18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਦੀਨਾਨਗਰ ਵਿਖੇ ਆਮ ਆਦਮੀ ਪਾਰਟੀ ਵਲੋਂ 80ਵਾਂ ਆਜ਼ਾਦੀ ਦਿਹਾੜਾ ਉਤਸ਼ਾਹ ਨਾਲ ਮਨਾਇਆ * ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਨਿਭਾਈ

ਦੀਨਾਨਗਰ, 17 ਅਗਸਤ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਆਮ ਆਦਮੀ ਪਾਰਟੀ ਵਲੋਂ ਮਹਾਰਾਜਾ ਰਣਜੀਤ ਸਿੰਘ ਯਾਦਗਾਰੀ ਪਾਰਕ ਦੀਨਾਨਗਰ ਵਿਖੇ ਦੇਸ਼ ਦਾ 80ਵਾਂ ਆਜ਼ਾਦੀ ਦਿਹਾੜਾ ਧੂਮਧਾਮ ਤੇ ਦੇਸ਼ ਭਗਤੀ ਦੇ ਜਜਬੇ ਨਾਲ ਮਨਾਇਆ ਗਿਆ। ਸਮਾਗਮ ’ਚ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ।

Ad Position 21
No active advertisement
ਅਜੀਤ ਡੈਸਕ 18-08-2026
ਦੀਨਾਨਗਰ, 17 ਅਗਸਤ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਆਮ ਆਦਮੀ ਪਾਰਟੀ ਵਲੋਂ ਮਹਾਰਾਜਾ ਰਣਜੀਤ ਸਿੰਘ ਯਾਦਗਾਰੀ ਪਾਰਕ ਦੀਨਾਨਗਰ ਵਿਖੇ ਦੇਸ਼ ਦਾ 80ਵਾਂ ਆਜ਼ਾਦੀ ਦਿਹਾੜਾ ਧੂਮਧਾਮ ਤੇ ਦੇਸ਼ ਭਗਤੀ ਦੇ ਜਜਬੇ ਨਾਲ ਮਨਾਇਆ ਗਿਆ। ਸਮਾਗਮ ’ਚ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ । ਤਿਰੰਗਾ ਲਹਿਰਾਉਣ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਜਸਬੀਰ ਸਿੰਘ ਕਠਿਆਲੀ, ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਰਾਜੀਵ ਸੈਣੀ, ਸੇਵਾ ਮੁਕਤ ਪ੍ਰਿੰਸੀਪਲ ਸੁਖਦੇਵ ਰਾਜ, ਬਲਾਕ ਸੰਮਤੀ ਮੈਂਬਰ ਮਨਮੋਹਨ ਸਿੰਘ ਧਮਰਾਈ, ਬਲਾਕ ਸੰਮਤੀ ਮੈਂਬਰ ਰੁਪਿੰਦਰ ਕੌਰ ਕੱਤੋਵਾਲ, ਬਲਾਕ ਸੰਮਤੀ ਮੈਂਬਰ ਕਾਜਲ ਪੱਖੋਵਾਲ, ਕੌਂਸਲਰ ਪ੍ਰਦੀਪ ਨੰਨੀ, ਕੌਂਸਲਰ ਸੁਨੀਲ ਦੱਤ, ਕੌਂਸਲਰ ਡਾ: ਭਾਰਤੀ, ਕੌਂਸਲਰ ਸੁਰੇਸ਼ ਕੁਮਾਰ, ਕੌਂਸਲਰ ਵਿਜੇ ਪਿੰਕਾ, ਵਾਰਡ ਇੰਚਾਰਜਾਂ ਚੰਦਰ ਸ਼ੇਖਰ ਦੀਪਾ, ਸਰਬਜੀਤ ਸੰਨੀ, ਰਾਜੀਵ ਕੁਮਾਰ, ਮਦਨ ਮੋਹਨ ਡਾਲੀ, ਅੰਮ੍ਰਿਤਪਾਲ ਅੱਮੂ ਅਤੇ ਰਜਿੰਦਰ ਸ਼ਰਮਾ ਦੇ ਇਲਾਵਾ ਨਰਿੰਦਰ ਸ਼ਰਮਾ, ਤਿਲਕ ਚੌਹਾਨ, ਚੇਅਰਮੈਨ ਗੌਰਵ ਧੀਰ, ਨਿਸ਼ਾਨ ਸਿੰਘ ਗੂੰਝੀਆਂ, ਸਰਪੰਚ ਰਣਜੀਤ ਸਿੰਘ ਜੀਵਨਚੱਕ, ਸਰਪੰਚ ਗੁਰਦੀਪ ਸਿੰਘ, ਚੇਅਰਮੈਨ ਰਜਿੰਦਰ ਮਗਰਾਲਾ, ਗੁਰਦਿਆਲ ਸਿੰਘ ਮਗਰਾਲਾ, ਸੁਖਜਿਦੰਰ ਸਿੰਘ ਤਲਵੰਡੀ, ਸਰਪੰਚ ਰਕੇਸ਼ ਠਾਕੁਰ ਟਾਂਡਾ, ਸਰਪੰਚ ਵਰਿੰਦਰ ਸਿੰਘ ਮੁੰਨਾ ਖਾਰੀਆਂ, ਸਰਪੰਚ ਗੁਰਪ੍ਰੀਤ ਸਿੰਘ ਛੀਨਾ ਬੇਟ, ਸਰਪੰਚ ਵਰਿੰਦਰ ਸਿੰਘ ਬਿੰਦੂ ਪਨਿਆੜ ਅਤੇ ਗੋਰਾ ਕੱਤੋਵਾਲ ਆਦਿ ਮੌਜੂਦ ਸਨ । ਸਮਾਗਮ ਦੌਰਾਨ ਦੇਸ਼ ਭਗਤੀ ਦਾ ਮਾਹੌਲ ਦੇਖਣ ਨੂੰ ਮਿਲਿਆ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਵਿਖੇ ਆਜ਼ਾਦੀ ਦਿਵਸ ਮਨਾਇਆ ਅਗਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਕਾਲਾਬਾਲਾ ਵਿਖੇ ਆਜ਼ਾਦੀ ਦਿਹਾੜਾ ਮਨਾਇਆ
Ad Position 24