ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਨਾਲ ਵਰਤੀ ਬੇਰੁਖੀ ਕਾਰਨ 27 ਅਗਸਤ ਨੂੰ ਹੋਵੇਗਾ ਮਹਾਂਬੰਦ : ਸਤਨਾਮ ਸਿੰਘ ਡੇਹਰੀਵਾਲ
ਬਟਾਲਾ, 26 ਅਗਸਤ (ਸਤਿੰਦਰ ਸਿੰਘ)-ਪੰਜਾਬ ਸਰਕਾਰ ਵਲੋ ਪਿਛਲੇ ਸਾਡੇ ਚਾਰ ਸਾਲ ਤੋਂ ਲਗਾਤਾਰ ਮੁਲਾਜ਼ਮ ਜਥੇਬੰਦੀਆਂ ਨਾਲ ਟਾਲਮਟੋਲ ਵਾਲੀ ਨੀਤੀ ਅਪਨਾ ਕੇ ਲਾਰੇ ਲਗਾਏ ਜਾ ਰਹੇ ਹਨ ਅਤੇ ਮੁਲਾਜ਼ਮਾਂ ਦੀਆਂ ਕੋਈ ਵੀ ਮੰਗਾਂ ਨਾ ਮੰਨ ਕਿ ਸਰਕਾਰ ਵਲੋਂ ਹਿਟਲਰਸ਼ਾਹੀ ਸਰਕਾਰ ਹੋਣ ਦਾ ਸਬੂਤ ਦਿੱਤਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਮੁਲਾਜ਼ਮ ਆਗੂ ਸਤਨਾਮ ਸਿੰਘ ਡੇਹਰੀਵਾਲ ਨੇ ਕੀਤਾ।
ਸ
ਸਤਨਾਮ ਸਿੰਘ ਡੇਹਰੀਵਾਲ
27-08-2026
ਬਟਾਲਾ, 26 ਅਗਸਤ (ਸਤਿੰਦਰ ਸਿੰਘ)-ਪੰਜਾਬ ਸਰਕਾਰ ਵਲੋ ਪਿਛਲੇ ਸਾਡੇ ਚਾਰ ਸਾਲ ਤੋਂ ਲਗਾਤਾਰ ਮੁਲਾਜ਼ਮ ਜਥੇਬੰਦੀਆਂ ਨਾਲ ਟਾਲਮਟੋਲ ਵਾਲੀ ਨੀਤੀ ਅਪਨਾ ਕੇ ਲਾਰੇ ਲਗਾਏ ਜਾ ਰਹੇ ਹਨ ਅਤੇ ਮੁਲਾਜ਼ਮਾਂ ਦੀਆਂ ਕੋਈ ਵੀ ਮੰਗਾਂ ਨਾ ਮੰਨ ਕਿ ਸਰਕਾਰ ਵਲੋਂ ਹਿਟਲਰਸ਼ਾਹੀ ਸਰਕਾਰ ਹੋਣ ਦਾ ਸਬੂਤ ਦਿੱਤਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਮੁਲਾਜ਼ਮ ਆਗੂ ਸਤਨਾਮ ਸਿੰਘ ਡੇਹਰੀਵਾਲ ਨੇ ਕੀਤਾ। ਸਤਨਾਮ ਸਿੰਘ ਡੇਹਰੀਵਾਲ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਮੰਗਾਂ ਬਿਲਕੁੱਲ ਜਾਇਜ਼ ਹਨ, ਸਰਕਾਰ ਉਨ੍ਹਾਂ ਮੰਗਾਂ ਨੂੰ ਮੰਨਣ ਤੋਂ ਵੀ ਇਨਕਾਰੀ ਹੋ ਗਈ ਹ, ਸਾਢੇ ਚਾਰ ਸਾਲ ਬੀਤ ਜਾਣ ਉਪਰੰਤ ਵੀ ਸਰਕਾਰ ਮੁਲਾਜਮਾਂ ਨੂੰ ਕੁਝ ਨਹੀ ਦੇ ਸਕੀ। ਇਸ ਲਈ ਸਮੂਹ ਮੁਲਾਜ਼ਮ ਵਰਗ ਅੱਜ 27 ਅਗਸਤ ਨੂੰ ਸਮੂਹਿਕ ਛੁੱਟੀ ਲੈ ਕਿ ਜ਼ਿਲ੍ਹਾ ਹੈੱਡਕੁਆਰਟਰ ਤੋਂ ਰੋਸ ਪ੍ਰਦਰਸ਼ਨ ਕਰਨਗੇ। ਇਸ ਮੌਕੇ ਸੁਖਦੇਵ ਸਿੰਘ ਬਟਾਲਾ, ਸ੍ਰੀਮਤੀ ਮੀਰਾ, ਸ੍ਰੀਮਤੀ ਵਿਜੇ ਲਕਸ਼ਮੀ, ਸੰਦੀਪ ਕੌਰ, ਸ੍ਰੀ ਪੰਕਜ ਸ਼ਰਮਾ, ਤੇਜਬੀਰ ਸਿੰਘ, ਗੁਰਜੀਤ ਸਿੰਘ ਆਦਿ ਹਾਜ਼ਰ ਸਨ।