ਮੁਲਤਾਨੀ ਮੱਲ ਮੋਦੀ ਕਾਲਜ ਦੀ ਖਵਾਹਿਸ਼ ਕੋਹਲੀ ਨੇ ਜਿੱਤੇ ਤਿੰਨ ਵੱਕਾਰੀ ਖਿਤਾਬ
ਪਟਿਆਲਾ, 10 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਮੁਲਤਾਨੀ ਮੱਲ ਮੋਦੀ ਕਾਲਜ ਦੇ ਬਿਜ਼ਨਸ ਮੈਨੇਜਮੈਂਟ ਵਿਭਾਗ ਦੀ ਬੀ. ਬੀ.
ਪਟਿਆਲਾ, 10 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਮੁਲਤਾਨੀ ਮੱਲ ਮੋਦੀ ਕਾਲਜ ਦੇ ਬਿਜ਼ਨਸ ਮੈਨੇਜਮੈਂਟ ਵਿਭਾਗ ਦੀ ਬੀ.ਬੀ.ਏ. ਪਹਿਲੇ ਸਾਲ ਦੀ ਵਿਦਿਆਰਥਣ ਖਵਾਹਿਸ਼ ਕੋਹਲੀ ਨੇ ‘ਮਿਸਟਰ ਐਂਡ ਮਿਸ ਬਾਲੀਵੁੱਡ ਇੰਡੀਆ’ ਦੇ ਸੀਜ਼ਨ-7 ਦੇ ਗ੍ਰੈਂਡ ਫਿਨਾਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਵੱਕਾਰੀ ਖਿਤਾਬ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਸਟੂਡੀਓ 19 ਫਿਲਮਜ਼ ਵਲੋਂ ਕਰਵਾਏ। ਇਸ ਮੁਕਾਬਲੇ ਵਿਚ ਉਸ ਨੇ ਮਿਸ ਫਸਟ ਰਨਰ-ਅੱਪ, ਫੈਂਸੀ ਡਰੈੱਸ ਅਤੇ ਸਰਵੋਤਮ ਸਟੇਜ ਪ੍ਰਦਰਸ਼ਨ ਦੇ ਖਿਤਾਬ ਹਾਸਲ ਕੀਤੇ। ਰਾਸ਼ਟਰੀ ਪੱਧਰ ਦੇ ਇਸ ਮੁਕਾਬਲੇ ਵਿਚ ਖਵਾਹਿਸ਼ ਨੇ ਆਪਣੀ ਪ੍ਰਤਿਭਾ, ਆਤਮਵਿਸ਼ਵਾਸ, ਸਟੇਜ ਉਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਅਤੇ ਰਚਨਾਤਮਕਤਾ ਨਾਲ ਜੱਜਾਂ ਤੇ ਦਰਸ਼ਕਾਂ ਦਾ ਦਿਲ ਜਿੱਤਿਆ। ਕਾਲਜ ਦੇ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਖਵਾਹਿਸ਼ ਕੋਹਲੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਸ ਦੀ ਪ੍ਰਾਪਤੀ ਕਾਲਜ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਰਚਨਾਤਮਕ ਖੇਤਰਾਂ ਵਿਚ ਵੀ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਰਹੇ ਹਨ। ਇਸ ਮੌਕੇ ਕੋਆਰਡੀਨੇਟਰ ਲੈਫਟੀਨੈਂਟ ਡਾ. ਰੋਹਿਤ ਸਚਦੇਵਾ ਨੇ ਕਿਹਾ ਕਿ ਰਾਸ਼ਟਰੀ ਮੰਚ ਉਤੇ ਖਵਾਹਿਸ਼ ਦੀ ਸਫਲਤਾ ਉਸ ਦੀ ਬਹੁਪੱਖੀ ਸ਼ਖ਼ਸੀਅਤ ਅਤੇ ਅਨੁਸ਼ਾਸਨ ਦਾ ਪ੍ਰਮਾਣ ਹੈ।