13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਸਰਪੰਚ ਨੂੰ ਪੰਚਾਂ ਤੋਂ ਸਹਿਯੋਗ ਨਾ ਮਿਲਣ ਕਾਰਨ ਭੱਟੀਆਂ ਪਿੰਡ ਵਿਕਾਸ ਪੱਖੋ ਪੱਛੜਿਆ ਸਰਪੰਚ ਦਾ ਕੋਰਮ ਪੂਰਾ ਨਹੀਂ ਰਿਹਾ- ਬੀ. ਡੀ. ਪੀ. ਓ. ਸੰਦੀਪ ਸਿੰਘ

ਭੁੱਨਰਹੇੜੀ, 12 ਅਕਤੂਬਰ (ਧਨਵੰਤ ਸਿੰਘ)- ਹਲਕਾ ਸਨੌਰ ਅਧੀਨ ਪੈਂਦੇ ਪਿੰਡ ਭੱਟੀਆਂ ਵਿਕਾਸ ਕਾਰਜ ਪ੍ਰਭਾਵਿਤ ਹੋਣ ਕਾਰਨ ਗ਼ਰੀਬ ਪਰਿਵਾਰਾਂ ਨੂੰ ਰੁਜ਼ਗਾਰ ਸੰਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਅਨੁਸਾਰ ਮਨਰੇਗਾ ਤਹਿਤ ਮਿਲਣ ਵਾਲੇ ਕੰਮਾਂ ਤੋਂ ਇਲਾਵਾ ਪਿੰਡ ਵਿਚ ਹੋਰ ਵਿਕਾਸ ਕਾਰਜ ਨਾ ਚੱਲਣ ਕਾਰਨ ਦਿਹਾੜੀਦਾਰ ਮਜ਼ਦੂਰਾਂ ਲਈ ਰੋਜ਼ੀ-ਰੋਟੀ ਦਾ ਪ੍ਰਬੰਧ ਕਰਨਾ ਔਖਾ ਹੋ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 13-10-2026
ਭੁੱਨਰਹੇੜੀ, 12 ਅਕਤੂਬਰ (ਧਨਵੰਤ ਸਿੰਘ)- ਹਲਕਾ ਸਨੌਰ ਅਧੀਨ ਪੈਂਦੇ ਪਿੰਡ ਭੱਟੀਆਂ ਵਿਕਾਸ ਕਾਰਜ ਪ੍ਰਭਾਵਿਤ ਹੋਣ ਕਾਰਨ ਗ਼ਰੀਬ ਪਰਿਵਾਰਾਂ ਨੂੰ ਰੁਜ਼ਗਾਰ ਸੰਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਅਨੁਸਾਰ ਮਨਰੇਗਾ ਤਹਿਤ ਮਿਲਣ ਵਾਲੇ ਕੰਮਾਂ ਤੋਂ ਇਲਾਵਾ ਪਿੰਡ ਵਿਚ ਹੋਰ ਵਿਕਾਸ ਕਾਰਜ ਨਾ ਚੱਲਣ ਕਾਰਨ ਦਿਹਾੜੀਦਾਰ ਮਜ਼ਦੂਰਾਂ ਲਈ ਰੋਜ਼ੀ-ਰੋਟੀ ਦਾ ਪ੍ਰਬੰਧ ਕਰਨਾ ਔਖਾ ਹੋ ਰਿਹਾ ਹੈ। ਸਰਪੰਚ ਬਲਜੀਤ ਸਿੰਘ ਨੇ ਦੱਸਿਆ ਕਿ ਪੰਚਾਇਤੀ ਕੰਮਾਂ ਲਈ ਪੰਚਾਂ ਤੋਂ ਸਹਿਯੋਗ ਸਹਿਯੋਗ ਨਹੀਂ ਮਿਲ ਰਿਹਾ। ਜਿਸ ਕਾਰਨ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪੰਚਾਇਤੀ ਫੰਡ ਪੱਚੀ ਲੱਖ ਰੁਪਏ ਦੇ ਕਰੀਬ ਜਮਾਂ ਪਿਆਂ ਹੈ ਉਹ ਖਰਚ ਕਰਨ ਲਈ ਅਸੀਂ ਧਰਮਸ਼ਾਲਾ, ਮੈਰਿਜ ਪੈਲਿਸ ਖੇਡ ਮੈਦਾਨ ਬਣਾਉਣ ਤੋ ਇਲਾਵਾ ਲਾਇਟਾਂ ਲਗਾਉਣੀਆ ਚਾਹੁੰਦੇ ਹਾਂ ਪਰ ਪੰਚਾਇਤ ਦੇ ਵਿਕਾਸ ਕੰਮ ਨੂੰ ਪੰਚਾਂ ਦਾ ਸਹਿਯੋਗ ਨਹੀਂ ਮਿਲ ਪਾ ਰਿਹਾ। ਜਿਸ ਕਾਰਨ ਵਿਕਾਸ ਪਖੋ ਪਛੜਦੇ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਪਿੰਡ ਦੀਆਂ ਗਲੀਆਂ, ਨਾਲੀਆਂ, ਸਮੇਤ ਹੋਰ ਵੀ ਵਿਕਾਸ ਦੇ ਕੰਮ ਠੱਪ ਪਏ ਹਨ। ਸਰਪੰਚ ਨੇ ਇਹ ਵੀ ਦੱਸਿਆ ਕਿ ਗਰੀਬ ਲੋਕਾਂ ਲਈ ਰੁਜਗਾਰ ਦੇ ਮੌਕੇ ਵੀ ਬੰਦ ਪਏ ਹਨ। ਜਿਸ ਕਾਰਨ ਗਰੀਬਾਂ ਪਰਿਵਾਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭੱਟੀਆਂ ਦੇ ਵਸਨੀਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਪੰਚਾਇਤ ਕੰਮਾਂ ਨੂੰ ਸਹੀ ਢੰਗ ਨਾਲ ਚਲਾਉਣ ਲਈ ਸਹਿਯੋਗ ਦਿਵਾਇਆਂ ਜਾਵੇ, ਅਸੀਂ ਇਮਾਨਦਾਰੀ ਨਾਲ ਪੰਚਾਇਤੀ ਵਿਕਾਸ ਕਰਵਾਉਣ ਦੀ ਇੱਛਾ ਰੱਖਦੇ ਹਾਂ। ਗਰਾਮ ਪੰਚਾਇਤ ਭੱਟੀਆਂ ਦੇ ਮਾਮਲੇ ਸੰਬੰਧੀ ਪੱਖ ਦਿੱਦਿਆਂ ਬੀ.ਡੀ.ਪੀ.ਓ. ਸੰਦੀਪ ਸਿੰਘ ਨੇ ਕਿਹਾ ਕਿ ਦੋ ਵਾਰ ਮੀਟਿੰਗਾ ਹੋ ਚੁੱਕੀਆਂ ਹਨ, ਸਰਪੰਚ ਦਾ ਕੋਰਮ ਪੂਰਾ ਨਹੀਂ ਹੈ, ਇਕ ਹੋਰ ਮੀਟਿੰਗ ਕਰਕੇ ਨਿਯਮਾਂ ਅਨੁਸਾਰ ਫੈਸਲਾ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਰਣਜੋਧ ਸਿੰਘ ਹਡਾਣਾ ਨੇ ਬੀਬੀਪੁਰ ਖੁਰਦ ਵਿਖੇ ਕਮਿਊਨਿਟੀ ਹਾਲ ਦਾ ਰੱਖਿਆ ਨੀਂਹ ਪੱਥਰ ਮਾਨ ਸਰਕਾਰ ਪਿੰਡਾਂ ਦੇ ਬੁਨਿਆਦੀ ਢ... ਅਗਲੀ ਖ਼ਬਰ ਲਿਟਲ ਏਂਜਲ ਕੋ-ਐੱਡ ਸਕੂਲ ’ਚ ਲਗਾਇਆ ਕਰੀਅਰ ਮੇਲਾ ਵੱਖ-ਵੱਖ ਯੂਨੀਵਰਸਿਟੀ ਦੇ ਨੁਮਾਇੰਦਿਆਂ ਨੇ ਕੀਤੀ ਸ਼ਿਰਕਤ
Ad Position 24