ਨੌਜਵਾਨ ਸਭਾ ਤੇ ਅਕਾਲੀ ਦਲ ਵਾਰਿਸ ਪੰਜਾਬ ਵਲੋਂ ਸਾਂਝੇ ਤੌਰ ’ਤੇ ਦਸਤਾਰ ਕੈਂਪ ਅੱਜ-ਐਡਵੋਕੇਟ ਵਰਿੰਦਰ ਢਿੱਲੋਂ
ਫ਼ਤਹਿਗੜ੍ਹ ਸਾਹਿਬ, 29 ਨਵੰਬਰ (ਮਨਪ੍ਰੀਤ ਸਿੰਘ)-ਨੌਜਵਾਨ ਸਭਾ ਤੇ ਅਕਾਲੀ ਦਲ ਵਾਰਿਸ ਪੰਜਾਬ ਵਲੋਂ ਸਾਂਝੇ ਤੌਰ ’ਤੇ 30 ਨਵੰਬਰ ਨੂੰ ਦੀਵਾਨ ਟੋਡਰ ਮੱਲ ਹਾਲ ਦੇ ਗੇਟ ਸਾਹਮਣੇ ਦਸਤਾਰ ਮੁਕਾਬਲੇ ਕਰਾਏ ਜਾ ਰਹੇ ਹਨ, ਜਿਸ ’ਚ ਜੇਤੂ ਨੌਜਵਾਨਾਂ ਨੂੰ ਪਹਿਲੇ ਨੰਬਰ ’ਤੇ ਰਹਿਣ ’ਤੇ 3100, ਦੂਜੇ ਨੰਬਰ ’ਤੇ 2100 ਤੀਜੇ ਨੰਬਰ ’ਤੇ ਰਹਿਣ ਵਾਲੇ ਨੌਜਵਾਨ ਨੂੰ 1100 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਤਾਂ ਜੋ ਨੌਜਵਾਨ ਲੜਕਿਆ ਵਿਚ ਸਿੱਖੀ ਤੇ ਦਸਤਾਰਾਂ ਦਾ ਰੁਝਾਨ ਵੱਧ ਸਕੇ। ਸਮਾਗਮ ’ਚ ਐਡਵੋਕੇਟ ਵਰਿੰਦਰ ਸਿੰਘ ਢਿੱਲੋਂ ਮੀਤ ਪ੍ਰਧਾਨ ਅਕਾਲੀ ਦਲ ਵਾਰਸ ਪੰਜਾਬ, ਨਵਦੀਪ ਸਿੰਘ ਤਾਨ, ਜਸਵਿੰਦਰ ਸਿੰਘ ਸੰਧੂ, ਲਖਵੀਰ ਸਿੰਘ ਡੇਰਾ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਸਰਬਜੀਤ ਕੌਰ ਸਾਥੀਆਂ ਸਮੇਤ ਹਾਜ਼ਰ ਰਹਿਣਗੇ।
ਅਜੀਤ ਡੈਸਕ
30-11-2026