ਦੀਨਾਨਗਰ ਤਹਿਸੀਲ ’ਚ ਹੋ ਰਹੀ ਖੱਜਲ ਖੁਆਰੀ ਖਿਲਾਫ਼ ਸੰਘਰਸ਼ ਦੀ ਚਿਤਾਵਨੀ ਦਿਤੀ
ਦੀਨਾਨਗਰ, 26 ਅਗਸਤ (ਸ਼ਾਮ ਸਿੰਘ ਘੁੰਮਣ,ਸੋਢੀ,ਸ਼ਰਮਾ)-ਦੀਨਾਨਗਰ ਤਹਿਸਲ ਅੰਦਰ ਲੋਕਾਂ ਦੀ ਹੋ ਰਹੀ ਖੱਜਲ ਖੁਆਰੀ ਖਿਲਾਫ ਕਿਸਾਨ ਮਜਦੂਰ ਆਗੂਆਂ ਨੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਕੰਸਟਰਕਸ਼ਨ ਵਰਕਰਜ਼ ਐਂਡ ਲੇਬਰ ਯੂਨੀਅਨ ਏਟਕ, ਪੰਜਾਬ ਕਿਸਾਨ ਸਭਾ ਅਤੇ ਖੇਤ ਮਜਦੂਰ ਸਭਾ ਦੇ ਆਗੂਆਂ ਸੁਭਾਸ਼ ਕੈਰੇ, ਬਲਬੀਰ ਸਿੰਘ ਕੱਤੋਵਾਲ, ਤਰਲੋਕ ਸਿੰਘ ਰਊਵਾਲ, ਸੁਖਵਿੰਦਰ ਸਿੰਘ ਕਾਹਲੋਂ, ਬੋਧ ਰਾਜ, ਮੇਹਰਬਾਨ ਸਿੰਘ ਕਲੀਚਪੁਰ, ਸੀ.
ਦੀਨਾਨਗਰ, 26 ਅਗਸਤ (ਸ਼ਾਮ ਸਿੰਘ ਘੁੰਮਣ,ਸੋਢੀ,ਸ਼ਰਮਾ)-ਦੀਨਾਨਗਰ ਤਹਿਸਲ ਅੰਦਰ ਲੋਕਾਂ ਦੀ ਹੋ ਰਹੀ ਖੱਜਲ ਖੁਆਰੀ ਖਿਲਾਫ ਕਿਸਾਨ ਮਜਦੂਰ ਆਗੂਆਂ ਨੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਕੰਸਟਰਕਸ਼ਨ ਵਰਕਰਜ਼ ਐਂਡ ਲੇਬਰ ਯੂਨੀਅਨ ਏਟਕ, ਪੰਜਾਬ ਕਿਸਾਨ ਸਭਾ ਅਤੇ ਖੇਤ ਮਜਦੂਰ ਸਭਾ ਦੇ ਆਗੂਆਂ ਸੁਭਾਸ਼ ਕੈਰੇ, ਬਲਬੀਰ ਸਿੰਘ ਕੱਤੋਵਾਲ, ਤਰਲੋਕ ਸਿੰਘ ਰਊਵਾਲ, ਸੁਖਵਿੰਦਰ ਸਿੰਘ ਕਾਹਲੋਂ, ਬੋਧ ਰਾਜ, ਮੇਹਰਬਾਨ ਸਿੰਘ ਕਲੀਚਪੁਰ, ਸੀ.ਪੀ.ਆਈ ਦੇ ਬਲਵਿੰਦਰ ਸਿੰਘ ਉਧੀਪੁਰ, ਗੁਰਚਰਨ ਸਿੰਘ ਵਾਲੀਆ ਅਤੇ ਮੋਹਨ ਲਾਲ ਬੇਰੀਆਂ ਨੇ ਕਿਹਾ ਕਿ ਮੁਲਾਜਮਾਂ ਦੇ ਰਵੱਈਏ ਕਾਰਨ ਦੀਨਾਨਗਰ ਤਹਿਸੀਲ ਵਿਖੇ ਅਪਣੇ ਕੰਮਾਂਕਾਰਾਂ ਲਈ ਆਉਣ ਵਾਲੇ ਲੋਕਾਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਚਿਆਂ ਦੇ ਜਾਤੀ ਤੇ ਰਿਹਾਇਸ਼ੀ ਸਰਟੀਫਿਕੇਟ ਅਤੇ ਬਾਰਡਰ ਏਰੀਆ ਸਰਟੀਫਿਕੇਟ ਬਣਵਾਉਣ ਲਈ ਅਪਲਾਈ ਕੀਤੇ ਦਸਤਾਵੇਜਾਂ ਨੂੰ ਇਕ-ਇਕ ਮਹੀਨੇ ਤੋਂ ਉੱਪਰ ਹੋ ਚੁੱਕਾ ਹੈ। ਪਰ ਦੀਨਾਨਗਰ ਤਹਿਸੀਲ ਤੋਂ ਉਕਤ ਦਸਤਾਵੇਜ ਪਾਸ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਗਵੰਤ ਮਾਨ ਸਰਕਾਰ ਦੇ ਦਾਅਵਿਆਂ ਦੇ ਉਲਟ ਦੀਨਾਨਗਰ ਤਹਿਸੀਲ ਅੰਦਰ ਕੋਈ ਵੀ ਕੰਮ ਸਮੇਂ ਸਿਰ ਨਹੀਂ ਕੀਤਾ ਜਾ ਰਿਹਾ। ਕਰਮਚਾਰੀਆਂ ਦੀ ਹੜਤਾਲ ਦੇ ਬਹਾਨੇ ਲੋਕਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਜਦੋਂ ਕਿ ਇਸ ਸਬੰਧੀ ਉਨਾਂ ਨੇ ਤਹਿਸੀਲਦਾਰ ਨਾਲ ਮੁਲਾਕਾਤ ਕਰਕੇ ਬੇਨਤੀ ਵੀ ਕੀਤੀ ਸੀ। ਪਰ ਕੋਈ ਅਸਰ ਨਹੀਂ ਹੋ ਰਿਹਾ। ਜਿਸ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ। ਆਗੂਆਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਪਾਸੇ ਤੁਰੰਤ ਧਿਆਨ ਦਿੱਤਾ ਜਾਵੇ ਤਾਂ ਕਿ ਲੋਕਾਂ ਦੀ ਮੁਸ਼ਕਿਲ ਦਾ ਹੱਲ ਹੋ ਸਕੇ, ਨਹੀਂ ਤਾਂ ਕਿਸਾਨ ਮਜਦੂਰ ਜਥੇਬੰਦੀਆਂ ਦੀਨਾਨਗਰ ਤਹਿਸੀਲ ਦੇ ਬਾਹਰ ਧਰਨਾ ਲਗਾਉਣ ਲਈ ਮਜਬੂਰ ਹੋਣਗੀਆਂ।