29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਹੁਲਕਾ ਦੇ ਸਰਪੰਚ ਵਲੋਂ ਆਪਣੇ ਨਿੱਜੀ ਖਰਚੇ ਚੋਂ ਲੜਕੀ ਦੇ ਵਿਆਹ ਮੌਕੇ 25 ਹਜਾਰ ਰੁਪਏ ਦਿੱਤਾ ਸ਼ਗਨ

ਬਨੂੜ, 29 ਨਵੰਬਰ (ਭੁਪਿੰਦਰ ਸਿੰਘ)-ਪਿੰਡ ਹੁਲਕਾ ਦੇ ਸਰਪੰਚ ਮਨਜੀਤ ਸਿੰਘ ਨੇ ਪਿੰਡ ਦੀ ਲੜਕੀ ਦੇ ਵਿਆਹ ਮੌਕੇ 25 ਹਜਾਰ ਰੁਪਏ ਸਗਨ ਦੇਣ ਦੀ ਸਕੀਮ ਦੀ ਸ਼ੁਰੂਆਤ ਕੀਤੀ ਗਈ ਸੀ। ਪਿੰਡ ਦੇ ਵਸਨੀਕ ਸੂਬੇਦਾਰ ਗੁਰਦੇਵ ਸਿੰਘ ਦੀ ਪੁੱਤਰੀ ਮਨਪ੍ਰੀਤ ਕੌਰ ਦੇ ਵਿਆਹ ਮੌਕੇ 25 ਹਜਾਰ ਰੁਪਏ ਸ਼ਗਨ ਦੇਣ ਮੌਕੇ ਗੱਲਬਾਤ ਕਰਦਿਆਂ ਸਰਪੰਚ ਮਨਜੀਤ ਸਿੰਘ ਅਤੇ ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਖਜਾਨ ਸਿੰਘ ਹੁਲਕਾ ਨੇ ਦੱਸਿਆ ਕਿ ਪਿਛਲੇ ਸਾਲ ਅਕਤੂਬਰ ਮਹੀਨੇ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਉਨ੍ਹਾਂ ਵਲੋਂ ਪਿੰਡ ਵਾਸੀਆਂ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਜੇਕਰ ਉਹ ਦੁਬਾਰਾ ਸਰਪੰਚੀ ਦੀ ਚੋਣ ਜਿੱਤਦੇ ਹਨ ਤਾਂ ਉਨ੍ਹਾਂ ਵਲੋਂ ਪਿੰਡ ਦੇ ਕਿਸੇ ਵੀ ਵਸਨੀਕ ਦੀ ਲੜਕੀ ਦੇ ਵਿਆਹ ਦੌਰਾਨ ਆਪਣੀ ਨਿਜੀ ਜੇਬ ਵਿਚੋਂ 25 ਹਜਾਰ ਰੁਪਏ ਸਗਨ ਸਕੀਮ ਦੇਣ ਦਾ ਐਲਾਨ ਕੀਤਾ ਗਿਆ ਸੀ।

Ad Position 21
No active advertisement
ਅਜੀਤ ਡੈਸਕ 30-11-2026
ਬਨੂੜ, 29 ਨਵੰਬਰ (ਭੁਪਿੰਦਰ ਸਿੰਘ)-ਪਿੰਡ ਹੁਲਕਾ ਦੇ ਸਰਪੰਚ ਮਨਜੀਤ ਸਿੰਘ ਨੇ ਪਿੰਡ ਦੀ ਲੜਕੀ ਦੇ ਵਿਆਹ ਮੌਕੇ 25 ਹਜਾਰ ਰੁਪਏ ਸਗਨ ਦੇਣ ਦੀ ਸਕੀਮ ਦੀ ਸ਼ੁਰੂਆਤ ਕੀਤੀ ਗਈ ਸੀ। ਪਿੰਡ ਦੇ ਵਸਨੀਕ ਸੂਬੇਦਾਰ ਗੁਰਦੇਵ ਸਿੰਘ ਦੀ ਪੁੱਤਰੀ ਮਨਪ੍ਰੀਤ ਕੌਰ ਦੇ ਵਿਆਹ ਮੌਕੇ 25 ਹਜਾਰ ਰੁਪਏ ਸ਼ਗਨ ਦੇਣ ਮੌਕੇ ਗੱਲਬਾਤ ਕਰਦਿਆਂ ਸਰਪੰਚ ਮਨਜੀਤ ਸਿੰਘ ਅਤੇ ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਖਜਾਨ ਸਿੰਘ ਹੁਲਕਾ ਨੇ ਦੱਸਿਆ ਕਿ ਪਿਛਲੇ ਸਾਲ ਅਕਤੂਬਰ ਮਹੀਨੇ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਉਨ੍ਹਾਂ ਵਲੋਂ ਪਿੰਡ ਵਾਸੀਆਂ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਜੇਕਰ ਉਹ ਦੁਬਾਰਾ ਸਰਪੰਚੀ ਦੀ ਚੋਣ ਜਿੱਤਦੇ ਹਨ ਤਾਂ ਉਨ੍ਹਾਂ ਵਲੋਂ ਪਿੰਡ ਦੇ ਕਿਸੇ ਵੀ ਵਸਨੀਕ ਦੀ ਲੜਕੀ ਦੇ ਵਿਆਹ ਦੌਰਾਨ ਆਪਣੀ ਨਿਜੀ ਜੇਬ ਵਿਚੋਂ 25 ਹਜਾਰ ਰੁਪਏ ਸਗਨ ਸਕੀਮ ਦੇਣ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੰਚਾਇਤੀ ਚੋਣਾਂ ਦੌਰਾਨ ਪਿੰਡ ਵਾਸੀਆਂ ਵਲੋਂ ਦੁਬਾਰਾ ਸਰਪੰਚ ਚੁਣਿਆ ਗਿਆ ਤੇ ਉਨ੍ਹਾਂ ਵਲੋਂ ਚੋਣਾਂ ਦੌਰਾਨ ਕੀਤਾ ਗਿਆ ਇਹ ਵਾਅਦਾ ਨਿਭਾਇਆ ਜਾ ਰਿਹਾ ਹੈ। ਸਰਪੰਚ ਮਨਜੀਤ ਸਿੰਘ ਅਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਖਜਾਨ ਸਿੰਘ ਹੁਲਕਾ ਨੇ ਦੱਸਿਆ ਕਿ ਪਿੰਡ ਦੇ ਕਿਸੇ ਵੀ ਵਰਗ ਭਾਵੇਂ ਜਰਨਲ, ਐਸ.ਸੀ. ਜਾਂ ਬੀ.ਸੀ. ਵਰਗਾ ਨਾਲ ਸੰਬੰਧਿਤ ਹਰੇਕ ਲੜਕੀ ਦੇ ਵਿਆਹ ਮੌਕੇ ਉਨਾਂ ਵਲੋਂ 25 ਹਜਾਰ ਰੁਪਏ ਆਪਣੀ ਨਿੱਜੀ ਜੇਬ ਵਿਚੋਂ ਸਗਨ ਦਿੱਤਾ ਜਾਵੇਗਾ ਅਤੇ ਉਹ ਹੁਣ ਤੱਕ 10 ਲੜਕੀਆਂ ਦੇ ਵਿਆਹ ਦੌਰਾਨ 25 ਹਜਾਰ ਰੁਪਏ ਪ੍ਰਤੀ ਵਿਆਹ ਸਗਨ ਦੇ ਚੁੱਕੇ ਹਨ। ਪਿੰਡ ਵਾਸੀਆਂ ਨੇ ਸਗਨ ਸਕੀਮ ਦੀ ਸ਼ੁਰੂਆਤ ਕਰਨ ਲਈ ਜ਼ਿਲ੍ਹਾ ਪ੍ਰਸਿਦ ਮੈਂਬਰ ਖਜਾਨ ਸਿੰਘ ਅਤੇ ਸਰਪੰਚ ਮਨਜੀਤ ਸਿੰਘ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਬਜ਼ੁਰਗਾਂ ਦੀਆਂ ਪੈਨਸ਼ਨਾਂ ਵਿਚ ਵਾਧਾ ਨਾ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਜ਼ੁਰਗ ਵਰਗ ਨਾਲ ਕੀਤਾ ਧੋਖਾ-ਪ੍ਰਧਾਨ ਜਗਬੀਰ... ਅਗਲੀ ਖ਼ਬਰ ਭਾਜਪਾ ਆਗੂ ਜੱਗਾ ਨੇ ਜਨਮ ਦਿਨ ਮੌਕੇ ਕੀਤਾ ਸ਼ਕਤੀ ਪ੍ਰਦਰਸ਼ਨ
Ad Position 24