ਸੜਕ ਹਾਦਸੇ ’ਚ ਜ਼ਖ਼ਮੀ ਨੌਜਵਾਨ ਦੀ ਮੌਤ
ਬਸੀ ਪਠਾਣਾਂ, 22 ਅਕਤੂਬਰ (ਰਾਜਿੰਦਰ ਸ਼ਰਮਾ)- ਬੀਤੇ ਦਿਨੀਂ ਬਸੀ ਪਠਾਣਾਂ ਨੰਦਪੁਰ ਕਲੌੜ ਸੜਕ ’ਤੇ ਗਿਰਜਾ ਘਰ ਨੇੜੇ ਵਾਪਰੇ ਸੜਕ ਹਾਦਸੇ ਦਾ ਸ਼ਿਕਾਰ ਨੌਜਵਾਨ ਜੋ ਲੰਮੇ ਸਮੇਂ ਤੋਂ ਜੇਰੇ ਇਲਾਜ ਸੀ, ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੁਖਜਿੰਦਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਘਮੰਡਗੜ੍ਹ ਨੇ ਬਸੀ ਪਠਾਣਾਂ ਪੁਲਿਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਹ 20 ਸਤੰਬਰ ਨੂੰ ਆਪਣੇ ਭਰਾ ਰਮਨਦੀਪ ਸਿੰਘ ਨਾਲ ਮੋਟਰਸਾਈਕਲ ਨੰਬਰ ਪੀ.
ਬਸੀ ਪਠਾਣਾਂ, 22 ਅਕਤੂਬਰ (ਰਾਜਿੰਦਰ ਸ਼ਰਮਾ)- ਬੀਤੇ ਦਿਨੀਂ ਬਸੀ ਪਠਾਣਾਂ ਨੰਦਪੁਰ ਕਲੌੜ ਸੜਕ ’ਤੇ ਗਿਰਜਾ ਘਰ ਨੇੜੇ ਵਾਪਰੇ ਸੜਕ ਹਾਦਸੇ ਦਾ ਸ਼ਿਕਾਰ ਨੌਜਵਾਨ ਜੋ ਲੰਮੇ ਸਮੇਂ ਤੋਂ ਜੇਰੇ ਇਲਾਜ ਸੀ, ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੁਖਜਿੰਦਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਘਮੰਡਗੜ੍ਹ ਨੇ ਬਸੀ ਪਠਾਣਾਂ ਪੁਲਿਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਹ 20 ਸਤੰਬਰ ਨੂੰ ਆਪਣੇ ਭਰਾ ਰਮਨਦੀਪ ਸਿੰਘ ਨਾਲ ਮੋਟਰਸਾਈਕਲ ਨੰਬਰ ਪੀ.ਬੀ.52ਸੀ1541’ਤੇ ਸਵਾਰ ਹੋ ਕੇ ਆਪਣੇ ਖੇਤਾਂ ਤੋਂ ਘਰ ਵਾਪਸ ਆ ਰਹੇ ਸਨ ਤਾਂ ਪਿੰਡ ਘਮੰਡਗੜ੍ਹ ਨੇੜੇ ਬਣੇ ਚਰਚ ਕੋਲ ਇਕ ਅਣਪਛਾਤੇ ਟਰਾਲਾ ਚਾਲਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਟੱਕਰ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਦੋਵੇਂ ਸੜਕ ’ਤੇ ਡਿੱਗ ਪਏ, ਜਿਸ ਵਿਚ ਰਮਨਦੀਪ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਬਸੀ ਪਠਾਣਾ ਪੁਲਿਸ ਨੇ ਸੁਖਜਿੰਦਰ ਸਿੰਘ ਵਾਸੀ ਘਮੰਡਗੜ੍ਹ ਦੇ ਬਿਆਨਾਂ ਦੇ ਆਧਾਰ ’ਤੇ ਟਰਾਲਾ ਨੰਬਰ ਆਰ.ਜੇ.37ਜੀ.ਵੀ 764 1 ਦੇ ਅਣਪਛਾਤੇ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।