13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਭਗਵਾਨ ਵਾਲਮੀਕਿ ਜੀ ਨੂੰ ਸਮਰਪਿਤ ਚੌਂਕ ਦਾ ਪ੍ਰਧਾਨ ਨੇਹਾ ਵਲੋਂ ਉਦਘਾਟਨ

Ad Position 21
No active advertisement
ਅਜੀਤ ਡੈਸਕ 15-04-2026
ਕਾਦੀਆਂ, 14 ਅਪ੍ਰੈਲ (ਕੁਲਵਿੰਦਰ ਸਿੰਘ)-ਕਸਬਾ ਕਾਦੀਆਂ ਵਿਖੇ ਭਗਵਾਨ ਵਾਲਮੀਕਿ ਜੀ ਦੇ ਨਾਂਅ 'ਤੇ ਨਵ-ਨਿਰਮਾਣ ਕੀਤੇ ਗਏ ਚੌਂਕ ਦਾ ਨਗਰ ਕੌਂਸਲ ਕਾਦੀਆਂ ਦੀ ਪ੍ਰਧਾਨ ਸ਼੍ਰੀਮਤੀ ਨੇਹਾ ਵਲੋਂ ਉਦਘਾਟਨ ਕੀਤਾ ਗਿਆ | ਉਦਘਾਟਨੀ ਸਮਾਗਮ ਮੌਕੇ ਸਾ. ਵਿਧਾਇਕਾ ਬੀਬੀ ਚਰਨਜੀਤ ਕੌਰ ਬਾਜਵਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਉਦਘਾਟਨ ਤੋਂ ਪਹਿਲਾਂ ਪ੍ਰਭੂ ਚਰਨਾਂ ਵਿਚ ਪ੍ਰਾਰਥਨਾ ਕੀਤੀ ਗਈ ਅਤੇ ਭਗਵਾਨ ਵਾਲਮੀਕਿ ਜੀ ਦੇ ਨਾਂਅ ਦਾ ਪ੍ਰਸ਼ਾਦ ਵੰਡਿਆ ਗਿਆ | ਬੀਬੀ ਚਰਨਜੀਤ ਕੌਰ ਬਾਜਵਾ ਨੇ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਲਕਾ ਵਿਧਾਇਕ ਸ: ਪ੍ਰਤਾਪ ਸਿੰਘ ਬਾਜਵਾ ਦੇ ਯਤਨਾਂ ਸਦਕਾ 10 ਲੱਖ ਰੁਪਏ ਦੀ ਲਾਗਤ ਨਾਲ ਸਾਰੇ ਚੌਂਕ ਨੂੰ ਭਗਵਾਨ ਵਾਲਮੀਕਿ ਜੀ ਨੂੰ ਸਮਰਪਿਤ ਕੀਤਾ ਗਿਆ ਹੈ | ਇਸ ਮੌਕੇ ਸਾ. ਕੌਂਸਲਰ ਜੋਗਿੰਦਰ ਕੁਮਾਰ ਨੰਦੂ, ਵਰਿੰਦਰ ਪ੍ਰਭਾਕਰ, ਕੌਂਸਲਰ ਨਰਿੰਦਰ ਕੁਮਾਰ ਭਾਟੀਆ, ਕੌਂਸਲਰ ਸੁਖਵਿੰਦਰਪਾਲ ਸਿੰਘ ਸੁੱਖ ਭਾਟੀਆ, ਕੌਂਸਲਰ ਰਤਨਦੀਪ ਸਿੰਘ ਮਾਝਾ, ਕੌਂਸਲਰ ਪ੍ਰਸ਼ੋਤਮ ਹੰਸ, ਡੈਨੀ ਮੈਨਨ, ਬਲਵਿੰਦਰ ਮੈਨਨ, ਸੰਜੀਵ ਮੈਨਨ, ਬਿੱਲਾ ਭੱਟੀ, ਸੁਰਿੰਦਰ ਖੋਸਲਾ, ਅਰਜੁਨ ਭੱਟੀ, ਸਾ. ਕੌਂਸਲਰ ਮਹਿੰਦਰਪਾਲ ਖੋਸਲਾ, ਸੰਜੀਵ ਮੈਨਨ, ਨੰਦ ਭੱਟੀ, ਰੋਹਿਤ ਨਾਹਰ, ਸੰਤ ਨਾਹਰ, ਸੰਨੀ ਭੱਟੀ, ਲਾਡੀ ਮੈਨਨ, ਸ਼ਿੰਦਾ ਗਿੱਲ, ਮੋਨੂ ਖੋਸਲਾ, ਕੈਂਟ ਵਡਾਲਾ ਗ੍ਰੰਥੀਆਂ, ਨਾਮ ਦਾਸ ਸਮੇਤ ਨਗਰ ਕੌਂਸਲ ਦੇ ਅਧਿਕਾਰੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਵਿਖੇ ਖ਼ਾਲਸਾ ਸਾਜਨਾ ਦਿਵਸ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਅਗਲੀ ਖ਼ਬਰ ਮੈਰੀਗੋਲਡ ਪਬਲਿਕ ਸਕੂਲ ਅਲੀਵਾਲ ਵਿਖੇ ਮਨਾਇਆ ਵਿਸਾਖੀ ਦਾ ਤਿਉਹਾਰ
Ad Position 24