07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਐਸ.ਐਸ. ਬਾਜਵਾ ਸਕੂਲ ਕਾਦੀਆਂ ਜੂਨੀਅਰ ਵਿੰਗ ’ਚ ਅਹੁਦਾ ਵੰਡ ਸਮਾਗਮ

ਬਟਾਲਾ, 6 ਅਗਸਤ (ਸਤਿੰਦਰ ਸਿੰਘ)-ਐਸ. ਐਸ.

Ad Position 21
No active advertisement
ਅਜੀਤ ਡੈਸਕ 07-08-2026
ਬਟਾਲਾ, 6 ਅਗਸਤ (ਸਤਿੰਦਰ ਸਿੰਘ)-ਐਸ.ਐਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਕਾਦੀਆਂ ਜੂਨੀਅਰ ਵਿੰਗ ’ਚ ਅੱਜ ਅਹੁਦਾ ਵੰਡ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਕਾਰਵਾਈ ਸਕੂਲ ਦੇ ਮੁੱਖ ਅਧਿਆਪਕਾ ਸ਼੍ਰੀਮਤੀ ਤਜਿੰਦਰ ਸ਼ਰਮਾ ਨੇ ਕੀਤੀ। ਇਸ ਮੌਕੇ ਯੂਨੀਅਨ ਵਿੰਗ ਦਾ ਮੁੱਖ ਲੜਕਾ, ਮੁੱਖ ਲੜਕੀ ਤੇ ਮੋਨੀਟਰਾਂ ਦੀ ਚੋਣ ਕੀਤੀ ਗਈ। ਇਸ ’ਚ ਜੈਬੀਰ ਸਿੰਘ ਨੂੰ ਮੁੱਖ ਲੜਕਾ ਤੇ ਜਿਆਨਾ ਖੋਸਲਾ ਨੂੰ ਮੁੱਖ ਲੜਕੀ ਚੁਣਿਆ ਗਿਆ। ਇਸ ਤਰ੍ਹਾਂ ਉਪ ਮੁੱਖ ਲੜਕਾ ਗੁਰਅੰਸ਼ਬੀਰ ਸਿੰਘ ਤੇ ਉਪ ਮੁੱਖ ਲੜਕੀ ਕਾਵਿਆ ਭਨੋਟ ਨੂੰ ਨਿਯੁਕਤ ਕੀਤਾ ਗਿਆ। ਸਕੂਲ ਦੇ ਹੋਰ ਵਿਦਿਆਰਥੀਆਂ ਨੂੰ ਮੋਨੀਟਰਾਂ ਦੇ ਬੈਚ ਪ੍ਰਦਾਨ ਕੀਤੇ ਗਏ। ਸਕੂਲ ਦੇ ਡਾਇਰੈਕਟਰ ਮਨੋਹਰ ਲਾਲ ਸ਼ਰਮਾ (ਨੈਸ਼ਨਲ ਐਵਾਰਡੀ) ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਇਮਾਨਦਾਰੀ ਨਾਲ ਆਪਣਾ ਫਰਜ਼ ਪੂਰਾ ਕਰਨ ਦੀ ਸਲਾਹ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਗੁਰਦਾਸਪੁਰ ਪੁਲਿਸ ਵਲੋਂ ਜ਼ਿਲ੍ਹੇ ਭਰ ’ਚ ਚਲਾਇਆ ਆਪ੍ਰੇਸ਼ਨ ਪ੍ਰਹਾਰ 4.0 * ਗਲਤ ਅਨਸਰਾਂ ਵਲੋਂ ਕੋਝੀਆਂ ਚਾਲਾਂ ਚੱਲਦਿਆਂ... ਅਗਲੀ ਖ਼ਬਰ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ
Ad Position 24
No active advertisement