29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਸ਼ਾਨਦਾਰ ਸੇਵਾਵਾਂ ਲਈ ਅਧਿਆਪਕ ਤਜਿੰਦਰਪਾਲ ਸਿੰਘ ਸਨਮਾਨਿਤ

Ad Position 21
No active advertisement
ਅਜੀਤ ਡੈਸਕ 02-04-2026
ਪਠਾਨਕੋਟ, 1 ਅਪ੍ਰੈਲ (ਵਿਨੋਦ)- ਸਰਕਾਰੀ ਪ੍ਰਾਇਮਰੀ ਸਕੂਲ ਸੈਦੋਵਾਲ ਦੇ ਮੁੱਖ ਅਧਿਆਪਕ ਤਜਿੰਦਰਪਾਲ ਸਿੰਘ ਨੂੰ ਵਿੱਦਿਅਕ ਪੱਖੋਂ ਸਲਾਨਾ ਸ਼ਲਾਘਾਯੋਗ ਸੇਵਾਵਾਂ ਦੇਣ ਬਦਲੇ ਡਾਈਟ ਪਠਾਨਕੋਟ ਵਿਖੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਐ:ਸਿੱ:) ਪਠਾਨਕੋਟ ਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐ:ਸਿੱ:) ਪਠਾਨਕੋਟ ਵਲੋਂ ਸਨਮਾਨ ਸਮਾਗਮ ਪ੍ਰੋਗਰਾਮ ਦੌਰਾਨ ਇਮਰਜਿੰਗ, ਅਕੈਡਮਿਕ ਐਵਾਰਡ ਤੇ ਵਧੀਆ ਕਾਰਗੁਜ਼ਾਰੀ ਸਕੂਲ ਐਵਾਰਡ ਨਾਲ ਤਜਿੰਦਰ ਪਾਲ ਸਿੰਘ ਮੁੱਖ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਸੈਦੋਵਾਲ ਬਲਾਕ ਪਠਾਨਕੋਟ-1 ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਮੁਖੀ ਤਜਿੰਦਰ ਪਾਲ ਸਿੰਘ ਨੇ ਕਿਹਾ ਕਿ ਇਹ ਐਵਾਰਡ ਸਾਰੇ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ | ਸਕੂਲ ਵਿਚ ਗੁਣਾਤਮਿਕ, ਆਧੁਨਿਕ ਤਕਨੀਕ, ਡਿਜ਼ੀਟਲ ਸਿੱਖਿਆ ਰਾਹੀਂ ਬੱਚਿਆਂ ਦੇ ਭਵਿੱਖ ਨੂੰ ਰੌਸ਼ਨ ਬਣਾਇਆ ਜਾ ਰਿਹਾ ਹੈ | ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਵੱਧ ਤੋਂ ਵੱਧ ਦਾਖ਼ਲ ਕਰਵਾ ਕੇ ਸਕੂਲਾਂ 'ਤੇ ਭਰੋਸਾ ਬਣਾਈ ਰੱਖਣਾ ਚਾਹੀਦਾ ਹੈ | ਸੈਦੋਵਾਲ ਸਕੂਲ ਵਿਚ ਪੜ੍ਹਾਈ ਦਾ ਪੱਧਰ ਉੱਚਾ ਹੋਣ ਕਰਕੇ ਇਲਾਕੇ ਦੇ ਲੋਕਾਂ ਨੂੰ ਸਕੂਲ ਵਿਚ ਬੱਚੇ ਦਾਖਲ ਕਰਵਾਉਣ ਦੀ ਅਪੀਲ ਕੀਤੀ ਗਈ | ਸੈਦੋਵਾਲ ਸਕੂਲ ਦੇ ਬੱਚੇ ਵੀ ਸਾਲਾਨਾ ਵਧੀਆ ਕਾਰਗੁਜ਼ਾਰੀ ਨਾਲ ਜ਼ਿਲੇ੍ਹ ਵਿਚ ਸਲਾਨਾ ਸਨਮਾਨਿਤ ਹੁੰਦੇ ਹਨ | ਇਸ ਮੌਕੇ ਡਾਈਟ ਹਰਿੰਦਰ ਸੈਣੀ, ਡੀ.ਈ.ਓ. (ਐਲੀ:) ਕਮਲਜੀਤ ਕੌਰ ਤੇ ਡਿਪਟੀ ਡੀ.ਈ.ਓ. ਡੀ.ਜੀ. ਸਿੰਘ ਤੇ ਡੀ.ਆਰ.ਸੀ. ਵਨੀਤ ਮਹਾਜਨ ਜੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਯੂ.ਬੀ.ਡੀ.ਸੀ. ਨਹਿਰ ਦਾ ਜਾਇਜ਼ਾ ਅਗਲੀ ਖ਼ਬਰ ਜ਼ਿਲ੍ਹਾ ਪਠਾਨਕੋਟ ਦੇ 22 ਜੇਤੂ ਵਿਦਿਆਰਥੀਆਂ ਨੂੰ ਬੋਰਡ ਪ੍ਰੀਖਿਆ 'ਚ ਦਿੱਤੇ ਜਾਣਗੇ ਵਾਧੂ ਅੰਕ- ਕਮਲਦੀਪ ਕੌਰ/ਅਰੁਣ ਕ...
Ad Position 24