ਡਿਪਲੋਮਾ ਇੰਜੀਨੀਅਰਿੰਗ ਕੋਰਸਾਂ ’ਚ ਦਾਖ਼ਲੇ ਲਈ 14 ਸਤੰਬਰ ਤੱਕ ਵਧਾਈ
ਗੁਰਦਾਸਪੁਰ, 25 ਅਗਸਤ (ਪੰਕਜ ਸ਼ਰਮਾ)-ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਦੇ ਪੋਲੀਟੈਕਨਿਕ ਵਿੰਗ ’ਚ ਚੱਲ ਰਹੇ ਡਿਪਲੋਮਾ ਇੰਜੀਨੀਅਰਿੰਗ ਕੋਰਸਾਂ ਵਿਚ ਦਾਖ਼ਲੇ ਲਈ ਆਖਰੀ ਮਿਤੀ 14 ਸਤੰਬਰ ਤੱਕ ਵਧਾ ਦਿੱਤੀ ਗਈ ਹੈ। ਏ.
ਗੁਰਦਾਸਪੁਰ, 25 ਅਗਸਤ (ਪੰਕਜ ਸ਼ਰਮਾ)-ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਦੇ ਪੋਲੀਟੈਕਨਿਕ ਵਿੰਗ ’ਚ ਚੱਲ ਰਹੇ ਡਿਪਲੋਮਾ ਇੰਜੀਨੀਅਰਿੰਗ ਕੋਰਸਾਂ ਵਿਚ ਦਾਖ਼ਲੇ ਲਈ ਆਖਰੀ ਮਿਤੀ 14 ਸਤੰਬਰ ਤੱਕ ਵਧਾ ਦਿੱਤੀ ਗਈ ਹੈ। ਏ.ਆਈ.ਸੀ.ਟੀ.ਈ ਨਵੀਂ ਦਿੱਲੀ ਵਲੋਂ ਦਾਖ਼ਲੇ ਦੀ ਮਿਤੀ ਵਧਾਏ ਜਾਣ ਦਾ ਯੋਗ ਵਿਦਿਆਰਥੀ ਲਾਭ ਲੈ ਸਕਦੇ ਹਨ। ਇਸ ਸਬੰਧੀ ਉਪ-ਕੁਲਪਤੀ ਪ੍ਰੋ: ਡਾ: ਐਸ. ਕੇ ਮਿਸ਼ਰਾ ਦੇ ਨਿਰਦੇਸ਼ਾਂ ਅਨੁਸਾਰ ਪੋਲੀਟੈਕਨਿਕ ਦੇ ਪ੍ਰਿੰਸੀਪਲ ਡਾ: ਰਣਜੀਤ ਸਿੰਘ ਤੇ ਕੋਆਰਡੀਨੇਟਰ ਪੁਨੀਤ ਸਿੱਧੂ ਨੇ ਦੱਸਿਆ ਕਿ 10ਵੀਂ ਤੇ 12ਵੀਂ ਪਾਸ ਯੋਗ ਵਿਦਿਆਰਥੀਆਂ ਲਈ ਡਿਪਲੋਮਾ ਇੰਜੀਨੀਅਰਿੰਗ ਕੋਰਸਾਂ ਵਿਚ ਦਾਖ਼ਲਾ ਲੈਣ ਦਾ ਇਹ ਸੁਨਹਿਰੀ ਮੌਕਾ ਹੈ। ਉਨ੍ਹਾਂ ਦੱਸਿਆ ਕਿ ਇਹ ਸੰਸਥਾ ਪੰਜਾਬ ਬੋਰਡ ਆਫ਼ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਚੰਡੀਗੜ੍ਹ ਤੋਂ ਮਾਨਤਾ ਪ੍ਰਾਪਤ ਸਰਕਾਰੀ ਸੰਸਥਾ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਬਾਰਡਰ ਇਲਾਕੇ ’ਚ ਸਥਿਤ ਇਸ ਸੰਸਥਾ ’ਚ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਪ੍ਰਾਪਤ ਕਰਨ ਦਾ ਵਧੀਆ ਮੌਕਾ ਮਿਲਦਾ ਹੈ। ਇਸ ਤੋਂ ਇਲਾਵਾ ਐਸ.ਸੀ ਤੇ ਘੱਟ ਆਮਦਨ ਵਾਲੇ ਯੋਗ ਵਿਦਿਆਰਥੀਆਂ ਲਈ ਵਜ਼ੀਫ਼ਾ ਸਕੀਮ ਤਹਿਤ ਮੁਫ਼ਤ ਪੜ੍ਹਾਈ ਦੀ ਸਹੂਲਤ ਵੀ ਉਪਲਬਧ ਹੈ। ਚਾਹਵਾਨ ਵਿਦਿਆਰਥੀ ਦਾਖ਼ਲੇ ਸਬੰਧੀ ਜਾਣਕਾਰੀ ਲਈ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਦੇ ਪੋਲੀਟੈਕਨਿਕ ਵਿੰਗ ਨਾਲ ਸੰਪਰਕ ਕਰ ਸਕਦੇ ਹਨ।