26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਅਜੀਜ਼ਪੁਰ-ਨਾਜੋਚੱਕ ਨੇੜੇ ਨਿਰਮਾਣ ਅਧੀਨ ਐਨ. ਐਚ. ਏ. ਆਈ. ਹਾਈਵੇ ਦੇ ਅੰਡਰਪਾਸ ਨੇ ਧਾਰਿਆ ਤਲਾਬ ਦਾ ਰੂਪ

ਘਰੋਟਾ, 25 ਅਗਸਤ (ਸੰਜੀਵ ਗੁਪਤਾ)-ਘਰੋਟਾ-ਪਠਾਨਕੋਟ ਰੋਡ ‘ਤੇ ਅਜੀਜ਼ਪੁਰ-ਨਾਜੋਚੱਕ ਦੇ ਨੇੜੇ ਨਿਰਮਾਣ ਅਧੀਨ ਤਲਵਾੜਾ ਜੱਟਾਂ-ਗੋਬਿੰਦਸਰ ਹਾਈਵੇ ਦੇ ਅੰਡਰਪਾਸ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ । ਅੰਡਰਪਾਸ ’ਚ ਪਾਣੀ ਤੇ ਚਿੱਕੜ ਇਕੱਠਾ ਹੋਣ ਕਾਰਨ ਇਸ ਨੇ ਤਲਾਬ ਦਾ ਰੂਪ ਧਾਰ ਲਿਆ ਹੈ ।

Ad Position 21
No active advertisement
ਅਜੀਤ ਡੈਸਕ 26-08-2026
ਘਰੋਟਾ, 25 ਅਗਸਤ (ਸੰਜੀਵ ਗੁਪਤਾ)-ਘਰੋਟਾ-ਪਠਾਨਕੋਟ ਰੋਡ ‘ਤੇ ਅਜੀਜ਼ਪੁਰ-ਨਾਜੋਚੱਕ ਦੇ ਨੇੜੇ ਨਿਰਮਾਣ ਅਧੀਨ ਤਲਵਾੜਾ ਜੱਟਾਂ-ਗੋਬਿੰਦਸਰ ਹਾਈਵੇ ਦੇ ਅੰਡਰਪਾਸ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ । ਅੰਡਰਪਾਸ ’ਚ ਪਾਣੀ ਤੇ ਚਿੱਕੜ ਇਕੱਠਾ ਹੋਣ ਕਾਰਨ ਇਸ ਨੇ ਤਲਾਬ ਦਾ ਰੂਪ ਧਾਰ ਲਿਆ ਹੈ । ਜਿਸ ਕਾਰਨ ਕਰੀਬ 60 ਪਿੰਡਾਂ ਦੇ ਲੋਕਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ । ਜਦਕਿ ਅਥਾਰਟੀ ਦੇ ਅਧਿਕਾਰੀ ਅੱਖਾਂ ਬੰਦ ਕਰੀ ਬੈਠੇ ਹਨ । ਲੱਗਦਾ ਹੈ ਕਿ ਉਹ ਕਿਸੇ ਵੱਡੇ ਹਾਦਸੇ ਦੇ ਇੰਤਜ਼ਾਰ ਵਿਚ ਹਨ । ਸਥਾਨਕ ਲੋਕਾਂ ਅਨੁਸਾਰ ਇਲਾਕੇ ਵਿਚ ਲੰਘਦੇ ਨਿਰਮਾਣ ਅਧੀਨ ਫਲਾਈਓਵਰ ਨੂੰ ਸੜਕ ਤੋਂ ਕਾਫੀ ਉੱਚਾ ਬਣਾਇਆ ਗਿਆ ਹੈ, ਜੋ ਗੋਬਿੰਦਸਰ ਦੇ ਨੇੜੇ ਜੰਮੂ-ਕੱਟੜਾ ਐਕਸਪ੍ਰੈਸਵੇਅ ਨੂੰ ਜੋੜਦਾ ਹੈ । ਲੋਕਾਂ ਤੇ ਵਾਹਨਾਂ ਦੀ ਆਵਾਜਾਈ ਨੂੰ ਧਿਆਨ ’ਚ ਰੱਖਦੇ ਹੋਏ ਅਜੀਜ਼ਪੁਰ-ਨਾਜੋਚੱਕ ਦੇ ਨੇੜੇ ਅੰਡਰਪਾਸ ਦਾ ਨਿਰਮਾਣ ਕੀਤਾ ਗਿਆ ਸੀ । ਪਰ ਫਲਾਈਓਵਰ ਨਿਰਮਾਣ ਦੌਰਾਨ ਮਿੱਟੀ ਡਿੱਗਣ ਤੇ ਮੀਂਹ ਦੇ ਪਾਣੀ ਦੀ ਢੁੱਕਵੀਂ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਾਰਨ ਅੰਡਰਪਾਸ ’ਚ ਭਾਰੀ ਮਾਤਰਾ ’ਚ ਪਾਣੀ ਤੇ ਚਿੱਕੜ ਇਕੱਠਾ ਹੋ ਗਿਆ ਹੈ, ਜਿਸ ਨੇ ਹੁਣ ਇਕ ਵਿਸ਼ਾਲ ਤਲਾਬ ਦਾ ਰੂਪ ਧਾਰ ਲਿਆ ਹੈ । ਸਥਿਤੀ ਇੰਨ੍ਹੀ ਗੰਭੀਰ ਹੈ ਕਿ ਦਿਨ ਦੇ ਸਮੇਂ ਲੋਕ ਕਿਸੇ ਤਰ੍ਹਾਂ ਆਪਣੇ ਵਾਹਨ ਇੱਥੋਂ ਕੱਢ ਲੈਂਦੇ ਹਨ, ਪਰ ਰਾਤ ਸਮੇਂ ਅੰਡਰਪਾਸ ਵਿਚ ਰੌਸ਼ਨੀ ਦੀ ਕੋਈ ਵਿਵਸਥਾ ਨਾ ਹੋਣ ਕਾਰਨ ਹਾਦਸਿਆਂ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ । ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਆਏ ਦਿਨ ਵਾਹਨ ਚਾਲਕ ਤੇ ਰਾਹਗੀਰ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ, ਜਦਕਿ ਸਬੰਧਿਤ ਅਧਿਕਾਰੀ ਅੱਖਾਂ ਮੂੰਦ ਕੇ ਬੈਠੇ ਹਨ । ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸ ਅੰਡਰਪਾਸ ਰਾਹੀਂ ਕਰੀਬ 50 ਪਿੰਡਾਂ ਦੇ ਲੋਕਾਂ ਦੀ ਆਵਾਜਾਈ ਹੁੰਦੀ ਹੈ । ਇਸ ਦੇ ਬਾਵਜੂਦ ਪਾਣੀ ਦੀ ਨਿਕਾਸੀ, ਚਿੱਕੜ ਹਟਾਉਣ ਤੇ ਰਾਤ ਸਮੇਂ ਰੌਸ਼ਨੀ ਦੀ ਵਿਵਸਥਾ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ । ਇਸ ਸਬੰਧੀ ਇਲਾਕੇ ਦੇ ਸਾਬਕਾ ਬਲਾਕ ਸੰਮਤੀ ਮੈਂਬਰ ਅਵਤਾਰ ਸਿੰਘ, ਖੇਡ ਪ੍ਰਮੋਟਰ ਦਵਿੰਦਰ ਸਿੰਘ ਰਾਜਾ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਚਨ ਲਾਲ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਿਰਮਲ ਸਿੰਘ, ਸਾਬਕਾ ਸਰਪੰਚ ਅਜਮੇਰ ਪਠਾਨੀਆ, ਕਿਸਾਨ ਆਗੂ ਸੁਰਜੀਤ ਸਿੰਘ ਤੇ ਸਰਪੰਚ ਜਸਵੰਤ ਸਿੰਘ, ਬਲਬੀਰ ਸਿੰਘ, ਅਜੀਤ ਸਿੰਘ, ਅਸ਼ਵਨੀ ਕੁਮਾਰ, ਤਰਲੋਕ ਚੰਦ ਆਦਿ ਨੇ ਐਨ.ਐਚ.ਏ.ਆਈ. ਤੇ ਸਬੰਧਿਤ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਅੰਡਰਪਾਸ ਵਿਚ ਇਕੱਠਾ ਹੋਇਆ ਪਾਣੀ ਤੇ ਚਿੱਕੜ ਤੁਰੰਤ ਹਟਾਇਆ ਜਾਵੇ ਤੇ ਸਥਾਈ ਜਲ ਨਿਕਾਸੀ ਤੇ ਰੌਸ਼ਨੀ ਦੀ ਵਿਵਸਥਾ ਕੀਤੀ ਜਾਵੇ, ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਪਹਿਲਾਂ ਲੋਕਾਂ ਨੂੰ ਰਾਹਤ ਮਿਲ ਸਕੇ । ਸਥਾਨਕ ਲੋਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਗੇ ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਅਗਲੀ ਖ਼ਬਰ ਐਨ.ਐਚ.ਐਮ. ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਕੀਤਾ ਰੋਡ ਜਾਮ, ਪੰਜਾਬ ਸਰਕਾਰ ਖ਼ਿਲਾਫ਼ ਜਤਾਇਆ ਰੋਸ
Ad Position 24