27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

‘ ਨੰਨ੍ਹੇ ਕਦਮ, ਵੱਡੇ ਸੁਪਨੇ-ਪ੍ਰਤਿਭਾ ਦੇ ਮੰਚ ’ਤੇ ਚਮਕੇ ਸਕੂਲ ਦੇ ਸਿਤਾਰੇ

ਬਟਾਲਾ, 26 ਅਗਸਤ (ਸਤਿੰਦਰ ਸਿੰਘ)-ਸਥਾਨਕ ਡਾ. ਦੌਲਤ ਰਾਮ ਭੱਲਾ ਡੀ.

Ad Position 21
No active advertisement
ਡੀ.ਏ.ਵੀ. ਸੈਨਟੇਨਰੀ ਪਬਲਿਕ ਸਕੂਲ ਬਟਾਲਾ ਵਿਚ ਕਰਵਾਏ ਮੁਕਾਬਲਿਆਂ ਦੌਰਾਨ ਪੇਸ਼ਕਾਰੀ ਦਿੰਦੇ ਵਿਦਿਆਰਥੀ। ਤਸਵੀਰ : ਜਤਿੰਦਰ ਕੱਦ 27-08-2026
ਬਟਾਲਾ, 26 ਅਗਸਤ (ਸਤਿੰਦਰ ਸਿੰਘ)-ਸਥਾਨਕ ਡਾ. ਦੌਲਤ ਰਾਮ ਭੱਲਾ ਡੀ.ਏ.ਵੀ. ਸੈਨਟੇਨਰੀ ਪਬਲਿਕ ਸਕੂਲ ਬਟਾਲਾ ਵਿਚ ਵਿਦਿਆਰਥੀਆਂ ਦੀਆਂ ਲੁਕੀਆਂ ਹੋਈਆਂ ਪ੍ਰਤਿਭਾਵਾਂ ਨੂੰ ਪਛਾਣਨ, ਉਨ੍ਹਾਂ ਨੂੰ ਮੰਚ ਦੇਣ ਅਤੇ ਆਤਮ-ਵਿਸ਼ਵਾਸ ਨੂੰ ਨਵੀਂ ਉਡਾਣ ਦੇਣ ਦੇ ਮਕਸਦ ਨਾਲ ਟੈਲੇਂਟ ਹੰਟ ਮੁਕਾਬਲੇ ਦਾ ਸ਼ਾਨਦਾਰ ਕਰਵਾਏ ਗਏ। ਸਕੂਲ ਦੇ ਪ੍ਰਿੰਸੀਪਲ ਸ੍ਰੀ ਜੀਵਨ ਸ਼ਰਮਾ ਦੀ ਯੋਗ ਅਗਵਾਈ ਹੇਠ ਹੋਏ ਇਸ ਮੁਕਾਬਲੇ ਵਿਚ ਤੀਜੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਉਤਸ਼ਾਹ, ਊਰਜਾ ਅਤੇ ਰਚਨਾਤਮਕਤਾ ਨਾਲ ਨਾਚ, ਗਾਇਨ, ਤਬਲਾ ਵਾਦਨ ਅਤੇ ਅਦਾਕਾਰੀ ਵਿਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਤੀਜੀ ਜਮਾਤ ਸੋਲੋ ਡਾਂਸ ਵਿਚੋਂ ਤੋਸ਼ਾਨੀ, ਅਮਾਇਰਾ, ਨੈਅਰਾ, ਯਸ਼ਨੂਰ ਤੇ ਮੋਲਿਕ ਨੇ ਪਹਿਲਾ, ਨਾਇਰਾ, ਸਮਾਇਰਾ, ਦੀਪਾਂਜਲੀ, ਜਾਨਵੀ, ਰਹਿਮਤ, ਆਰੋਹੀ ਤੇ ਹਿਮਾਂਸ਼ੂ ਨੇ ਦੂਜਾ ਅਤੇ ਲਕਸ਼ਿਤਾ, ਸ਼ਿਵਾਨਿਆ, ਸਰਗੁਨ, ਰਿਤਿਕਾ, ਤਾਨੁਸ਼ ਤੇ ਜੀਆ ਨੇ ਤੀਜਾ, ਗਰੁੱਪ ਡਾਂਸ ਵਿਚ ਖਵਾਹਿਸ਼ ਤੇ ਮਨਰੀਤ ਨੇ ਦੂਜਾ, ਗਾਇਨ ਵਿਚ ਵਾਣੀ ਨੇ ਪਹਿਲਾ, ਲਵਲੇਸ਼ ਨੇ ਦੂਜਾ ਤੇ ਨਮਿਸ਼ ਨੇ ਤੀਜਾ, ਰੋਲ ਪਲੇਅ ਵਿਚ ਸ਼ਿਵਾਂਗ ਨੇ ਏ.ਪੀ.ਜੇ. ਅਬਦੁਲ ਕਲਾਮ ਬਣ ਕੇ ਪਹਿਲਾ ਤੇ ਕੁਸ਼ਨ ਨੇ ਸ਼ਹੀਦ ਭਗਤ ਸਿੰਘ ਬਣ ਕੇ ਦੂਜਾ ਸਥਾਨ ਹਾਸਲ ਕੀਤਾ। ਜਮਾਤ ਚੌਥੀ ਦੇ ਸੋਲੋ ਡਾਂਸ ਵਿਚ ਅਲੀਸ਼ਾ, ਨਾਇਰਾ, ਹਰਲੀਨ, ਭਾਵਿਕਾ, ਵਿਸ਼ਟੀ ਤੇ ਸੀਰਤ ਨੇ ਪਹਿਲਾ, ਜਾਹਨਵੀ, ਹਾਰਵੀ, ਇਸ਼ਨੂਰ, ਪੁਲਕਿਤ, ਪ੍ਰਿਸ਼ਾ, ਦੀਆ ਤੇ ਸਗਲ ਨੇ ਦੂਜਾ ਅਤੇ ਨੈਂਸੀ, ਦਿਵਜੋਤ, ਮਾਇਰਾ, ਪ੍ਰਿਸ਼ਾ ਤੇ ਹੇਜ਼ਲ ਨੇ ਤੀਜਾ, ਗਰੁੱਪ ਡਾਂਸ ਵਿਚ ਦਰਸ਼ਦੀਪ ਤੇ ਸਾਰਾਂਸ਼ ਨੇ ਪਹਿਲਾ, ਅਭਿਸ਼ੇਕ ਤੇ ਲਕਸ਼ ਨੇ ਦੂਜਾ, ਤਬਲਾ ਵਾਦਨ ਵਿਚ ਗੁਰਸਹਿਜ, ਅਗਮ ਤੇ ਸਗਲ ਨੇ ਖੂਬ ਵਾਹ-ਵਾਹ ਖੱਟੀ। ਜਮਾਤ ਪੰਜਵੀਂ ਦੇ ਸੋਲੋ ਡਾਂਸ ਵਿਚ ਨਵਿਆ, ਸ਼ਹਿਨਾਜ਼, ਹਰਗੁਨ, ਵੰਸ਼ਿਕਾ ਮਲਹੋਤਰਾ , ਗੁਰਸਮੀਪ ਕੌਰ ਤੇ ਉਦੈ ਨੇ ਪਹਿਲਾ, ਗਰੁੱਪ ਡਾਂਸ ਵਿਚ ਨਮਨ ਤੇ ਸ਼ੁਭਜੋਤ ਨੇ ਪਹਿਲਾ, ਰੋਲ ਪਲੇਅ ਵਿਚ ਰੂਬਲ, ਵੇਦਾਂਤ, ਨਿਪੁੰਨ ਤੇ ਅੰਕਿਤ ਨੂੰ ਵਿਸ਼ੇਸ਼ ਇਨਾਮ, ਗਾਇਨ ਵਿਚ ਸੈਅਮ, ਸ਼ਿਵਾਂਸ਼, ਅਭਿਤਾਜ, ਆਰਵ, ਅੰਸ਼, ਅਰਨਵ, ਅਗਮਨੂਰ ਤੇ ਰਸਮੀਬ ਨੂੰ ਵਿਸ਼ੇਸ਼ ਇਨਾਮ ਦਿੱਤੇ ਗਏ। ਸ਼ਬਦ ਨੇ ਗਾਇਨ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਸ੍ਰੀ ਜੀਵਨ ਸ਼ਰਮਾ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਰ ਬੱਚੇ ਵਿਚ ਕੋਈ ਨਾ ਕੋਈ ਖਾਸ ਪ੍ਰਤਿਭਾ ਜ਼ਰੂਰ ਹੁੰਦੀ ਹੈ। ਅਜਿਹੇ ਮੰਚ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਪਛਾਣਨ ਅਤੇ ਆਤਮ-ਵਿਸ਼ਵਾਸ ਵਧਾਉਣ ਦਾ ਮੌਕਾ ਦਿੰਦੇ ਹਨ।”ਉਨ੍ਹਾਂ ਕਿਹਾ ਕਿ ਅੱਜ ਦੇ ਇਹ ਨੰਨੇ ਸਿਤਾਰੇ, ਕੱਲ੍ਹ ਦੇ ਉੱਜਵਲ ਭਵਿੱਖ ਦੇ ਨਿਰਮਾਤਾ ਹਨ ।
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਸੇਖਵਾਂ ਨੂੰ ਪੀ.ਏ.ਸੀ ਦਾ ਮੈਂਬਰ ਬਣਾਏ ਜਾਣ ’ਤੇ ਯੂਥ ਆਗੂਆਂ ਨੇ ਕੀਤਾ ਸਨਮਾਨਿਤ ਅਗਲੀ ਖ਼ਬਰ ਆਰ. ਆਰ. ਬਾਵਾ ਕਾਲਜ ਵਿਖੇ ਉੱਦਮੀ ਸਮਾਗਮ ਦਾ ਆਯੋਜਨ
Ad Position 24