19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਸਿੰਜਾਈ ਵਿਭਾਗ ਵਲੋਂ ਨਾਜਾਇਜ਼ ਕਬਜ਼ੇ ਹਟਾਉਣ ਦੇ ਨਾਂਅ ’ਤੇ ਕੀਤੇ ਗਏ ਭੇਦਭਾਵ ਸੰਬੰਧੀ ਸਰਕਾਰ ਨੂੰ ਕਰਵਾਇਆ ਜਾਵੇਗਾ ਜਾਣੂ-ਸਾਬਾ

ਸੁਜਾਨਪੁਰ, 18 ਅਗਸਤ (ਜਗਦੀਪ ਸਿੰਘ)-ਪਿਛਲੇ ਦਿਨੀਂ ਸਿੰਜਾਈ ਵਿਭਾਗ ਵਲੋਂ ਹਾਈਕੋਰਟ ਦੇ ਆਦੇਸ਼ਾਂ ਅਨੁਸਾਰ ਅੱਪਰਬਾਰੀ ਦੁਆਬ ਨਹਿਰ ਦੇ ਕਿਨਾਰੇ ਪੁਲ ਨੰਬਰ-1 ਤੋਂ ਲੈ ਕੇ ਪੁਲ ਨੰਬਰ-4 ਤੱਕ ਲੋਕਾਂ ਵਲੋਂ ਕੀਤੇ ਗਏ ਨਜਾਇਜ਼ ਕਬਜ਼ੇ ਤੋੜੇ ਗਏ ਸਨ । ਜਿਸ ਨਾਲ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ।

Ad Position 21
No active advertisement
ਅਜੀਤ ਡੈਸਕ 19-08-2026
ਸੁਜਾਨਪੁਰ, 18 ਅਗਸਤ (ਜਗਦੀਪ ਸਿੰਘ)-ਪਿਛਲੇ ਦਿਨੀਂ ਸਿੰਜਾਈ ਵਿਭਾਗ ਵਲੋਂ ਹਾਈਕੋਰਟ ਦੇ ਆਦੇਸ਼ਾਂ ਅਨੁਸਾਰ ਅੱਪਰਬਾਰੀ ਦੁਆਬ ਨਹਿਰ ਦੇ ਕਿਨਾਰੇ ਪੁਲ ਨੰਬਰ-1 ਤੋਂ ਲੈ ਕੇ ਪੁਲ ਨੰਬਰ-4 ਤੱਕ ਲੋਕਾਂ ਵਲੋਂ ਕੀਤੇ ਗਏ ਨਜਾਇਜ਼ ਕਬਜ਼ੇ ਤੋੜੇ ਗਏ ਸਨ । ਜਿਸ ਨਾਲ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਇਸ ਨੂੰ ਲੈ ਕੇ ਅੱਜ ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਜ਼ਿਲ੍ਹਾ ਪ੍ਰੀਸ਼ਦ ਵਾਈਸ ਚੇਅਰਮੈਨ ਸਾਹਿਬ ਸਿੰਘ ਸਾਬਾ ਦੀ ਅਗਵਾਈ ਵਿਚ ਲੋਕਾਂ ਵਲੋਂ ਵਿਭਾਗ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ । ਰੋਸ ਪ੍ਰਦਰਸ਼ਨ ਦੌਰਾਨ ਸੁਭਾਸ਼ ਚੰਦਰ, ਰਸ਼ਪਾਲ ਸਿੰਘ, ਵਿੱਕੀ, ਅਸ਼ੋਕ ਕੁਮਾਰ, ਮੱਖਣ, ਸੁਨੀਲ ਕੁਮਾਰ, ਕੁਲਵਿੰਦਰ ਸਿੰਘ, ਪ੍ਰਸ਼ੋਤਮ ਲਾਲ, ਜੀਵਨ ਕੁਮਾਰ, ਸੁਰਿੰਦਰ ਕੁਮਾਰ, ਰਿਤੂ, ਨਿਖਿਲ, ਦੀਪਕ, ਸੁਨੀਲ ਕੁਮਾਰ, ਦਿਲਬਾਗ ਸਿੰਘ, ਵਿੱਕੀ, ਬਾਲ ਕਿਸ਼ਨ, ਕੁਨਾਲ, ਸੰਜੂ ਸ਼ਰਮਾ, ਨਰੇਸ਼ ਕੁਮਾਰ, ਇੰਦਰਜੀਤ ਢਿੱਲੋਂ ਆਦਿ ਨੇ ਕਿਹਾ ਕਿ ਜੇਕਰ ਵਿਭਾਗ ਨੂੰ ਮਾਧੋਪੁਰ ਤੋਂ ਮਲਕਪੁਰ ਤੱਕ ਕਬਜ਼ੇ ਹਟਾਉਣ ਦੇ ਆਦੇਸ਼ ਮਿਲੇ ਸਨ ਤਾਂ ਉਨ੍ਹਾਂ ਮਾਧੋਪੁਰ ਨੂੰ ਛੱਡ ਕੇ ਪੁਲ ਨੰਬਰ-1 ਤੋਂ ਲੈ ਕੇ ਪੁਲ ਨੰਬਰ-4 ਚਾਰ ਤੱਕ ਕਬਜ਼ੇ ਕਿਉਂ ਹਟਾਏ ਜੋ ਕਿ ਸਰਾਸਰ ਗਲਤ ਹ ੈ । ਜੇਕਰ ਵਿਭਾਗ ਨੇ ਕਬਜ਼ੇ ਹਟਾਉਣੇ ਸਨ ਤਾਂ ਉਹ ਮਾਧੋਪੁਰ ਤੋਂ ਸ਼ੁਰੂ ਕਰਦੇ ਅਤੇ ਮਲਿਕਪੁਰ ਤੱਕ ਕਬਜ਼ੇ ਹਟਾਉਂਦੇ । ਉਨ੍ਹਾਂ ਸਰਕਾਰ ਕੋਲੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ । ਇਸ ਸਬੰਧੀ ਸਾਹਿਬ ਸਿੰਘ ਸਾਬਾ ਨੇ ਕਿਹਾ ਕਿ ਉਹ ਇਨ੍ਹਾਂ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਅਤੇ ਇਸ ਸਬੰਧੀ ਉਹ ਸਰਕਾਰ ਨੂੰ ਵੀ ਜਾਣੂ ਕਰਵਾਉਣਗੇ । ਕਬਜ਼ੇ ਹਟਾਉਣ ਸਬੰਧੀ ਭੇਦਭਾਵ ਕਿਉਂ ਕੀਤਾ ਗਿਆ ਹੈ, ਇਸ ਸਬੰਧੀ ਅਫਸਰਾਂ ਨਾਲ ਗੱਲਬਾਤ ਕੀਤੀ ਜਾਵੇਗੀ ।
Ad Position 22
No active advertisement
ਪਿਛਲੀ ਖ਼ਬਰ ਗੁਆਂਢੀ ਹੀ ਨਿਕਲਿਆ 65 ਸਾਲਾ ਬਜ਼ੁਰਗ ਮਹਿਲਾ ਦਾ ਹਤਿਆਰਾ ਪੁਲਿਸ ਨੇ ਕੁਝ ਹੀ ਘੰਟਿਆਂ ’ਚ ਸੁਲਝਾਈ ਅੰਨ੍ਹੇ ਹੱਤਿਆਕਾਂਡ ਦ... ਅਗਲੀ ਖ਼ਬਰ ਆਦਰਸ਼ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਨਰੋਟ ਮਹਿਰਾ ਵਿਖੇ ਆਜ਼ਾਦੀ ਦਿਹਾੜਾ ਮਨਾਇਆ
Ad Position 24