25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਸਮਾਜ ਸੇਵਕ ਸ੍ਰੀਜਲ ਗੁਪਤਾ ਦੇ ਯਤਨਾਂ ਸਦਕਾ ਲਾਇਨਜ਼ ਕਲੱਬ ਪਠਾਨਕੋਟ ਪ੍ਰਾਈਡ ਵਲੋਂ ਮੁਫ਼ਤ ਦੁਰਘਟਨਾ ਬੀਮਾ ਕੈਂਪ

ਪਠਾਨਕੋਟ, 25 ਅਗਸਤ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਪ੍ਰਾਈਡ ਵਲੋਂ ਪ੍ਰਧਾਨ ਲਾਇਨ ਸੋਨੀਆ ਭੱਲਾ ਦੀ ਦੇਖ-ਰੇਖ ਹੇਠ ‘ਮੁਫਤ ਇੰਸੋਰੈਂਸ ਫਾਰ ਸੇਫਟੀ ਆਫ਼ ਹਿਊਮਨ ਲਾਈਫ’ ਤਹਿਤ ਸਬਜ਼ੀ ਮੰਡੀ ਸਥਿਤ ਫਲੇਮਜ਼ ਹੋਟਲ ਨੇੜੇ ਮੁਫ਼ਤ ਦੁਰਘਟਨਾ ਬੀਮਾ ਕੈਂਪ ਲਗਾਇਆ ਗਿਆ । ਕੈਂਪ ਦੌਰਾਨ ਲੋਕਾਂ ਨੂੰ ਦੁਰਘਟਨਾ ਬੀਮੇ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਯੋਗ ਲਾਭਪਾਤਰੀਆਂ ਦਾ ਮੁਫ਼ਤ ਬੀਮਾ ਕਰਵਾਉਣ ਦੀ ਪ੍ਰਕਿਰਿਆ ਪੂਰੀ ਕੀਤੀ ਗਈ ।

Ad Position 21
No active advertisement
ਅਜੀਤ ਡੈਸਕ 26-08-2026
ਪਠਾਨਕੋਟ, 25 ਅਗਸਤ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਪ੍ਰਾਈਡ ਵਲੋਂ ਪ੍ਰਧਾਨ ਲਾਇਨ ਸੋਨੀਆ ਭੱਲਾ ਦੀ ਦੇਖ-ਰੇਖ ਹੇਠ ‘ਮੁਫਤ ਇੰਸੋਰੈਂਸ ਫਾਰ ਸੇਫਟੀ ਆਫ਼ ਹਿਊਮਨ ਲਾਈਫ’ ਤਹਿਤ ਸਬਜ਼ੀ ਮੰਡੀ ਸਥਿਤ ਫਲੇਮਜ਼ ਹੋਟਲ ਨੇੜੇ ਮੁਫ਼ਤ ਦੁਰਘਟਨਾ ਬੀਮਾ ਕੈਂਪ ਲਗਾਇਆ ਗਿਆ । ਕੈਂਪ ਦੌਰਾਨ ਲੋਕਾਂ ਨੂੰ ਦੁਰਘਟਨਾ ਬੀਮੇ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਯੋਗ ਲਾਭਪਾਤਰੀਆਂ ਦਾ ਮੁਫ਼ਤ ਬੀਮਾ ਕਰਵਾਉਣ ਦੀ ਪ੍ਰਕਿਰਿਆ ਪੂਰੀ ਕੀਤੀ ਗਈ । ਲਾਇਨ ਸ੍ਰੀਜਲ ਗੁਪਤਾ ਨੇ ਕਿਹਾ ਕਿ ਦੁਰਘਟਨਾ ਕਿਸੇ ਵੀ ਸਮੇਂ ਪਰਿਵਾਰ ਨੂੰ ਆਰਥਿਕ ਸੰਕਟ ਵਿਚ ਪਾ ਸਕਦੀ ਹੈ ਤੇ ਬੀਮਾ ਅਜਿਹੇ ਵਿਚ ਪਰਿਵਾਰ ਲਈ ਸਹਾਰਾ ਬਣ ਸਕਦਾ ਹੈ । ਇਸ ਮੌਕੇ ਕਲੱਬ ਵਲੋਂ ਸਮਾਜ ਸੇਵਾ ਦੇ ਖੇਤਰ ਵਿਚ ਸ਼ਲਾਘਾਯੋਗ ਯੋਗਦਾਨ ਲਈ ਪ੍ਰੋਜੈਕਟ ਚੇਅਰਮੈਨ ਲਾਇਨ ਸ੍ਰੀਜਲ ਗੁਪਤਾ ਤੇ ਉਨ੍ਹਾਂ ਦੀ ਧਰਮ ਪਤਨੀ ਲਾਇਨ ਸ਼ਗੁਨ ਗੁਪਤਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਪ੍ਰਧਾਨ ਲਾਇਨ ਸੋਨੀਆ ਭੱਲਾ ਨੇ ਕਿਹਾ ਕਿ ਲਾਇਨਜ਼ ਕਲੱਬ ਪਠਾਨਕੋਟ ਪ੍ਰਾਈਡ ਵਲੋਂ ਸੇਵਾ ਪ੍ਰੋਜੈਕਟ ਲਗਾਤਾਰ ਕਰਵਾਏ ਜਾ ਰਹੇ ਹਨ । ਇਸ ਮੌਕੇ ਲਾਇਨ ਵਿਸ਼ਾਲ ਸ਼ਰਮਾ, ਲਾਇਨ ਨਿਪੁੰਨ ਮਹਾਜਨ, ਲਾਇਨ ਐਸ.ਡੀ. ਭੱਲਾ, ਲਾਇਨ ਰਾਜਨ ਗੁਪਤਾ, ਲਾਇਨ ਪਰਮੇਸ਼ਵਰ ਰਾਣਾ, ਲਾਇਨ ਦਿਨੇਸ਼ ਅਬਰੋਲ, ਲਾਇਨ ਜਤਿਨ ਮਹਾਜਨ, ਲਾਇਨ ਅਰਜੁਨ ਸਿੰਘ ਠਾਕੁਰ, ਲਾਇਨ ਪੌਲ ਸਿੰਘ ਠਾਕੁਰ ਸਮੇਤ ਕਲੱਬ ਦੇ ਹੋਰ ਮੈਂਬਰ ਅਤੇ ਵੱਡੀ ਗਿਣਤੀ ਵਿਚ ਸਥਾਨਕ ਲੋਕ ਹਾਜ਼ਰ ਸਨ । ਲੋਕਾਂ ਨੇ ਕਲੱਬ ਤੇ ਲਾਇਨ ਸ੍ਰੀਜਲ ਗੁਪਤਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਹਵਾਲਾਤੀਆਂ ਪਾਸੋਂ ਮੋਬਾਈਲ ਫੋਨ ਬਰਾਮਦ ਅਗਲੀ ਖ਼ਬਰ ਮਾਧੋਪੁਰ ਥਰਿਆਲ ਵਾਇਆ ਗੂੜਾ ਖੁਰਦ ਨੂੰ ਨਹਿਰ ਕਿਨਾਰੇ ਜਾਂਦੀ ਸੜਕ ਬਣੀ ਨਰਕ
Ad Position 24