10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਫੂਡ ਸੇਫਟੀ ਟੀਮ ਪਟਿਆਲਾ ਵਲੋਂ ਪਨੀਰ ਦਾ ਸਟਾਕ ਜ਼ਬਤ ਤੇ 5 ਸੈਂਪਲ ਲਏ

ਪਟਿਆਲਾ, 10 ਅਕਤੂਬਰ (ਅ. ਸ.

Ad Position 21
No active advertisement
ਅਜੀਤ ਡੈਸਕ 11-10-2026
ਪਟਿਆਲਾ, 10 ਅਕਤੂਬਰ (ਅ.ਸ. ਆਹਲੂਵਾਲੀਆ)-ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਸੁਰੱਖਿਆ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਫੂਡ ਸੇਫਟੀ ਟੀਮ ਪਟਿਆਲਾ ਵਲੋਂ ਤੜਕਸਾਰ ਪਿੰਡ ਛਤੈੜਾ (ਵੀ.ਪੀ.ਓ. ਛਤੈੜਾ) ਵਿਖੇ ਸਥਿਤ ਪੰਜਾਬ ਮਿਲਕ ਡੇਅਰੀ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਡੇਅਰੀ ਦੇ ਅਹਾਤੇ ਵਿਚ ਲਗਭਗ 1.25 ਕੁਇੰਟਲ ਪਨੀਰ ਪਾਇਆ ਗਿਆ। ਪਨੀਰ ਦਾ ਇਕ ਸੈਂਪਲ ਲੈ ਕੇ ਜਾਂਚ ਲਈ ਲੈਬਾਰਟਰੀ ਵਿਚ ਭੇਜਿਆ ਗਿਆ। ਸ਼ੱਕ ਦੇ ਆਧਾਰ ’ਤੇ ਬਾਕੀ ਸਟਾਕ ਨੂੰ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੇ ਲਾਗੂ ਉਪਬੰਧਾਂ ਅਨੁਸਾਰ ਅਗਲੀ ਕਾਰਵਾਈ ਤੱਕ ਜ਼ਬਤ ਕਰ ਲਿਆ ਗਿਆ। ਇਸ ਤੋਂ ਬਾਅਦ ਫੂਡ ਸੇਫਟੀ ਟੀਮ ਵਲੋਂ ਸਮਾਣਾ ਸ਼ਹਿਰ ਵਿਖੇ ਵੱਖ-ਵੱਖ ਥਾਵਾਂ ’ਤੇ ਜਾਂਚ ਕੀਤੀ ਗਈ, ਜਿੱਥੋਂ ਪਨੀਰ ਦੇ ਤਿੰਨ ਅਤੇ ਘਿਓ ਦਾ ਇਕ ਸੈਂਪਲ ਲਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਪੰਥ ਰਤਨ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਦੀ ਯਾਦ ’ਚ ਗੁਰਮਤਿ ਸਮਾਗਮ ਨਾਨਕ ਮੱਤਾ ਸਾਹਿਬ ਵਿਖੇ ਸੰਗਤਾਂ ਨੇ ਵੱਡੀ ਗਿਣ... ਅਗਲੀ ਖ਼ਬਰ ਮੁਲਤਾਨੀ ਮੱਲ ਮੋਦੀ ਕਾਲਜ ਦੀ ਖਵਾਹਿਸ਼ ਕੋਹਲੀ ਨੇ ਜਿੱਤੇ ਤਿੰਨ ਵੱਕਾਰੀ ਖਿਤਾਬ
Ad Position 24