ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਵਿਖੇ ਤਿਰੰਗਾ ਰੈਲੀ ਕੱਢੀ
ਦੀਨਾਨਗਰ, 17 ਅਗਸਤ (ਸੋਢੀ/ਸ਼ਰਮਾ/ਘੁੰਮਣ)-ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੇ ਐਨ. ਐਸ.
ਦੀਨਾਨਗਰ, 17 ਅਗਸਤ (ਸੋਢੀ/ਸ਼ਰਮਾ/ਘੁੰਮਣ)-ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੇ ਐਨ.ਐਸ.ਐਸ ਤੇ ਐਨ.ਸੀ.ਸੀ ਵਿਭਾਗਾਂ ਵਲੋਂ 80ਵੇਂ ਆਜ਼ਾਦੀ ਦਿਵਸ ਨੂੰ ਮਨਾਉਣ ਲਈ ਤਿਰੰਗਾ ਰੈਲੀ ਕੱਢੀ ਗਈ। ਪ੍ਰਿੰਸੀਪਲ ਡਾ: ਸਰਲਾ ਨਿਰੰਕਾਰੀ ਦੀ ਅਗਵਾਈ ’ਚ ਕੱਢੀ ਇਸ ਤਿਰੰਗਾ ਰੈਲੀ ਨੂੰ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਧਰਮ ਇੰਦੂ ਗੁਪਤਾ ਵਲੋਂ ਰਵਾਨਾ ਕੀਤਾ ਗਿਆ। ਤਿਰੰਗਾ ਰੈਲੀ ’ਚ ਐਨ.ਐਸ.ਐਸ ਕੋਆਰਡੀਨੇਟਰ ਪ੍ਰੋ. ਸੰਗੀਤਾ ਮਲਹੋਤਰਾ, ਐਨ.ਐਸ.ਐਸ ਦੇ ਪ੍ਰੋਗਰਾਮ ਅਫਸਰ ਪ੍ਰੋ. ਸੁਨੀਤਾ ਵਰਮਾ, ਪ੍ਰੋ. ਜੋਤੀ ਸੈਣੀ, ਪ੍ਰੋ. ਨੇਹਾ ਸੈਣੀ, ਡਾ. ਪੂਜਾ ਤੇ ਐਨਸੀਸੀ ਏਐਨਓ ਡਾ. ਅੰਜਨਾ ਮਲਹੋਤਰਾ ਤੇ ਹਵਾਲਦਾਰ ਪਵਿੱਤਰ ਸਿੰਘ ਤੇ ਐਨ.ਸੀ.ਸੀ ਕੈਡਿਟਾਂ ਤੇ ਐਨ.ਐਸ.ਐਸ ਵਲੰਟੀਅਰਜ ਨੇ ਵੀ ਵਿਸ਼ੇਸ਼ ਤੌਰ ’ਤੇ ਹਿੱਸਾ ਲਿਆ। ਤਿਰੰਗਾ ਰੈਲੀ ਕਾਲਜ ਕੈਂਪਸ ਤੋਂ ਸ਼ੁਰੂ ਹੋ ਕੇ ਦੀਨਾਨਗਰ ਸ਼ਹਿਰੀ ਖੇਤ ਦੀਆਂ ਮੁੱਖ ਸੜਕਾਂ ’ਤੇ ਤਿਰੰਗਾ ਝੰਡਾ ਲਹਿਰਾਉਂਦੀ ਹੋਈ ਲੰਘੀ। ਇਸ ਦੌਰਾਨ ਵਿਦਿਆਰਥਣਾਂ ਨੇ ਲੋਕਾਂ ਨੂੰ ਏਕਤਾ, ਆਜ਼ਾਦੀ ਤੇ ਰਾਸ਼ਟਰੀ ਸਵੈਮਾਣ ਦਾ ਸੰਦੇਸ਼ ਦਿੱਤਾ ਗਿਆ। ਐਨ.ਸੀ.ਸੀ. ਕੈਡਿਟਾਂ ਵਲੋਂ ਰੈਲੀ ਦੌਰਾਨ ਮਾਰਚ ਪਾਸਟ ਕੀਤਾ ਗਿਆ। ਐਨ.ਐਸ.ਐਸ. ਵਲੰਟੀਅਰਾਂ ਨੇ ਤਿਰੰਗਾ ਹਰ ਘਰ, ਨਸ਼ਾ ਮੁਕਤ ਭਾਰਤ ਰਾਸ਼ਟਰ ਨਿਰਮਾਣ ਲਈ ਯੁਵਾ ਵਰਗੇ ਸੰਦੇਸ਼ਾਂ ਵਾਲੇ ਤਖ਼ਤੀਆਂ ਫੜੀਆਂ ਸਨ। ਰੈਲੀ ਦਾ ਉਦੇਸ਼ ਨੌਜਵਾਨਾਂ ’ਚ ਦੇਸ਼ ਭਗਤੀ, ਸਮਾਜਿਕ ਜ਼ਿੰਮੇਵਾਰੀ ਤੇ ਆਜ਼ਾਦੀ ਘੁਲਾਟੀਆਂ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਨਾ ਸੀ। ਅੰਤ ਵਿਚ ਇਹ ਤਿਰੰਗਾ ਰੈਲੀ ਕਾਲਜ ਕੈਂਪਸ ਵਿਚ ਸਮਾਪਤ ਹੋਈ।