ਔਰਤ ਦੇ ਕੰਨਾਂ ਤੋਂ ਵਾਲੀ ਖੋਹਣ ਵਾਲੇ ਪਤੀ-ਪਤਨੀ ਨੂੰ ਕਾਬੂ ਕਰਕੇ ਕੀਤਾ ਪੁਲਿਸ ਹਵਾਲੇ
ਗੁਰਦਾਸਪੁਰ, 12 ਅਗਸਤ (ਅਸ਼ੋਕ ਸ਼ਰਮਾ)-ਪੁਰਾਣਾ ਸ਼ਾਲਾ ਪੁਲਿਸ ਵਲੋਂ ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਸਹਿਯੋਗ ਨਾਲ ਔਰਤ ਦੇ ਕੰਨਾਂ ਤੋਂ ਵਾਲੀ ਖੋਹਣ ਵਾਲੇ ਪਤੀ-ਪਤਨੀ ਨੂੰ ਮੌਕੇ ’ਤੇ ਕਾਬੂ ਕਰਕੇ ਖੋਹੀ ਗਈ ਵਾਲੀ ਵੀ ਬਰਾਮਦ ਕੀਤੀ ਗਈ। ਪੀੜਤ ਦਰਸ਼ਨ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਨੌਸ਼ਹਿਰਾ ਫੌਜੀ ਕਾਲੋਨੀ ਨੇ ਦੱਸਿਆ ਕਿ ਉਹ ਗੁਰਦਾਸਪੁਰ ਤੋਂ ਸ਼ਾਮ ਵੇਲੇ ਪਿੰਡ ਨੂੰ ਆ ਰਹੇ ਸਨ ਕਿ ਜਦੋਂ ਉਹ ਪੁਲ ਤਿੱਬੜੀ ਨੇੜੇ ਪੁਲ ֹ’ ਤੇ ਪੁੱਜੇ ਤਾਂ ਪਿੱਛੋਂ ਆਏ ਮੋਟਰਸਾਈਕਲ ਸਵਾਰ ਪਤੀ-ਪਤਨੀ ਨੇ ਉਸ ਦੇ ਕੰਨਾਂ ਦੀ ਵਾਲੀ ਝਪਟ ਮਾਰ ਕੇ ਖੋਹ ਲਈ ਅਤੇ ਨਹਿਰ ਕਸੂਰ ਬਰਾਂਚ ਦੇ ਪੁਰਾਣੇ ਪੁਲ ਨੂੰ ਭੱਜ ਗਏ।
ਗੁਰਦਾਸਪੁਰ, 12 ਅਗਸਤ (ਅਸ਼ੋਕ ਸ਼ਰਮਾ)-ਪੁਰਾਣਾ ਸ਼ਾਲਾ ਪੁਲਿਸ ਵਲੋਂ ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਸਹਿਯੋਗ ਨਾਲ ਔਰਤ ਦੇ ਕੰਨਾਂ ਤੋਂ ਵਾਲੀ ਖੋਹਣ ਵਾਲੇ ਪਤੀ-ਪਤਨੀ ਨੂੰ ਮੌਕੇ ’ਤੇ ਕਾਬੂ ਕਰਕੇ ਖੋਹੀ ਗਈ ਵਾਲੀ ਵੀ ਬਰਾਮਦ ਕੀਤੀ ਗਈ। ਪੀੜਤ ਦਰਸ਼ਨ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਨੌਸ਼ਹਿਰਾ ਫੌਜੀ ਕਾਲੋਨੀ ਨੇ ਦੱਸਿਆ ਕਿ ਉਹ ਗੁਰਦਾਸਪੁਰ ਤੋਂ ਸ਼ਾਮ ਵੇਲੇ ਪਿੰਡ ਨੂੰ ਆ ਰਹੇ ਸਨ ਕਿ ਜਦੋਂ ਉਹ ਪੁਲ ਤਿੱਬੜੀ ਨੇੜੇ ਪੁਲ ֹ’ ਤੇ ਪੁੱਜੇ ਤਾਂ ਪਿੱਛੋਂ ਆਏ ਮੋਟਰਸਾਈਕਲ ਸਵਾਰ ਪਤੀ-ਪਤਨੀ ਨੇ ਉਸ ਦੇ ਕੰਨਾਂ ਦੀ ਵਾਲੀ ਝਪਟ ਮਾਰ ਕੇ ਖੋਹ ਲਈ ਅਤੇ ਨਹਿਰ ਕਸੂਰ ਬਰਾਂਚ ਦੇ ਪੁਰਾਣੇ ਪੁਲ ਨੂੰ ਭੱਜ ਗਏ। ਜਦੋਂ ਕਿ ਪੁਲ ਦੇ ਨਜ਼ਦੀਕ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਉਥੇ ਖੜੀ ਸੀ ਕਿ ਲੁਟੇਰੇ ਪਿੰਡ ਗੁੰਝੀਆਂ ਨੂੰ ਨਿਕਲ ਗਏ। ਲੋਕਾਂ ਨੇ ਪੁਲਿਸ ਦੀ ਸਹਾਇਤਾ ਨਾਲ ਉਨ੍ਹਾਂ ਨੂੰ ਇਕ ਕੱਚੇ ਰਸਤੇ ਤੋਂ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਤੇਜ ਰਫਤਾਰ ਹੋਣ ਕਰਕੇ ਉਸ ਦਾ ਸੰਤੁਲਨ ਵਿਗੜਨ ਕਾਰਨ ਡਿੱਗ ਗਿਆ ਤੇ ਉਕਤ ਔਰਤ ਕਮਾਦ ਦੇ ਖੇਤਾਂ ਵਿਚ ਲੁੱਕ ਗਈ, ਜਿਨ੍ਹਾਂ ਨੂੰ ਕਾਬੂ ਕਰਕੇ ਸ਼ਾਲਾ ਪੁਲਿਸ ਦੇ ਹਵਾਲੇ ਕੀਤਾ ਗਿਆ। ਥਾਣਾ ਪੁਰਾਣਾ ਸ਼ਾਲਾ ਦੇ ਐਸ.ਐਚ.ਓ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਲੁਟੇਰਿਆਂ ਦੀ ਪਹਿਚਾਣ ਸੋਨੂ ਪੁੱਤਰ ਲੱਖਾ ਮਸੀਹ ਤੇ ਉਸ ਦੀ ਪਤਨੀ ਰਾਣੀ ਵਾਸੀ ਗੁਰਦਾਸ ਨੰਗਲ ਥਾਣਾ ਧਾਰੀਵਾਲ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਖੋਹੀ ਗਈ ਵਾਲੀ ਬਰਾਮਦ ਕਰ ਲਈ ਹੈ ਤੇ ਪਤੀ-ਪਤਨੀ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਫਿਲਹਾਲ ਇਨ੍ਹਾਂ ਪਾਸੋਂ ਕੋਈ ਹੋਰ ਜਾਣਕਾਰੀ ਹਾਸਲ ਨਹੀਂ ਹੋਈ। ਪੁਲਿਸ ਨੇ ਦੋਨਾਂ ਖਿਲਾਫ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।