28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਵਿਸ਼ਵ ਯੂਨੀਵਰਸਿਟੀ ਵਿਖੇ ਧਿਆਨ ਸਾਧਨਾ ਦੇ ਗੁਰਮਤਿ ਸਿਧਾਂਤਾਂ ਬਾਰੇ ਵਿਸ਼ੇਸ਼ ਭਾਸ਼ਨ ਵਿਸ਼ੇਸ਼ ਭਾਸ਼ਣ ਲੜੀ ਰਾਹੀਂ ਗੁਰਮਤਿ ਵਿਚਾਰਧਾਰਾ ਦਾ ਡਿਜੀਟਲ ਮਾਧਿਅਮਾਂ ਰਾਹੀਂ ਵਿਸ਼ਵ ਪੱਧਰ ’ਤੇ ਪਸਾਰ

ਫ਼ਤਹਿਗੜ੍ਹ ਸਾਹਿਬ, 28 ਨਵੰਬਰ (ਬਲਜਿੰਦਰ ਸਿੰਘ)-ਵਿਸ਼ਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਵਲੋਂ ਗੁਰਮਤਿ ਦੇ ਧਿਆਨ ਸਾਧਨਾ ਸਿਧਾਂਤਾਂ ਬਾਰੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਸ ਮੌਕੇ ਵਾਈਸ-ਚਾਂਸਲਰ ਡਾ.

Ad Position 21
No active advertisement
ਅਜੀਤ ਡੈਸਕ 29-11-2026
ਫ਼ਤਹਿਗੜ੍ਹ ਸਾਹਿਬ, 28 ਨਵੰਬਰ (ਬਲਜਿੰਦਰ ਸਿੰਘ)-ਵਿਸ਼ਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਵਲੋਂ ਗੁਰਮਤਿ ਦੇ ਧਿਆਨ ਸਾਧਨਾ ਸਿਧਾਂਤਾਂ ਬਾਰੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਸ ਮੌਕੇ ਵਾਈਸ-ਚਾਂਸਲਰ ਡਾ. ਪਰਿਤ ਪਾਲ ਸਿੰਘ ਨੇ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ੇਸ਼ ਭਾਸ਼ਣ ਲੜੀ ਤਹਿਤ ਕਰਵਾਇਆ ਗਿਆ ਇਹ 11ਵਾਂ ਭਾਸ਼ਣ ਖੋਜਾਰਥੀਆਂ, ਵਿਦਵਾਨਾਂ ਅਤੇ ਗੁਰਮਤਿ ਸਾਧਕਾਂ ਲਈ ਲਾਹੇਵੰਦ ਸਾਬਤ ਹੋਵੇਗਾ। ਮੁੱਖ ਵਕਤਾ ਵਜੋਂ ਸ਼ਾਮਲ ਹੋਏ ਡਾ. ਦਲਜੀਤ ਸਿੰਘ, ਸਿੱਖ ਸੋਸਾਇਟੀ ਆਫ਼ ਕੈਲੇਫੋਰਨੀਆ ਨੇ ਹੋਰ ਧਿਆਨ ਸਾਧਨਾ ਪਰੰਪਰਾਵਾਂ ਨਾਲ ਤੁਲਨਾ ਕਰਦਿਆਂ ਗੁਰਮਤਿ ਦੀ ਧਿਆਨ ਸਾਧਨਾ ਦੀ ਵਿਲੱਖਣਤਾ ਉਜਾਗਰ ਕੀਤੀ। ਉਨ੍ਹਾਂ ਕਿਹਾ ਕਿ ਪੱਛਮੀ ਸੰਸਾਰ ਵਿਚ ਧਿਆਨ ਸਾਧਨਾ ਦੇ ਨਾਂ ਹੇਠ ਵਧ ਰਹੀ ਵਪਾਰਕ ਬਿਰਤੀ ਧਰਮ ਲਈ ਚੁਨੌਤੀ ਹੈ। ਉਨ੍ਹਾਂ ਅਨੁਸਾਰ ਗੁਰਮਤਿ ਦੀ ਧਿਆਨ ਸਾਧਨਾ ਵਿਅਕਤੀਗਤ ਨਹੀਂ, ਸਗੋਂ ਸੰਗਤੀ ਹੈ, ਜਿਸ ਵਿਚ ਨੈਤਿਕਤਾ, ਕਿਰਤ ਅਤੇ ਸਮੂਹਿਕ ਜ਼ਿੰਮੇਵਾਰੀ ਦਾ ਵਿਸ਼ੇਸ਼ ਮਹੱਤਵ ਹੈ। ਵਿਸ਼ੇਸ਼ ਮਹਿਮਾਨ ਪ੍ਰੋ. ਪਰਮਵੀਰ ਸਿੰਘ, ਮੁਖੀ, ਸਿੱਖ ਵਿਸ਼ਵ-ਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਵਿਚਾਰ-ਚਰਚਾ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਗੁਰਮਤਿ ਦੀ ਧਿਆਨ ਸਾਧਨਾ ਦਾ ਮੂਲ ਆਧਾਰ ਗੁਰਬਾਣੀ ਅਤੇ ਸਿਮਰਨ ਹਨ। ਇਸ ਮੌਕੇ ਡਾ. ਹਰਦੇਵ ਸਿੰਘ, ਡੀਨ, ਫੈਕਲਟੀ ਆਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਨੇ ਦੱਸਿਆ ਕਿ ਇਸ ਭਾਸ਼ਣ ਲੜੀ ਤਹਿਤ ਹੁਣ ਤੱਕ ਦਸ ਭਾਸ਼ਣ ਕਰਵਾਏ ਜਾ ਚੁੱਕੇ ਹਨ। ਇਨ੍ਹਾਂ ਭਾਸ਼ਣਾਂ ਨੂੰ ਦੇਸ਼-ਵਿਦੇਸ਼ ਦੇ ਖੋਜਾਰਥੀਆਂ ਦੀ ਸਹੂਲਤ ਲਈ ਵਿਭਾਗ ਦੇ ਯੂ ਟਿਊਬ ਚੈਨਲ ’ਤੇ ਵੀ ਉਪਲਬਧ ਕਰਵਾਇਆ ਜਾਂਦਾ ਹੈ। ਸਮਾਗਮ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਪੀ . ਆਈ . ਐਮ . ਟੀ ਅਤੇ ਵੀ . ਆਈ . ਕਿਉਂ ਟੈਕਨਾਲੋਜੀ ਨੇ ਵਿਦਿਆਰਥੀਆਂ ਨੂੰ ਏ . ਆਈ ਅਤੇ ਆਈ . ਟੀ ਵਿਚ ਨਵੇਂ ਮੌਕੇ ਪ੍... ਅਗਲੀ ਖ਼ਬਰ ਐਸ . ਬੀ . ਆਈ . ਜਖਵਾਲੀ ਬਰਾਂਚ ਨੇ ਸਾਈਬਰ ਠੱਗੀਆਂ ਤੋਂ ਬਚਾਅ ਅਤੇ ਸਰਕਾਰੀ ਬੈਂਕਿੰਗ ਯੋਜਨਾਵਾਂ ਸੰਬੰਧੀ ਜਾਗਰੂਕਤਾ ਸਮਾ...
Ad Position 24