22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਪੰਜਾਬ ਬੰਦ ਦੇ ਸੱਦੇ ਦੌਰਾਨ ਬੰਦ ਪਈਆਂ ਦੁਕਾਨਾਂ ਕਾਰਨ ਸੁੰਨਸਾਨ ਪਏ ਜੀ.ਟੀ. ਰੋਡ ਦਾ ਦ੍ਰਿਸ਼। ਦੀਨਾਨਗਰ ’ਖੇ ਪੰਜਾਬ ਬੰਦ ਦਾ ਵਿਆਪਕ ਅਸਰ

ਦੀਨਾਨਗਰ, 21 ਅਗਸਤ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਬੰਦੀ ਸਿੰਘਾਂ ਦੀ ਰਿਹਾਈ ਤੇ ਹੋਰ ਮੰਗਾਂ ਨੂੰ ਲੈ ਕੇ ਵੱਖ- ਵੱਖ ਸਿੱਖ ਜਥੇਬੰਦੀਆਂ ਵਲੋਂ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਨੂੰ ਅੱਜ ਸਰਹੱਦੀ ਸ਼ਹਿਰ ਦੀਨਾਨਗਰ ’ਚ ਭਰਵਾਂ ਹੁੰਗਾਰਾ ਮਿਲਿਆ। ਸ਼ਹਿਰ ਅੰਦਰ ਅੱਜ ਸਵੇਰ ਤੋਂ ਹੀ ਮੁਕੰਮਲ ਬੰਦ ਵਰਗੀ ਸਥਿਤੀ ਦੇਖਣ ਨੂੰ ਮਿਲੀ।

Ad Position 21
No active advertisement
ਅਜੀਤ ਡੈਸਕ 22-08-2026
ਦੀਨਾਨਗਰ, 21 ਅਗਸਤ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਬੰਦੀ ਸਿੰਘਾਂ ਦੀ ਰਿਹਾਈ ਤੇ ਹੋਰ ਮੰਗਾਂ ਨੂੰ ਲੈ ਕੇ ਵੱਖ- ਵੱਖ ਸਿੱਖ ਜਥੇਬੰਦੀਆਂ ਵਲੋਂ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਨੂੰ ਅੱਜ ਸਰਹੱਦੀ ਸ਼ਹਿਰ ਦੀਨਾਨਗਰ ’ਚ ਭਰਵਾਂ ਹੁੰਗਾਰਾ ਮਿਲਿਆ। ਸ਼ਹਿਰ ਅੰਦਰ ਅੱਜ ਸਵੇਰ ਤੋਂ ਹੀ ਮੁਕੰਮਲ ਬੰਦ ਵਰਗੀ ਸਥਿਤੀ ਦੇਖਣ ਨੂੰ ਮਿਲੀ। ਸਭ ਤੋਂ ਵਿਸ਼ੇਸ਼ ਗੱਲ ਇਹ ਰਹੀ ਕਿ ਸ਼ਹਿਰ ਵਿਚ ਅੱਜ ਕਿਸੇ ਵੀ ਸੰਗਠਨ ਜਾਂ ਜਥੇਬੰਦੀਵੱਲੋਂ ਕੋਈ ਰੋਸ ਮਾਰਚ, ਨਾਅਰੇਬਾਜ਼ੀ ਜਾਂ ਜ਼ਬਰਦਸਤੀ ਦੁਕਾਨਾਂ ਬੰਦ ਕਰਵਾਉਣ ਵਰਗੀ ਕੋਈ ਘਟਨਾ ਸਾਹਮਣੇ ਨਹੀਂ ਆਈ। ਇਸ ਦੇ ਬਾਵਜੂਦ ਸ਼ਹਿਰੀ ਲੋਕਾਂ ਤੇ ਵਪਾਰੀਆਂ ਨੇ ਸਵੈ ਇੱਛਾ ਨਾਲ ਆਪਣੀਆਂ ਦੁਕਾਨਾਂ ਤੇ ਕਾਰੋਬਾਰ ਪੂਰੀ ਤਰ੍ਹਾਂ ਬੰਦ ਰੱਖ ਕੇ ਇਸ ਬੰਦ ਦੀ ਕਾਲ ਨੂੰ ਸਫਲ ਬਣਾਉਣ ਵਿਚ ਆਪਣਾ ਪੂਰਾ ਸਹਿਯੋਗ ਦਿੱਤਾ। ਬੰਦ ਦੇ ਸੱਦੇ ਕਾਰਨ ਦੀਨਾਨਗਰ ਦੇ ਮੁੱਖ ਬਾਜ਼ਾਰ, ਰੇਲਵੇ ਰੋਡ, ਜੀ.ਟੀ ਰੋਡ ਤੇ ਹੋਰ ਵਪਾਰਕ ਕੇਂਦਰ ਪੂਰੀ ਤਰ੍ਹਾਂ ਬੰਦ ਰਹੇ, ਜਿਸ ਕਾਰਨ ਸੜਕਾਂ ’ਤੇ ਸੁੰਨਸਾਨ ਵਰਗਾ ਮਾਹੌਲ ਬਣਿਆ ਰਿਹਾ।ਆਵਾਜਾਈ ਦੇ ਲਿਹਾਜ਼ ਨਾਲ ਪ੍ਰਾਈਵੇਟ ਤੇ ਸਰਕਾਰੀ ਬੱਸਾਂ ਦੀ ਆਵਾਜਾਈ ਮੁਕੰਮਲ ਤੌਰ ’ਤੇ ਠੱਪ ਰਹੀ, ਜਿਸ ਕਾਰਨ ਦੂਰ ਦੁਰਾਡੇ ਜਾਣ ਵਾਲੇ ਮੁਸਾਫ਼ਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸੜਕਾਂ ’ਤੇ ਸਿਰਫ਼ ਉਹ ਲੋਕ ਹੀ ਨਜ਼ਰ ਆ ਰਹੇ ਸਨ ਜੋ ਆਪਣੇ ਨਿਜੀ ਵਾਹਨਾਂ ਰਾਹੀਂ ਬਹੁਤ ਜ਼ਰੂਰੀ ਕੰਮਾਂ ਲਈ ਬਾਹਰ ਨਿਕਲੇ ਸਨ। ਸ਼ਹਿਰ ਤੇ ਆਸ ਪਾਸ ਦੇ ਇਲਾਕਿਆਂ ਦੇ ਸਮੂਹ ਨਿੱਜੀ ਸਕੂਲ ਅਤੇ ਕਾਲਜ ਵੀ ਪੂਰੀ ਤਰ੍ਹਾਂ ਬੰਦ ਰਹੇ। ਹਾਲਾਂਕਿ ਆਮ ਲੋਕਾਂ ਤੇ ਮਰੀਜ਼ਾਂ ਦੀ ਸਹੂਲਤ ਨੂੰ ਦੇਖਦੇ ਹੋਏ ਮੈਡੀਕਲ ਸਟੋਰਾਂ, ਹਸਪਤਾਲਾਂ, ਐਂਬੂਲੈਂਸਾਂ ਅਤੇ ਹੋਰ ਐਮਰਜੈਂਸੀ ਸੇਵਾਵਾਂ ਨੂੰ ਇਸ ਬੰਦ ਤੋਂ ਪੂਰੀ ਤਰ੍ਹਾਂ ਮੁਕਤ ਰੱਖਿਆ ਗਿਆ ਸੀ ਜੋ ਆਮ ਵਾਂਗ ਚੱਲਦੀਆਂ ਰਹੀਆਂ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਦੀਨਾਨਗਰ ਪੁਲਿਸ ਪ੍ਰਸ਼ਾਸਨ ਸਵੇਰ ਤੋਂ ਹੀ ਅਲਰਟ ਮੋਡ ’ਤੇ ਨਜ਼ਰ ਆਇਆ। ਸਥਾਨਕ ਪੁਲਿਸ ਵਲੋਂ ਸ਼ਹਿਰ ਦੇ ਵੱਖ-ਵੱਖ ਮੁੱਖ ਚੌਕਾਂ, ਸੰਵੇਦਨਸ਼ੀਲ ਥਾਵਾਂ ਅਤੇ ਹਾਈਵੇਅ ’ਤੇ ਤਾਇਨਾਤ ਰਹੀ। ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਅਮਨਦੀਪ ਸਿੰਘ, ਮਨਵਿੰਦਰ ਸਿੰਘ ਅਵਾਂਖਾ, ਬਲਜਿੰਦਰ ਸਿੰਘ ਬਾਜਵਾ, ਮਨਦੀਪ ਸਿੰਘ,ਅਮਨ ਕੁਮਾਰ, ਮੱਖਣ ਸਿੰਘ, ਮਨਜਿੰਦਰ ਸਿੰਘ ਨੇ ਬੰਦ ਨੂੰ ਸਮਰਥਨ ਦੇਣ ਲਈ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਨੂੰ ਜੇਲ੍ਹਾਂ ਅੰਦਰ ਡੱਕ ਕੇ ਠੀਕ ਨਹੀਂ ਹੈ ਅਤੇ ਅਜਿਹਾ ਕਰਕੇ ਕੇਂਦਰ ਸਰਕਾਰ ਮਨੁੱਖੀ ਅਧਿਕਾਰਾਂ ਦਾ ਹਨਨ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਵੁੱਡ ਬਲਾਜ਼ਮ ਸਕੂਲ ’ਚ ਮੋਬਾਈਲ ਤਾਰਾ ਮੰਡਲ ਸ਼ੋਅ ਕਰਵਾਇਆ ਅਗਲੀ ਖ਼ਬਰ ਪੱਗੜੀ ਸੰਭਾਲ ਜੱਟਾ ਲਹਿਰ ਨੇ ਦਿਹਾਤੀ ਖੇਤਰ ਅੰਦਰ ਦੁਕਾਨਾਂ ਕਰਵਾਈਆਂ ਬੰਦ
Ad Position 24