ਰਾਕੇਸ਼ ਗੁਪਤਾ ਸ੍ਰੀ ਮਹਾਵਰ ਵੈਸ਼ਯ ਸੇਵਾ ਸੰਘ ਦੇ 15ਵੀਂ ਵਾਰ ਪ੍ਰਧਾਨ ਬਣੇ
ਮੰਡੀ ਗੋਬਿੰਦਗੜ੍ਹ, 26 ਅਕਤੂਬਰ (ਇਕਬਾਲਦੀਪ ਸੰਧੂ)-ਸ੍ਰੀ ਮਹਾਵਰ ਵੈਸ਼ਯ ਸੇਵਾ ਸੰਘ, ਮੰਡੀ ਗੋਬਿੰਦਗੜ੍ਹ ਦੀ ਇਕ ਜਨਰਲ ਬਾਡੀ ਮੀਟਿੰਗ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਵਿਖੇ ਹੋਈ। ਇਸ ਮੌਕੇ ਕਮੇਟੀ ਦੇ ਕਨਵੀਨਰ ਵਿਸ਼ਨੂੰ ਗੁਪਤਾ ਵਲੋਂ ਪਿਛਲੇ ਸਾਲ ਦੇ ਆਮਦਨ ਅਤੇ ਖਰਚ ਦੇ ਲੇਖੇ ਪੇਸ਼ ਕੀਤੇ ਗਏ ਅਤੇ ਸਮੀਖਿਆ ਕੀਤੀ।
ਮੰਡੀ ਗੋਬਿੰਦਗੜ੍ਹ, 26 ਅਕਤੂਬਰ (ਇਕਬਾਲਦੀਪ ਸੰਧੂ)-ਸ੍ਰੀ ਮਹਾਵਰ ਵੈਸ਼ਯ ਸੇਵਾ ਸੰਘ, ਮੰਡੀ ਗੋਬਿੰਦਗੜ੍ਹ ਦੀ ਇਕ ਜਨਰਲ ਬਾਡੀ ਮੀਟਿੰਗ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਵਿਖੇ ਹੋਈ। ਇਸ ਮੌਕੇ ਕਮੇਟੀ ਦੇ ਕਨਵੀਨਰ ਵਿਸ਼ਨੂੰ ਗੁਪਤਾ ਵਲੋਂ ਪਿਛਲੇ ਸਾਲ ਦੇ ਆਮਦਨ ਅਤੇ ਖਰਚ ਦੇ ਲੇਖੇ ਪੇਸ਼ ਕੀਤੇ ਗਏ ਅਤੇ ਸਮੀਖਿਆ ਕੀਤੀ। ਜਦਕਿ ਪ੍ਰੋਜੈਕਟਾਂ ਤੇ ਕਈ ਨਵੇਂ ਸੁਝਾਵਾਂ ’ਤੇ ਵੀ ਚਰਚਾ ਕੀਤੀ। ਪਿਛਲੀ ਟੀਮ ਦੇ ਮੁਕੰਮਲ ਹੋਣ ਤੋਂ ਬਾਅਦ ਸਰਪ੍ਰਸਤ ਘਣਸ਼ਿਆਮ ਗੁਪਤਾ ਅਤੇ ਸ਼ੰਕਰ ਲਾਲ ਗੁਪਤਾ ਦੀ ਪ੍ਰਵਾਨਗੀ ਨਾਲ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ। ਜਿਸ ਵਿਚ ਰਾਕੇਸ਼ ਕੁਮਾਰ ਗੁਪਤਾ ਨੂੰ ਮੁੜ ਸਰਬਸੰਮਤੀ ਨਾਲ ਸੇਵਾ ਸੰਘ ਦਾ ਪ੍ਰਧਾਨ ਚੁਣਿਆ ਗਿਆ। ਜ਼ਿਕਰਯੋਗ ਹੈ ਕਿ ਰਾਕੇਸ਼ ਗੁਪਤਾ 15 ਸਾਲਾਂ ਤੋਂ ਵੱਧ ਸਮੇਂ ਤੋਂ ਸ੍ਰੀ ਮਹਾਵਰ ਵੈਸ਼ਯ ਸੇਵਾ ਸੰਘ ਦੇ ਪ੍ਰਧਾਨ ਵਜੋਂ ਭਾਈਚਾਰੇ ਦੀ ਸੇਵਾ ਕਰ ਰਹੇ ਹਨ। ਇਸ ਮੌਕੇ ਰਾਕੇਸ਼ ਗੁਪਤਾ ਨੇ ਕਿਹਾ ਕਿ ਉਹ ਸਮਾਜ ਦੇ ਸਾਰੇ ਸਾਥੀਆਂ ਅਤੇ ਸੀਨੀਅਰ ਮੈਂਬਰਾਂ ਦਾ ਧੰਨਵਾਦ ਕਰਦੇ ਹਨ, ਜਿੰਨ੍ਹਾਂ ’ਤੇ ਉਨ੍ਹਾਂ ਪ੍ਰਤੀ ਵਿਸ਼ਵਾਸ ਪ੍ਰਗਟਾਇਆ ਹੈ। ਉਹ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ, ਮਿਹਨਤ ਅਤੇ ਲਗਨ ਨਾਲ ਨਿਭਾਉਣਗੇ। ਇਸ ਮੌਕੇ ’ਤੇ ਸਮਾਜ ਦੇ ਸਰਪ੍ਰਸਤ, ਘਣਸ਼ਿਆਮ ਦਾਸ ਅਤੇ ਸ਼ੰਕਰ ਲਾਲ ਨੇ ਉਨ੍ਹਾਂ ਨੂੰ ਹਾਰ ਪਹਿਨਾ ਕੇ ਅਸ਼ੀਰਵਾਦ ਦਿੱਤਾ। ਇਸ ਤੋਂ ਬਾਅਦ ਸਮਾਜ ਦੇ ਸਾਰੇ ਮੈਂਬਰਾਂ ਨੇ ਰਾਕੇਸ਼ ਗੁਪਤਾ ਨੂੰ ਹਾਰ ਪਹਿਨਾ ਕੇ ਆਉਣ ਵਾਲੇ ਕਾਰਜਕਾਲ ਲਈ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ।