ਜਥੇਦਾਰ ਸੇਖਵਾਂ ਨੂੰ ਪੀ.ਏ.ਸੀ ਦਾ ਮੈਂਬਰ ਬਣਾਏ ਜਾਣ ’ਤੇ ਯੂਥ ਆਗੂਆਂ ਨੇ ਕੀਤਾ ਸਨਮਾਨਿਤ
ਅੱਚਲ ਸਾਹਿਬ, 26 ਅਗਸਤ (ਗੁਰਚਰਨ ਸਿੰਘ)- ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਟਕਸਾਲੀ ਅਕਾਲੀ ਆਗੂ ਜਥੇਦਾਰ ਅਮਰਜੀਤ ਸਿੰਘ ਸੇਖਵਾਂ ਨੂੰ ਸ਼੍ਰੋਮਣੀ ਅਕਾਲੀ ਦਲ ਹਾਈਕਮਾਂਡ ਵਲੋਂ ਰਾਜਸੀ ਮਾਮਲਿਆਂ ਬਾਰੇ ਕਮੇਟੀ ਪੀ. ਏ.
ਅੱਚਲ ਸਾਹਿਬ, 26 ਅਗਸਤ (ਗੁਰਚਰਨ ਸਿੰਘ)- ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਟਕਸਾਲੀ ਅਕਾਲੀ ਆਗੂ ਜਥੇਦਾਰ ਅਮਰਜੀਤ ਸਿੰਘ ਸੇਖਵਾਂ ਨੂੰ ਸ਼੍ਰੋਮਣੀ ਅਕਾਲੀ ਦਲ ਹਾਈਕਮਾਂਡ ਵਲੋਂ ਰਾਜਸੀ ਮਾਮਲਿਆਂ ਬਾਰੇ ਕਮੇਟੀ ਪੀ.ਏ.ਸੀ ਦਾ ਮੈਂਬਰ ਨਿਯੁਕਤ ਕੀਤੇ ਜਾਣ ਤੇ ਅੱਜ ਉਨ੍ਹਾਂ ਦੇ ਗ੍ਰਹਿ ਪਹੁੰਚ ਸਾਬਕਾ ਬਲਾਕ ਸੰਮਤੀ ਮੈਂਬਰ ਹਰਪਾਲ ਸਿੰਘ ਆਦੋਵਾਲੀ, ਯੂਥ ਸਰਕਲ ਪ੍ਰਧਾਨ ਅਜੇਦੀਪ ਸਿੰਘ ਪੁਰੀਆ ਖੁਰਦ, ਸੀਨੀਅਰ ਮੀਤ ਪ੍ਰਧਾਨ ਸਰਬਜੀਤ ਸਿੰਘ ਅੰਮੋਨੰਗਲ, ਯੂਥ ਆਗੂ ਗੁਰਪ੍ਰਤਾਪ ਸਿੰਘ ਰੰਗੜ ਨੰਗਲ, ਪ੍ਰਿੰਸੀਪਲ ਤਜਿੰਦਰਪਾਲ ਸਿੰਘ ਅੰਮੋਨੰਗਲ, ਪਵਿੱਤਰ ਸਿੰਘ ਮਿਰਪੁਰ, ਡਾਕਟਰ ਜਸਬੀਰ ਸਿੰਘ ਸੱਲੋ, ਗੁਰਬਿੰਦਰ ਸਿੰਘ ਬੁੜੇ ਨੰਗਲ, ਕਵਲਦੀਪ ਸਿੰਘ ਨਸੀਰਪੁਰ ਆਦਿ ਯੂਥ ਆਗੂਆਂ ਵੱਲੋਂ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਯੂਥ ਆਗੂਆਂ ਨੇ ਕਿਹਾ ਕਿ ਜਥੇਦਾਰ ਅਮਰਜੀਤ ਸਿੰਘ ਸੇਖਵਾਂ ਸਾਡੇ ਬੜੇ ਸਤਿਕਾਰਯੋਗ ਟਕਸਾਲੀ ਆਗੂ ਹਨ ਅਤੇ ਇਨ੍ਹਾਂ ਦੀ ਪਾਰਟੀ ਨੂੰ ਵੱਡੀ ਦੇਣ ਹੈ,ਯੂਥ ਆਗੂਆਂ ਵੱਲੋਂ ਜਥੇਦਾਰ ਅਮਰਜੀਤ ਸਿੰਘ ਸੇਖਵਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਣ ਸਤਿਕਾਰ ਦਿਤੇ ਜਾਣ ਤੇ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਸਮੇਤ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕੀਤਾ ਗਿਆ।