29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਮਦਰ ਟਰੇਸਾ ਦਾ ਜੀਵਨ ਸਮੁੱਚੀ ਮਨੁੱਖਤਾ ਲਈ ਸੇਵਾ, ਪਿਆਰ ਅਤੇ ਕੁਰਬਾਨੀ ਦੀ ਜਿਊਂਦੀ ਜਾਗਦੀ ਮਿਸਾਲ-ਬਾਊ ਮੁਨੱਵਰ ਮਸੀਹ

ਸ਼ਾਹਪੁਰ ਕੰਢੀ, 26 ਅਗਸਤ (ਰਣਜੀਤ ਸਿੰਘ)-ਸਦਭਾਵਨਾ ਅਤੇ ਸਹਿਣਸ਼ੀਲਤਾ ਨਾਲ ਮਨੁੱਖਾਂ ਦੀ ਸੇਵਾ ਕਰਨ ਵਾਲੀ ਮਦਰ ਟਰੇਸਾ ਦਾ ਜਨਮ ਦਿਨ ਬੀਬੀ ਰਹਿਮਤੇ ਕ੍ਰਿਸਚਨ ਕਾਲਜ ਆਫ ਨਰਸਿੰਗ ਵਿਖੇ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਜਿਸ ਵਿਚ ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਬਾਊ ਮੁਨੱਵਰ ਮਸੀਹ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ।

Ad Position 21
No active advertisement
ਬਾਊ ਮੁਨੱਵਰ ਮਸੀਹ 27-08-2026
ਸ਼ਾਹਪੁਰ ਕੰਢੀ, 26 ਅਗਸਤ (ਰਣਜੀਤ ਸਿੰਘ)-ਸਦਭਾਵਨਾ ਅਤੇ ਸਹਿਣਸ਼ੀਲਤਾ ਨਾਲ ਮਨੁੱਖਾਂ ਦੀ ਸੇਵਾ ਕਰਨ ਵਾਲੀ ਮਦਰ ਟਰੇਸਾ ਦਾ ਜਨਮ ਦਿਨ ਬੀਬੀ ਰਹਿਮਤੇ ਕ੍ਰਿਸਚਨ ਕਾਲਜ ਆਫ ਨਰਸਿੰਗ ਵਿਖੇ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਜਿਸ ਵਿਚ ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਬਾਊ ਮੁਨੱਵਰ ਮਸੀਹ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ । ਉਨ੍ਹਾਂ ਮਦਰ ਟਰੇਸਾ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਮਦਰ ਟਰੇਸਾ ਦਾ ਸਮੁੱਚਾ ਜੀਵਨ ਮਨੁੱਖਤਾ ਦੀ ਸੇਵਾ, ਪਿਆਰ ਅਤੇ ਕੁਰਬਾਨੀ ਦੀ ਅਦੁੱਤੀ ਮਿਸਾਲ ਹੈ । ਜਿਸ ਨੇ ਸਾਰੀ ਉਮਰ ਗਰੀਬਾਂ-ਬੇਸਹਾਰਾ, ਬਿਮਾਰ ਅਤੇ ਲਾਵਾਰਸ ਲੋਕਾਂ ਦੀ ਸੇਵਾ ਵਿਚ ਬਤੀਤ ਕੀਤਾ । ਬਿਨਾਂ ਕਿਸੇ ਜਾਤ ਪਾਤ, ਧਰਮ-ਕੌਮ ਦੇ ਵਿਤਕਰੇ ਤੇ ਲੋੜਵੰਦਾਂ ਦੀ ਸੇਵਾ ਕੀਤੀ । ਉਨ੍ਹਾਂ ਕਿਹਾ ਕਿ ਅੱਜ ਦੇ ਸਮਾਜ ਨੂੰ ਉਨ੍ਹਾਂ ਦੇ ਜੀਵਨ ਤੋਂ ਸਿੱਖਣ ਦੀ ਲੋੜ ਹੈ । ਖਾਸ ਕਰਕੇ ਹਮਦਰਦੀ, ਭਾਈਚਾਰਾ, ਸਹਿਣਸ਼ੀਲਤਾ ਅਤੇ ਦੂਜਿਆਂ ਦੀ ਮਦਦ ਕਰਨ ਦਾ ਜਜਬਾ । ਇਸ ਮੌਕੇ ਪ੍ਰਿਆ, ਸਹੋਤਾ, ਪ੍ਰਿੰਸ ਮਸੀਹ, ਮੈਡਮ ਰਚਨਾ, ਸਾਲਨੀ, ਪ੍ਰਿੰਸੀਪਲ ਸਪਨਾ, ਪ੍ਰਿੰਸੀਪਲ ਰੋਮਨ ਪਾਲ, ਚਾਹਤ, ਰਿਆਜ ਅਤੇ ਕਿਰਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਸਟਾਰ ਨੇ ਸ਼੍ਰੀ ਮਣੀਮਹੇਸ਼ ਲੰਗਰ ਸੇਵਾ ਲਈ ਰਾਸ਼ਨ ਦਿੱਤਾ ਅਗਲੀ ਖ਼ਬਰ ‘ ਖੇਡਾਂ ਵਤਨ ਪੰਜਾਬ ਦੀਆਂ’ ਮਸ਼ਾਲ ਮਾਰਚ ਦਾ ਪਠਾਨਕੋਟ ’ਚ ਜੋਸ਼ੋ-ਖਰੋਸ਼ ਨਾਲ ਸਵਾਗਤ
Ad Position 24