ਨੰਬਰਦਾਰਾਂ ਦੀ ਮੀਟਿੰਗ ’ਚ ਜ਼ਿਲ੍ਹਾ ਪ੍ਰਧਾਨ ਗੁਰਾਇਆ ਪਹੁੰਚਣਗੇ-ਪ੍ਰਧਾਨ ਪਕੀਵਾਂ
ਕਲਾਨੌਰ, 25 ਅਗਸਤ (ਪੁਰੇਵਾਲ)-ਸਬ ਡਵੀਜਨ ਕਲਾਨੌਰ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ’ਚ ਸੇਵਾਵਾਂ ਨਿਭਾਅ ਰਹੇ ਨੰਬਰਦਾਰਾਂ ਦੀ ਵਿਸ਼ੇਸ਼ ਮੀਟਿੰਗ ਕਲਾਨੌਰ ਤਹਿਸੀਲ ਵਿਖੇ ਕੀਤੀ ਜਾ ਰਹੀ ਹੈ। ਨੰਬਰਦਾਰ ਯੂਨੀਅਨ ਤਹਿਸੀਲ ਕਲਾਨੌਰ ਪ੍ਰਧਾਨ ਜਥੇ.
ਕਲਾਨੌਰ, 25 ਅਗਸਤ (ਪੁਰੇਵਾਲ)-ਸਬ ਡਵੀਜਨ ਕਲਾਨੌਰ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ’ਚ ਸੇਵਾਵਾਂ ਨਿਭਾਅ ਰਹੇ ਨੰਬਰਦਾਰਾਂ ਦੀ ਵਿਸ਼ੇਸ਼ ਮੀਟਿੰਗ ਕਲਾਨੌਰ ਤਹਿਸੀਲ ਵਿਖੇ ਕੀਤੀ ਜਾ ਰਹੀ ਹੈ। ਨੰਬਰਦਾਰ ਯੂਨੀਅਨ ਤਹਿਸੀਲ ਕਲਾਨੌਰ ਪ੍ਰਧਾਨ ਜਥੇ. ਹਰਭਜਨ ਸਿੰਘ ਪਕੀਵਾਂ ਨੇ ਦੱਸਿਆ ਕਿ ਸਬ ਡਵੀਜ਼ਨ ਕਲਾਨੌਰ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ’ਚ ਨਿਯੁਕਤ ਨੰਬਰਦਾਰਾਂ ਦੀ 29 ਅਗਸਤ ਨੂੰ ਸਵੇਰੇ 10 ਵਜੇ ਤਹਿਸੀਲ ਕਲਾਨੌਰ ਵਿਖੇ ਮੀਟਿੰਗ ਹੋ ਰਹੀ ਹੈ ਜਿਸ ’ਚ ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਥੇ. ਬਲਰਾਜ ਸਿੰਘ ਗੁਰਾਇਆ ਵੀ ਵਿਸ਼ੇਸ ਤੌਰ ’ਤੇ ਸ਼ਿਰਕਤ ਕਰਨਗੇ। ਜਥੇ. ਪਕੀਵਾਂ ਨੇ ਇਸ ਮੀਟਿੰਗ ’ਚ ਸਮੂੰਹ ਨੰਬਰਦਾਰਾਂ ਨੂੰ ਪਹੁੰਚਣ ਦੀ ਅਪੀਲ ਕੀਤੀ।