ਗੁਰੂ ਨਾਨਕ ਦੇਵ ਨੈਸ਼ਨਲ ਅਕੈਡਮੀ ਬਾਂਗੋਵਾਣੀ ਵਿਖੇ ਆਜ਼ਾਦੀ ਦਿਹਾੜਾ ਮਨਾਇਆ
ਧਾਰੀਵਾਲ, 17 ਅਗਸਤ (ਸਵਰਨ ਸਿੰਘ)- ਗੁਰੂ ਨਾਨਕ ਦੇਵ ਨੈਸ਼ਨਲ ਅਕੈਡਮੀ ਬਾਂਗੋਵਾਣੀ ਵਿਖੇ ਪ੍ਰਬੰਧਕੀ ਕਮੇਟੀ ਦੇ ਪ੍ਰਬੰਧਾਂ ਹੇਠ ਸਮੂਹ ਸਟਾਫ ਤੇ ਵਿਦਿਆਰਥੀ ਵਲੋਂ ਆਜ਼ਾਦੀ ਦਿਹਾੜ੍ਹਾ ਮਨਾਇਆ ਗਿਆ। ਸਕੂਲ ਪ੍ਰਬੰਧਕ ਕਮੇਟੀ ਪ੍ਰਧਾਨ ਸ੍ਰੀਮਤੀ ਕੁਲਦੀਪ ਕੌਰ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਲੈਣ ਦੇ ਸੰਘਰਸ਼ ਅਤੇ ਆਜਾਦੀ ਦੇ ਮਹੱਤਵ ਤੋਂ ਜਾਣੂ ਕਰਵਾਇਆ।
ਧਾਰੀਵਾਲ, 17 ਅਗਸਤ (ਸਵਰਨ ਸਿੰਘ)- ਗੁਰੂ ਨਾਨਕ ਦੇਵ ਨੈਸ਼ਨਲ ਅਕੈਡਮੀ ਬਾਂਗੋਵਾਣੀ ਵਿਖੇ ਪ੍ਰਬੰਧਕੀ ਕਮੇਟੀ ਦੇ ਪ੍ਰਬੰਧਾਂ ਹੇਠ ਸਮੂਹ ਸਟਾਫ ਤੇ ਵਿਦਿਆਰਥੀ ਵਲੋਂ ਆਜ਼ਾਦੀ ਦਿਹਾੜ੍ਹਾ ਮਨਾਇਆ ਗਿਆ। ਸਕੂਲ ਪ੍ਰਬੰਧਕ ਕਮੇਟੀ ਪ੍ਰਧਾਨ ਸ੍ਰੀਮਤੀ ਕੁਲਦੀਪ ਕੌਰ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਲੈਣ ਦੇ ਸੰਘਰਸ਼ ਅਤੇ ਆਜਾਦੀ ਦੇ ਮਹੱਤਵ ਤੋਂ ਜਾਣੂ ਕਰਵਾਇਆ। ਇਸ ਮੌਕੇ ’ਤੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਤੇ ਨਾਚ ਆਦਿ ਪੇਸ਼ ਕੀਤੇ। ਇਸ ਮੌਕੇ ’ਤੇ ਸਕੂਲ ਪ੍ਰਬੰਧਕੀ ਕਮੇਟੀ ਉੱਪ ਪ੍ਰਧਾਨ ਅਮਰਦੀਪ ਸਿੰਘ ਸਰਾਂ ਨੇ ਵੀ ਬੱਚਿਆਂ ਦੀ ਪੇਸ਼ਕਾਰੀ ਦੀ ਸ਼ਲਾਘਾ ਕਰਦਿਆਂ ਹੌਂਸਲਾ ਅਫਜ਼ਾਈ ਕੀਤੀ। ਪ੍ਰਿੰਸੀਪਲ ਰਾਜਦੀਪ ਕੌਰ ਨੇ ਵਿਦਿਆਰੀਆਂ ਅੰਦਰ ਦੇਸ਼ ਭਗਤੀ ਦੇ ਜਜਬਾ ਪੈਦਾ ਕਰਨ ਲਈ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਇਆਂ ਅਤੇ ਦੇਸ਼ ਪ੍ਰਤੀ ਪਿਆਰ ਰੱਖਣ ਲਈ ਪ੍ਰੇਰਿਤ ਕੀਤਾ।