਮੱਗਰੀ ਰਵਾਨਾ ਕੀਤੀ। ਉਨ੍ਹਾਂ ਕਿਹਾ ਕਿ ਕਲੱਬ ਦਾ ਮੁੱਖ ਉਦੇਸ਼ ਸਮਾਜਿਕ ਅਤੇ ਧਾਰਮਿਕ ਕਾਰਜਾਂ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਉਣਾ ਹੈ।ਇਸ ਮੌਕੇ ਐਮ.ਜੇਐ.ਫ ਲਾਇਨ ਹਰਜੀਤ ਸਿੰਘ, ਖਜ਼ਾਨਚੀ ਲਾਇਨ ਪ੍ਰਦੀਪ ਖੋਸਲਾ, ਪੀ.ਆਰ.ਓ ਰਾਜੇਸ਼ ਵਰਮਾ, ਐਮ.ਜੇ.ਐਫ ਲਾਇਨ ਇੰਦਰਜੀਤ ਸਿੰਘ, ਕਰਨਜੀਤ ਸਿੰਘ, ਰਮੇਸ਼ ਮਹਾਜਨ, ਪ੍ਰਭਦੀਪ ਮਾਂਗਟ ਆਦਿ ਹਾਜ਼ਰ ਸਨ ।