‘ ਭਾਰਤ ਕੋ ਜਾਨੋ’ ਕੁਇਜ਼ ਮੁਕਾਬਲਾ ਜੀਸਸ ਸੇਵੀਅਰ ਤੇ ਜੂਨੀਅਰ ਅਸ਼ੋਕਾ ਗਰਲਜ਼ ਨੇ ਸੀਨੀਅਰ ਮੁਕਾਬਲਾ ਜਿੱਤਿਆ
ਫ਼ਤਹਿਗੜ੍ਹ ਸਾਹਿਬ, 25 ਅਕਤੂਬਰ (ਬਲਜਿੰਦਰ ਸਿੰਘ)-ਭਾਰਤ ਵਿਕਾਸ ਪਰਿਸ਼ਦ ਸਰਹਿੰਦ ਵਲੋਂ ਸਥਾਨਕ ਅਸ਼ੋਕਾ ਗਰਲਜ਼ ਸਕੂਲ ਵਿਖੇ ‘ਭਾਰਤ ਕੋ ਜਾਨੋ’ ਕੁਇਜ਼ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿਚ ਸਮਾਜ ਸੇਵੀ ਬਿਕਰਮਜੀਤ ਸਿੰਘ ਸਿੱਧੂ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ।
ਫ਼ਤਹਿਗੜ੍ਹ ਸਾਹਿਬ, 25 ਅਕਤੂਬਰ (ਬਲਜਿੰਦਰ ਸਿੰਘ)-ਭਾਰਤ ਵਿਕਾਸ ਪਰਿਸ਼ਦ ਸਰਹਿੰਦ ਵਲੋਂ ਸਥਾਨਕ ਅਸ਼ੋਕਾ ਗਰਲਜ਼ ਸਕੂਲ ਵਿਖੇ ‘ਭਾਰਤ ਕੋ ਜਾਨੋ’ ਕੁਇਜ਼ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿਚ ਸਮਾਜ ਸੇਵੀ ਬਿਕਰਮਜੀਤ ਸਿੰਘ ਸਿੱਧੂ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਅਤੇ ਪ੍ਰਾਂਤ ਪ੍ਰਧਾਨ ਬਲਵਿੰਦਰ ਬਿੱਟੂ ਵਲੋਂ ਭਾਰਤ ਮਾਤਾ ਦੀ ਫ਼ੋਟੋ ਅੱਗੇ ਜੋਤ ਜਗਾ ਕੇ ਅਤੇ ਫੁੱਲ ਭੇਟ ਕਰਕੇ ਕੀਤੀ ਗਈ। ਸਰਹਿੰਦ ਬਰਾਂਚ ਦੇ ਪ੍ਰਧਾਨ ਮਨੀਸ਼ ਵਰਮਾ ਅਤੇ ਸਕੱਤਰ ਅਰਵਿੰਦ ਵਰਮਾ ਨੇ ਆਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਪਰਿਸ਼ਦ ਬੁਲਾਰੇ ਪੂਰਨ ਸਹਿਗਲ ਨੇ ਦੱਸਿਆ ਕਿ ਅੱਜ ਦੇ ਇਸ ਮੁਕਾਬਲੇ ਵਿਚ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ 16 ਜੂਨੀਅਰ ਅਤੇ 16 ਸੀਨੀਅਰ ਟੀਮਾਂ ਨੇ ਮੁਕਾਬਲੇ ਵਿਚ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿਚ ਇਤਿਹਾਸ , ਭੂਗੋਲ, ਰਾਜਨੀਤੀ, ਧਰਮ ਅਤੇ ਸੰਸਕ੍ਰਿਤੀ ਅਤੇ ਕਰੰਟ ਅਫੇਅਰਜ਼ ਵਿਸ਼ਿਆਂ ਤੇ ਭਾਰਤ ਸਬੰਧੀ ਪ੍ਰਸ਼ਨ ਪੁੱਛੇ ਗਏ। ਅੱਜ ਦੇ ਮੁਕਾਬਲੇ ਵਿਚ ਜੇਸਿਸ ਸੇਵੀਅਰ ਸਕੂਲ ਜੂਨੀਅਰ ਵਿਚ ਅਤੇ ਅਸ਼ੋਕਾ ਗਰਲਜ਼ ਸਕੂਲ ਸੀਨੀਅਰ ਵਿਚ ਪਹਿਲੇ ਪਹਿਲੇ ਸਥਾਨ ਤੇ ਰਹੇ। ਇਹ ਟੀਮਾਂ 22 ਨਵੰਬਰ ਨੂੰ ਮੰਡੀ ਗੋਬਿੰਦਗੜ੍ਹ ਵਿਖੇ ਪ੍ਰਾਂਤ ਪੱਧਰੀ ਮੁਕਾਬਲੇ ਵਿਚ ਭਾਗ ਲੈਣਗੀਆਂ, ਜੇਤੂਆਂ ਨੂੰ ਇਨਾਮ ਵੀ ਵੰਡੇ ਗਏ। ਇਸ ਮੌਕੇ ਰਮੇਸ਼ ਮਲਹੋਤਰਾ, ਰਾਜੇਸ਼ ਧੀਮਾਨ, ਅਨੁਜ ਜਿੰਦਲ, ਸੁਸ਼ੀਲ ਬੰਸਲ, ਅਸ਼ਵਨੀ ਬੀਥਰ, ਨਰਿੰਦਰ ਤਕਿਆਰ, ਹਰਸ਼ਿਤ ਸਿੰਗਲਾ, ਅੰਕਿਤ ਬੰਸਲ, ਗੁਰਦੀਪ ਧੀਮਾਨ, ਕਰਨੈਲ ਸਿੰਘ, ਮਨੋਜ ਬਿੰਬਰਾ, ਦਿਨੇਸ਼ ਕੁਮਾਰ, ਚਿੰਟੂ ਚੋਪੜਾ, ਅਮਿਤ ਕੁਮਾਰ, ਅਨਿਲ ਸੂਦ, ਗੁਰਿੰਦਰ ਪੁਰੀ, ਸੁਮੰਤ ਗੁਪਤਾ, ਹਰਸ਼, ਪਰਮ ਵਰਮਾ, ਰੁਚੀ ਜਿੰਦਲ, ਸੰਜੇ ਵਰਮਾ, ਰਾਜੇਸ਼ ਗਰਗ, ਸੁਮਿਤ ਮੋਦੀ ਅਤੇ ਪੂਰਨ ਸਹਿਗਲ ਹਾਜ਼ਰ ਸਨ।