ਪਿੰਡ ਆਲੋਵਾਲ ਵਿਖੇ ਕੰਵਲਜੀਤ ਸਿੰਘ ਚਾਹਲ ਤੇ ਰੌਣਕੀ ਰਾਮ ਦਾ ਸਨਮਾਨ
ਧਾਰੀਵਾਲ, 12 ਅਗਸਤ (ਸਵਰਨ ਸਿੰਘ)-ਸਾਬਕਾ ਸਰਪੰਚ ਰੌਣਕੀ ਵਿਮੁਕਤ ਜਾਤੀਆਂ ਹਲਕਾ ਕਾਦੀਆਂ ਦੇ ਚੇਅਰਮੈਨ ਬਨਣ ’ਤੇ ਸਨਮਾਨਿਤ ਕੀਤਾ ਗਿਆ। ਉਨ੍ਹਾ ਤੋਂ ਇਲਾਵਾ ਆਮ ਆਦਮੀ ਪਾਰਟੀ ਪ੍ਰਤੀ ਚੰਗੀਆਂ ਸੇਵਾਵਾਂ ਨੂੰ ਦੇਖਦੇ ਹੋਏ ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਚਾਹਲ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਧਾਰੀਵਾਲ, 12 ਅਗਸਤ (ਸਵਰਨ ਸਿੰਘ)-ਸਾਬਕਾ ਸਰਪੰਚ ਰੌਣਕੀ ਵਿਮੁਕਤ ਜਾਤੀਆਂ ਹਲਕਾ ਕਾਦੀਆਂ ਦੇ ਚੇਅਰਮੈਨ ਬਨਣ ’ਤੇ ਸਨਮਾਨਿਤ ਕੀਤਾ ਗਿਆ। ਉਨ੍ਹਾ ਤੋਂ ਇਲਾਵਾ ਆਮ ਆਦਮੀ ਪਾਰਟੀ ਪ੍ਰਤੀ ਚੰਗੀਆਂ ਸੇਵਾਵਾਂ ਨੂੰ ਦੇਖਦੇ ਹੋਏ ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਚਾਹਲ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਕਾਦੀਆਂ ’ਚ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ ’ਚ ਆਮ ਆਦਮੀ ਪਾਰਟੀ ਅੱਗੇ ਨਾਲੋਂ ਮਜ਼ਬੂਤ ਹੋਈ ਹੈ। ਇਸ ਮੌਕੇ ਜੈਲਦਾਰ ਅੰਮ੍ਰਿਤਪਾਲ ਸਿੰਘ ਸਰੰਪਚ ਬੱਲ, ਅਜੀਤਪਾਲ ਸਿੰਘ ਮਿੰਟਾ, ਮਨਜੀਤ ਕੌਰ ਸਰਪੰਚ, ਗੁਰਨਾਮ ਸਿੰਘ ਆਲੋਵਾਲ ਸਾਬਕਾ ਚੇਅਰਮੈਨ , ਕੁਲਵਿੰਦਰ ਸਿੰਘ ਚੱਕ ਬੜੌਏ, ਬਲਵਿੰਦਰ ਸਿੰਘ ਪੰਨੂੰ ਆਲੋਵਾਲ, ਰਮੇਸ਼ ਚੰਦਰ ਆਲੋਵਾਲ, ਤਰਣਜੀਤ ਸਿੰਘ ਕਾਲਾ, ਬਲਦੇਵ ਸਿੰਘ ਬਾਉੂਲੀ, ਥਾਨੀਅਲ ਮਸੀਹ, ਸਮਾਉਨ ਮਸੀਹ, ਯਾਕੂਬ ਮਸੀਹ, ਤਰਸੇਮ ਮਸੀਹ ਭੋਲਾ, ਜਗੀਰ ਸਿੰਘ ਸਾਬਕਾ ਪੰਚ, ਬਿੱਟੂ ਸਿੰਘ, ਨਿੱਕਾ ਮੈਂਬਰ, ਰਣਜੀਤ ਸਿੰਘ ਰਾਣਾ ਆਦਿ ਹਾਜ਼ਰ ਸਨ।