ਯੂਥ ਕਾਂਗਰਸ ਦੀ ਮਜ਼ਬੂਤੀ ਲਈ ਨੌਜਵਾਨਾਂ ਨੂੰ ਸੰਗਠਨ ਵਿਚ ਦਿੱਤੀ ਜਾ ਰਹੀ ਹੈ ਅਹਿਮ ਜ਼ਿੰਮੇਵਾਰੀ-ਕੁਲਜੀਤ ਸਿੰਘ ਨਾਗਰਾ
ਫ਼ਤਹਿਗੜ੍ਹ ਸਾਹਿਬ, 12 ਨਵੰਬਰ (ਸੁਰਜੀਤ ਸਿੰਘ ਸਾਹੀ)-ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਸ਼ੁਭਮ ਸ਼ਰਮਾ ਧੂਰੀ ਵਲੋਂ ਯੂਥ ਕਾਂਗਰਸ ਬਲਾਕ ਸਰਹਿੰਦ ਸ਼ਹਿਰੀ ਦੀ ਨਵੀਂ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਰਮਨ ਸਿੰਘ ਨੂੰ ਬਲਾਕ ਸਰਹਿੰਦ ਸ਼ਹਿਰੀ ਦਾ ਪ੍ਰਧਾਨ, ਰਿਤਿਕ ਬਿੱਥਰ, ਸਾਹਿਬਜੀਤ ਸਿੰਘ ਐਹਦੀ, ਨਿਖਿਲ ਭਾਰਦਵਾਜ, ਅਰਸ਼ਪ੍ਰੀਤ ਸਿੰਘ ਜੱਗੀ ਏਕਸ ਨੂੰ ਮੀਤ ਪ੍ਰਧਾਨ, ਨੰਦਨ ਤਕਿਆਰ, ਮਾਦਵਨ ਕਾਲੜਾ, ਫ਼ਤਿਹ ਸਿੰਘ ਚੀਮਾ, ਲਵੀ ਵੈਦ, ਗੁਰਸਿਮਰਨ ਬੱਤਰਾ, ਜਗਮੀਤ ਸਿੰਘ ਮੈਣੀ, ਸਵਰਨ ਸਿੰਘ, ਅਭਿਸ਼ੇਕ ਸ਼ਰਮਾ, ਮੋਹਿਤ ਭਾਰਦਵਾਜ, ਮਨੀਸ਼ ਮਲਹੋਤਰਾ, ਤਰਨ ਲੋਟੇ, ਸਤੂਲ ਬਾਤਿਸ਼ ਨੂੰ ਜਨਰਲ ਸਕੱਤਰ, ਅਮਨ ਕੁਮਾਰ, ਦੀਪਿੰਦਰ ਸਿੰਘ, ਰਵਿੰਦਰ ਸਿੰਘ, ਖ਼ੁਸ਼, ਹਰਮਨ, ਲਕਸ਼ਿਆ ਨੂੰ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਵਲੋਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਅਤੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਗਈ।
ਫ਼ਤਹਿਗੜ੍ਹ ਸਾਹਿਬ, 12 ਨਵੰਬਰ (ਸੁਰਜੀਤ ਸਿੰਘ ਸਾਹੀ)-ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਸ਼ੁਭਮ ਸ਼ਰਮਾ ਧੂਰੀ ਵਲੋਂ ਯੂਥ ਕਾਂਗਰਸ ਬਲਾਕ ਸਰਹਿੰਦ ਸ਼ਹਿਰੀ ਦੀ ਨਵੀਂ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਰਮਨ ਸਿੰਘ ਨੂੰ ਬਲਾਕ ਸਰਹਿੰਦ ਸ਼ਹਿਰੀ ਦਾ ਪ੍ਰਧਾਨ, ਰਿਤਿਕ ਬਿੱਥਰ, ਸਾਹਿਬਜੀਤ ਸਿੰਘ ਐਹਦੀ, ਨਿਖਿਲ ਭਾਰਦਵਾਜ, ਅਰਸ਼ਪ੍ਰੀਤ ਸਿੰਘ ਜੱਗੀ ਏਕਸ ਨੂੰ ਮੀਤ ਪ੍ਰਧਾਨ, ਨੰਦਨ ਤਕਿਆਰ, ਮਾਦਵਨ ਕਾਲੜਾ, ਫ਼ਤਿਹ ਸਿੰਘ ਚੀਮਾ, ਲਵੀ ਵੈਦ, ਗੁਰਸਿਮਰਨ ਬੱਤਰਾ, ਜਗਮੀਤ ਸਿੰਘ ਮੈਣੀ, ਸਵਰਨ ਸਿੰਘ, ਅਭਿਸ਼ੇਕ ਸ਼ਰਮਾ, ਮੋਹਿਤ ਭਾਰਦਵਾਜ, ਮਨੀਸ਼ ਮਲਹੋਤਰਾ, ਤਰਨ ਲੋਟੇ, ਸਤੂਲ ਬਾਤਿਸ਼ ਨੂੰ ਜਨਰਲ ਸਕੱਤਰ, ਅਮਨ ਕੁਮਾਰ, ਦੀਪਿੰਦਰ ਸਿੰਘ, ਰਵਿੰਦਰ ਸਿੰਘ, ਖ਼ੁਸ਼, ਹਰਮਨ, ਲਕਸ਼ਿਆ ਨੂੰ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਵਲੋਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਅਤੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਗਈ। ਇਸ ਮੌਕੇ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਮਜ਼ਬੂਤੀ ਵਿਚ ਨੌਜਵਾਨਾਂ ਦੀ ਭੂਮਿਕਾ ਬੇਹੱਦ ਅਹਿਮ ਹੈ। ਯੂਥ ਕਾਂਗਰਸ ਪਾਰਟੀ ਦੀ ਰੀੜ੍ਹ ਦੀ ਹੱਡੀ ਹੈ ਅਤੇ ਨੌਜਵਾਨ ਵਰਗ ਹੀ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣ ਵਿਚ ਅਹਿਮ ਯੋਗਦਾਨ ਪਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਨੌਜਵਾਨ ਦੇਸ਼ ਅਤੇ ਸਮਾਜ ਦੀ ਤਰੱਕੀ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ। ਕਾਂਗਰਸ ਪਾਰਟੀ ਹਮੇਸ਼ਾ ਨੌਜਵਾਨਾਂ ਨੂੰ ਅੱਗੇ ਲਿਆਉਣ ਅਤੇ ਉਨ੍ਹਾਂ ਦੀ ਯੋਗਤਾ ਅਨੁਸਾਰ ਜ਼ਿੰਮੇਵਾਰੀਆਂ ਦੇਣ ਲਈ ਵਚਨਬੱਧ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਯੂਥ ਕਾਂਗਰਸ ਦੇ ਵਰਕਰ ਲੋਕਾਂ ਦੇ ਮੁੱਦਿਆਂ ਨੂੰ ਮਜ਼ਬੂਤੀ ਨਾਲ ਉਠਾਉਣਗੇ ਅਤੇ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਨਵੀਂ ਟੀਮ ਨੂੰ ਅਪੀਲ ਕੀਤੀ ਕਿ ਉਹ ਆਪਸੀ ਏਕਤਾ, ਸਾਂਝ ਅਤੇ ਤਾਲਮੇਲ ਨਾਲ ਸੰਗਠਨ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ। ਉਨ੍ਹਾਂ ਕਿਹਾ ਕਿ ਨਵ-ਨਿਯੁਕਤ ਅਹੁਦੇਦਾਰ ਪੂਰੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਕਾਂਗਰਸ ਪਾਰਟੀ ਨਾਲ ਜੋੜਨ। ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਨਵੀਂ ਟੀਮ ਸਰਹਿੰਦ ਸ਼ਹਿਰੀ ਵਿਚ ਯੂਥ ਕਾਂਗਰਸ ਨੂੰ ਹੋਰ ਮਜ਼ਬੂਤ ਕਰਨ ਲਈ ਦਿਨ-ਰਾਤ ਮਿਹਨਤ ਕਰੇਗੀ। ਇਸ ਮੌਕੇ ਯੂਥ ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਅਮਰਿੰਦਰ ਸਿੰਘ ਰੇਖੀ, ਹਲਕਾ ਫ਼ਤਹਿਗੜ੍ਹ ਸਾਹਿਬ ਦੇ ਯੂਥ ਪ੍ਰਧਾਨ ਭਗਵਾਨ ਸਿੰਘ ਗਰੇਵਾਲ, ਸ਼ਨੀ ਖਹਿਰਾ, ਜੋਬਨ ਆਦਿ ਹਾਜ਼ਰ ਸਨ।