19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਜਥੇਦਾਰ ਅਵਤਾਰ ਸਿੰਘ ਰਿਆ ਦਾ ਕੀਤਾ ਸਨਮਾਨ

ਖਮਾਣੋਂ, 18 ਅਕਤੂਬਰ (ਮਨਮੋਹਣ ਸਿੰਘ ਕਲੇਰ)- ਭਾਈ ਅਵਤਾਰ ਸਿੰਘ ਰਿਆ ਮੈਂਬਰ ਸ਼੍ਰੋਮਣੀ ਕਮੇਟੀ, ਸਾਬਕਾ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਐਸ. ਸੀ ਵਿੰਗ ਦਾ ਮੀਤ ਪ੍ਰਧਾਨ ਪੰਜਾਬ ਬਣਨ ਤੇ ਸਥਾਨਕ ਇਕਾਈ ਦੇ ਦਫ਼ਤਰ ਵਿਖੇ ਪਹੁੰਚਣ ਤੇ ਸਮੁੱਚੀ ਲੀਡਰਸ਼ਿਪ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 19-10-2026
ਖਮਾਣੋਂ, 18 ਅਕਤੂਬਰ (ਮਨਮੋਹਣ ਸਿੰਘ ਕਲੇਰ)- ਭਾਈ ਅਵਤਾਰ ਸਿੰਘ ਰਿਆ ਮੈਂਬਰ ਸ਼੍ਰੋਮਣੀ ਕਮੇਟੀ, ਸਾਬਕਾ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਐਸ.ਸੀ ਵਿੰਗ ਦਾ ਮੀਤ ਪ੍ਰਧਾਨ ਪੰਜਾਬ ਬਣਨ ਤੇ ਸਥਾਨਕ ਇਕਾਈ ਦੇ ਦਫ਼ਤਰ ਵਿਖੇ ਪਹੁੰਚਣ ਤੇ ਸਮੁੱਚੀ ਲੀਡਰਸ਼ਿਪ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਭਾਈ ਅਵਤਾਰ ਸਿੰਘ ਰਿਆ ਪਾਰਟੀ ਲਈ ਇਕ ਸਮਰਪਿਤ ਅਤੇ ਵਫ਼ਾਦਾਰ ਆਗੂ ਹਨ ਜਿਸ ਕਰਕੇ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਐਸ.ਸੀ ਵਿੰਗ ਪੰਜਾਬ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਜੋ ਕਿ ਸਮੁੱਚੇ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਲਈ ਬਹੁਤ ਹੀ ਵੱਡੀ ਖ਼ੁਸ਼ੀ ਦੀ ਗੱਲ ਹੈ। ਇਸ ਮੌਕੇ ਅਵਤਾਰ ਸਿੰਘ ਰਿਆ ਨੇ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਦੇ ਇਸ ਪਲੇਟਫ਼ਾਰਮ ਤੇ ਆਪਣੇ ਵਰਗ ਦੀ ਗੱਲ ਕਰਦਿਆਂ ਪਾਰਟੀ ਨੂੰ ਹੋਰ ਵੀ ਅੱਗੇ ਲੈ ਕੇ ਜਾਣ ਦੇ ਯਤਨ ਕਰਨਗੇ। ਇਸ ਮੌਕੇ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ, ਜਥੇਦਾਰ ਰਤਨ ਸਿੰਘ ਰਾਮਗੜ੍ਹ, ਡਾ.ਜਗਦੀਪ ਸਿੰਘ ਰਾਣਾ, ਗੁਰਮੀਤ ਸਿੰਘ ਨਾਨੋਵਾਲ, ਫ਼ਕੀਰ ਚੰਦ, ਰਾਜੂ ਲਖਨਪੁਰ, ਕਮਲਜੀਤ ਕੌਰ, ਜਰਨੈਲ ਸਿੰਘ ਚੰਡਿਆਲਾ, ਕਿਰਪਾਲ ਸਿੰਘ, ਅਮਰਜੀਤ ਸਿੰਘ ਆਦਿ ਪਾਰਟੀ ਵਰਕਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮੰਡੀ ਗੋਬਿੰਦਗੜ੍ਹ ’ਚ ‘ਰੰਗੀਲੋ ਰਾਸ’ ਡਾਂਡੀਆ ਸਮਾਗਮ ਕਰਵਾਇਆ ਡਾ. ਜੈਨਾਲੀ ਖੇਤਾਨ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਅਗਲੀ ਖ਼ਬਰ ਟੀਮ ਏਕ ਨਈ ਉਡਾਨ ਦੀ ਨਵੀਂ ਕੋਰ ਟੀਮ ਦਾ ਗਠਨ ਸੀਮਾ ਕੌਸ਼ਲ ਪ੍ਰਧਾਨ, ਸ਼ਰੂਤੀ ਗੋਇਲ ਉਪ ਪ੍ਰਧਾਨ ਤੇ ਸੁਰਭੀ ਭਾਟੀਆ ਖ਼ਜ਼ਾਨਚੀ...
Ad Position 24