15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਭੋਗ ’ਤੇ ਵਿਸ਼ੇਸ਼- ਅਮਰਜੀਤ ਸਿੰਘ ਬੈਨੀਪਾਲ

ਅਮਲੋਹ- ਅਮਰਜੀਤ ਸਿੰਘ ਬੈਨੀਪਾਲ ਵਾਸੀ ਪਿੰਡ ਦੀਵਾ ਗੰਢੂਆਂ ਜਿਨ੍ਹਾਂ ਨੇ ਆਪਣੀ ਮਿਹਨਤ, ਲਗਨ ਤੇ ਚੰਗੇ ਸੰਸਕਾਰਾਂ ਸਦਕਾ ਪਰਿਵਾਰ ਤੇ ਇਲਾਕੇ ਵਿਚ ਵਿਸ਼ੇਸ਼ ਪਛਾਣ ਬਣਾਈ, ਅੱਜ ਇਸ ਫਾਨੀ ਸੰਸਾਰ ਵਿਚ ਨਹੀਂ ਰਹੇ। ਅਮਰਜੀਤ ਸਿੰਘ ਬੈਨੀਪਾਲ ਦਾ ਵਿਆਹ ਸਾਲ 1960 ਵਿਚ ਬੀਬੀ ਅਮਰ ਕੌਰ ਵਾਸੀ ਪਹੇੜੀ ਨਾਲ ਹੋਇਆ ਸੀ।

Ad Position 21
No active advertisement
ਅਜੀਤ ਡੈਸਕ 15-10-2026
ਅਮਲੋਹ- ਅਮਰਜੀਤ ਸਿੰਘ ਬੈਨੀਪਾਲ ਵਾਸੀ ਪਿੰਡ ਦੀਵਾ ਗੰਢੂਆਂ ਜਿਨ੍ਹਾਂ ਨੇ ਆਪਣੀ ਮਿਹਨਤ, ਲਗਨ ਤੇ ਚੰਗੇ ਸੰਸਕਾਰਾਂ ਸਦਕਾ ਪਰਿਵਾਰ ਤੇ ਇਲਾਕੇ ਵਿਚ ਵਿਸ਼ੇਸ਼ ਪਛਾਣ ਬਣਾਈ, ਅੱਜ ਇਸ ਫਾਨੀ ਸੰਸਾਰ ਵਿਚ ਨਹੀਂ ਰਹੇ। ਅਮਰਜੀਤ ਸਿੰਘ ਬੈਨੀਪਾਲ ਦਾ ਵਿਆਹ ਸਾਲ 1960 ਵਿਚ ਬੀਬੀ ਅਮਰ ਕੌਰ ਵਾਸੀ ਪਹੇੜੀ ਨਾਲ ਹੋਇਆ ਸੀ। ਉਨ੍ਹਾਂ ਦੇ ਘਰ ਇਕ ਪੁੱਤਰ ਹਰਬੰਸ ਸਿੰਘ ਬੈਨੀਪਾਲ ਅਤੇ ਤਿੰਨ ਧੀਆਂ ਸ਼ਿੰਦਰ ਕੌਰ, ਹਰਵਿੰਦਰ ਕੌਰ ਅਤੇ ਹਰਦੀਪ ਕੌਰ ਨੇ ਜਨਮ ਲਿਆ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ ਅਤੇ ਪਰਿਵਾਰ ਨੂੰ ਮਿਹਨਤ, ਇਮਾਨਦਾਰੀ ਤੇ ਆਪਸੀ ਪਿਆਰ ਨਾਲ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਦਿੱਤੀ। ਸਵ. ਅਮਰਜੀਤ ਸਿੰਘ ਦਾ ਮੁੱਖ ਕਿੱਤਾ ਖੇਤੀਬਾੜੀ ਸੀ। ਉਨ੍ਹਾਂ ਨੇ ਸਖ਼ਤ ਮਿਹਨਤ ਕਰਕੇ ਆਪਣੀ ਪਛਾਣ ਬਣਾਈ ਅਤੇ ਆਪਣੇ ਪੁੱਤਰ ਹਰਬੰਸ ਸਿੰਘ ਨੂੰ ਵੀ ਖੇਤੀਬਾੜੀ ਦੇ ਕਿੱਤੇ ਨਾਲ ਜੋੜਿਆ। ਉਨ੍ਹਾਂ ਨੇ ਆਪਣੀਆਂ ਤਿੰਨਾਂ ਧੀਆਂ ਦੇ ਵਿਆਹ ਚੰਗੇ ਪਰਿਵਾਰਾਂ ਵਿਚ ਕੀਤੇ। ਉਨ੍ਹਾਂ ਦੇ ਪੁੱਤਰ ਹਰਬੰਸ ਸਿੰਘ ਨੇ ਵੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਬਾਖ਼ੂਬੀ ਨਿਭਾਇਆ ਤੇ ਪਿਤਾ ਵਲੋਂ ਦਿਖਾਏ ਰਾਹ ’ਤੇ ਚੱਲਦਿਆਂ ਖੇਤੀਬਾੜੀ ਦੇ ਖੇਤਰ ਵਿਚ ਪਰਿਵਾਰ ਦੀ ਪਛਾਣ ਨੂੰ ਕਾਇਮ ਰੱਖਿਆ। ਸਵ. ਅਮਰਜੀਤ ਸਿੰਘ ਬੈਨੀਪਾਲ ਆਪਣੇ ਪਿੱਛੇ ਧਰਮ ਪਤਨੀ ਅਮਰ ਕੌਰ, ਪੁੱਤਰ ਹਰਬੰਸ ਸਿੰਘ, ਪੋਤਰੇ ਸੁਖਚੈਨ ਸਿੰਘ ਦੀਵਾ ਅਤੇ ਲਖਵਿੰਦਰ ਸਿੰਘ (ਅਮਰੀਕਾ), ਪੜਪੋਤਰੇ ਏਕਮ ਸਿੰਘ ਸਮੇਤ ਭਰਿਆ-ਪੂਰਾ ਪਰਿਵਾਰ ਛੱਡ ਗਏ ਹਨ। ਪਰਿਵਾਰਕ ਮੈਂਬਰ ਉਨ੍ਹਾਂ ਵਲੋਂ ਦਿੱਤੇ ਸੰਸਕਾਰਾਂ ’ਤੇ ਚੱਲਦਿਆਂ ਉਨ੍ਹਾਂ ਦੀਆਂ ਯਾਦਾਂ ਨੂੰ ਹਮੇਸ਼ਾ ਆਪਣੇ ਦਿਲਾਂ ਵਿਚ ਵਸਾਈ ਰੱਖਣਗੇ। ਉਨ੍ਹਾਂ ਦੀ ਯਾਦ ਵਿਚ ਅੱਜ ਰੱਖੇ ਗਏ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਸਮਾਗਮ ਹਲਕਾ ਅਮਲੋਹ ਦੇ ਪਿੰਡ ਦੀਵਾ ਗੰਢੂਆਂ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗਾ ਜਿੱਥੇ ਪਰਿਵਾਰਕ ਮੈਂਬਰਾਂ, ਵੱਖ-ਵੱਖ ਰਾਜਨੀਤਿਕ ਆਗੂ, ਰਿਸ਼ਤੇਦਾਰਾਂ, ਸਾਕ-ਸਬੰਧੀਆਂ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ। - ਕੇਵਲ ਸਿੰਘ
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਲੜਨ ਵਾਲੇ ਨੌਜਵਾਨ ਹੀ ਅੱਜ ਸੁਰੱਖਿਅਤ ਨਹੀਂ ਹਨ- ਸੋਨੂੰ ਕਿਹਾ-ਪੰਜਾਬ ਦ... ਅਗਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਥੇਦਾਰ ਸਾਹਿਬ ਵਿਰੁੱਧ ਵਿਵਾਦਿਤ ਸ਼ਬਦਾਵਲੀ ਵਰਤਣਾ ਬੇਹੱਦ ਮੰਦਭਾਗਾ ਤੇ ਨਿੰਦਣਯੋਗ- ਪ੍ਰਦੀਪ ਸ...
Ad Position 24