25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਪੈਰੀਟੋਨ ਮਿਊਜ਼ਿਕ ਦੇ ਐਮ.ਡੀ ਨਿਰਮਲ ਸਿੰਘ ਵਲੋਂ ਹਰਵੀਰ ਮਿਊਜ਼ਿਕ ਲਾਇਬ੍ਰੇਰੀ ਸਰਹਿੰਦ ਦਾ ਦੌਰਾ

ਫ਼ਤਹਿਗੜ੍ਹ ਸਾਹਿਬ, 25 ਅਕਤੂਬਰ (ਮਨਪ੍ਰੀਤ ਸਿੰਘ)-ਪੰਜਾਬ ਦੀ ਪ੍ਰਸਿੱਧ ਆਡੀਓ ਕੈਸਟ ਅਤੇ ਸੰਗੀਤ ਕੰਪਨੀ ਪੈਰੀਟੋਨ ਮਿਊਜ਼ਿਕ ਦੇ ਐਮ. ਡੀ ਨਿਰਮਲ ਸਿੰਘ ਨੇ ਸਰਹਿੰਦ ਵਿਖੇ ਸਥਿਤ ਹਰਵੀਰ ਮਿਊਜ਼ਿਕ ਲਾਇਬ੍ਰੇਰੀ ਦਾ ਵਿਸ਼ੇਸ਼ ਦੌਰਾ ਕੀਤਾ।

Ad Position 21
No active advertisement
ਪੈਰੀ ਟੋਨ ਮਿਊਜ਼ਿਕ ਦੇ ਐਮ.ਡੀ.ਨਿਰਮਲ ਸਿੰਘ, ਸੰਗੀਤ ਪ੍ਰੇਮੀ ਹਰਪਾਲ ਸਿੰਘ ਸੋਢੀ ਨਾਲ ਦਿਖਾਈ ਦਿੰਦੇ ਹੋਏ। ਅਜੀਤ ਤਸਵੀਰ 26-10-2026
ਫ਼ਤਹਿਗੜ੍ਹ ਸਾਹਿਬ, 25 ਅਕਤੂਬਰ (ਮਨਪ੍ਰੀਤ ਸਿੰਘ)-ਪੰਜਾਬ ਦੀ ਪ੍ਰਸਿੱਧ ਆਡੀਓ ਕੈਸਟ ਅਤੇ ਸੰਗੀਤ ਕੰਪਨੀ ਪੈਰੀਟੋਨ ਮਿਊਜ਼ਿਕ ਦੇ ਐਮ.ਡੀ ਨਿਰਮਲ ਸਿੰਘ ਨੇ ਸਰਹਿੰਦ ਵਿਖੇ ਸਥਿਤ ਹਰਵੀਰ ਮਿਊਜ਼ਿਕ ਲਾਇਬ੍ਰੇਰੀ ਦਾ ਵਿਸ਼ੇਸ਼ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਲਾਇਬ੍ਰੇਰੀ ਵਿਚ ਸੰਭਾਲ ਕੇ ਰੱਖੇ ਪੰਜਾਬੀ ਸੰਗੀਤ ਦੇ ਅਨਮੋਲ ਖ਼ਜ਼ਾਨੇ ਨੂੰ ਦੇਖਿਆ ਅਤੇ ਸੰਗੀਤ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ। ਇਸ ਮੌਕੇ ਦੀ ਖ਼ਾਸ ਗੱਲ ਇਹ ਰਹੀ ਕਿ ਪੈਰੀਟੋਨ ਮਿਊਜ਼ਿਕ ਵਲੋਂ ਹਾਲ ਹੀ ਵਿਚ ਸੰਗੀਤ ਪ੍ਰੇਮੀਆਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਇਕ ਵਿਸ਼ੇਸ਼ ਰਿਕਾਰਡ ਪੈਰੀਟੋਨ ਹਿਟਸ ਤਿਆਰ ਕੀਤਾ ਗਿਆ ਹੈ, ਜਿਸ ਵਿਚ ਪੰਜਾਬ ਦੇ ਪ੍ਰਸਿੱਧ ਗਾਇਕਾਂ ਕੁਲਦੀਪ ਮਾਣਕ, ਨਰਿੰਦਰ ਬੀਬਾ, ਦਿਲਸ਼ਾਦ ਅਖ਼ਤਰ, ਸੁਰਿੰਦਰ ਸ਼ਿੰਦਾ, ਮੁਹੰਮਦ ਸਦੀਕ ਸਮੇਤ ਹੋਰ ਨਾਮਵਰ ਕਲਾਕਾਰਾਂ ਦੇ ਗੀਤ ਸ਼ਾਮਲ ਹਨ। ਇਹ ਰਿਕਾਰਡ ਹਰਵੀਰ ਮਿਊਜ਼ਿਕ ਲਾਇਬ੍ਰੇਰੀ, ਸਰਹਿੰਦ ਵਿਚ ਵੀ ਉਪਲਬਧ ਹੋਇਆ, ਜਿੱਥੇ ਇਸ ਦੀਆਂ 26 ਕਾਪੀਆਂ ਪਹੁੰਚੀਆਂ ਸਨ। ਇਸ ਮੌਕੇ ਨਿਰਮਲ ਸਿੰਘ ਨੇ ਖ਼ੁਦ ਲਾਇਬ੍ਰੇਰੀ ਵਿਚ ਇਸ ਰਿਕਾਰਡ ਨੂੰ ਸੁਣਿਆ ਅਤੇ ਆਪਣੇ ਹੀ ਸੰਗੀਤਕ ਉਪਰਾਲੇ ਵਿਚ ਸ਼ਾਮਲ ਗੀਤਾਂ ਦਾ ਅਨੰਦ ਮਾਣਿਆ। ਇਸ ਮੌਕੇ ਹਰਵੀਰ ਮਿਊਜ਼ਿਕ ਲਾਇਬ੍ਰੇਰੀ ਦੇ ਸੰਸਥਾਪਕ ਹਰਪਾਲ ਸਿੰਘ ਸੋਢੀ ਨੇ ਕਿਹਾ ਕਿ ਇਹ ਸੰਗੀਤ ਪ੍ਰੇਮੀਆਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਪੈਰੀਟੋਨ ਮਿਊਜ਼ਿਕ ਵਲੋਂ ਉਨ੍ਹਾਂ ਦੀ ਮੰਗ ਨੂੰ ਸਵੀਕਾਰ ਕਰਦਿਆਂ ਇਹ ਰਿਕਾਰਡ ਐਨਾਲਾਗ ਫਾਰਮੈਟ ਵਿਚ ਤਿਆਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਰਿਕਾਰਡ ਦੀ ਰਿਕਾਰਡਿੰਗ ਅਤੇ ਸਾਊਂਡ ਕੁਆਲਿਟੀ ਨੂੰ ਸੰਗੀਤ ਪ੍ਰੇਮੀਆਂ ਵਲੋਂ ਵਿਸ਼ੇਸ਼ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਅਨੁਸਾਰ ਇਸ ਦੀਆਂ ਲਗਭਗ 100 ਕਾਪੀਆਂ ਤਿਆਰ ਕੀਤੀਆਂ ਗਈਆਂ ਸਨ, ਜੋ ਹੁਣ ਲਗਭਗ ਸਮਾਪਤ ਹੋਣ ਦੇ ਨੇੜੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਸੰਗੀਤ ਪ੍ਰੇਮੀ ਇਹ ਰਿਕਾਰਡ ਖ਼ਰੀਦਣ ਤੋਂ ਰਹਿ ਗਏ ਹਨ, ਉਨ੍ਹਾਂ ਲਈ ਭਵਿੱਖ ਵਿਚ ਇਸ ਦੀ ਕਾਪੀ ਪ੍ਰਾਪਤ ਕਰਨਾ ਮੁਸ਼ਕਲ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਹਰਪਾਲ ਸਿੰਘ ਸੋਢੀ ਪੁਰਾਣੀਆਂ ਹਿੰਦੀ-ਪੰਜਾਬੀ ਫ਼ਿਲਮਾਂ, ਰਿਕਾਰਡਾਂ, ਕੈਸਟਾਂ ਅਤੇ ਗੀਤ-ਸੰਗੀਤ ਨੂੰ ਇਕੱਠਾ ਕਰਨ ਅਤੇ ਸੰਭਾਲਣ ਲਈ ਜਾਣੇ ਜਾਂਦੇ ਹਨ। ਹਰਵੀਰ ਮਿਊਜ਼ਿਕ ਲਾਇਬ੍ਰੇਰੀ, ਸਰਹਿੰਦ ਵਿਚ ਪੰਜਾਬੀ ਅਤੇ ਭਾਰਤੀ ਸਿਨੇਮਾ ਅਤੇ ਸੰਗੀਤ ਨਾਲ ਸਬੰਧਿਤ ਵੱਡਾ ਸੰਗ੍ਰਹਿ ਮੌਜੂਦ ਹੈ। ਇਸ ਅਨਮੋਲ ਸੰਗੀਤਕ ਵਿਰਾਸਤ ਨੂੰ ਵੇਖਣ ਅਤੇ ਪੁਰਾਣੇ ਗੀਤਾਂ ਦੀਆਂ ਯਾਦਾਂ ਤਾਜ਼ਾ ਕਰਨ ਲਈ ਦੂਰ-ਦੂਰ ਤੋਂ ਸੰਗੀਤ ਪ੍ਰੇਮੀ ਉਨ੍ਹਾਂ ਦੀ ਲਾਇਬ੍ਰੇਰੀ ਵਿਚ ਪਹੁੰਚਦੇ ਹਨ।
Ad Position 22
No active advertisement
ਪਿਛਲੀ ਖ਼ਬਰ ਬੀਬੀ ਕਿਰਨਦੀਪ ਕੌਰ ਖੰਨਾ ਵਲੋਂ ਵਾਰਡ ਨੰਬਰ 11 ਤੇ 14 ਵਿਚ ਔਰਤਾਂ ਨਾਲ ਮੀਟਿੰਗਾਂ ਔਰਤਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ... ਅਗਲੀ ਖ਼ਬਰ ਭਗਵਾਨ ਵਾਲਮੀਕਿ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਹੀ ਸੂਬੇ ਅਤੇ ਸਮਾਜ ਦੀ ਤਰੱਕੀ ਸੰਭਵ: ਸਤਪਾਲ ਪੂਨੀਆ
Ad Position 24