ਸ੍ਰੀ ਰਾਮ ਨਾਟਕ ਐਂਡ ਸੋਸ਼ਲ ਕਲੱਬ ਵਲੋਂ ਸਿਟੀ ਪੁਲਿਸ ਮੈਦਾਨ ’ਚ ਭੂਮੀ ਪੂਜਨ ਸਮਾਰੋਹ
ਬਸੀ ਪਠਾਣਾਂ, 7 ਅਕਤੂਬਰ (ਰਾਜਿੰਦਰ ਸ਼ਰਮਾ, ਐਚ. ਐਸ.
ਬਸੀ ਪਠਾਣਾਂ, 7 ਅਕਤੂਬਰ (ਰਾਜਿੰਦਰ ਸ਼ਰਮਾ, ਐਚ.ਐਸ.ਗੌਤਮ)- ਸ੍ਰੀ ਰਾਮ ਨਾਟਕ ਐਂਡ ਸੋਸ਼ਲ ਕਲੱਬ ਵਲੋਂ ਪ੍ਰਧਾਨ ਕੇਸ਼ਵ ਕਪਿਲਾ ਦੀ ਅਗਵਾਈ ਹੇਠ ਸਿਟੀ ਮੈਦਾਨ ਵਿਚ 54ਵੇਂ ਸਾਲ ਦੀ ਰਾਮ ਲੀਲ੍ਹਾ ਲਈ ਭੂਮੀ ਪੂਜਣ ਸਮਾਰੋਹ ਕਰਵਾਇਆ ਗਿਆ। ਪੰਡਿਤ ਵਿਨੋਦ ਮਿਸ਼ਰਾ ਵਲੋਂ ਵਿਧੀ ਪੂਰਵਕ ਮੰਤਰਾਂ ਨਾਲ ਭੂਮੀ ਪੂਜਨ ਕਰਵਾਇਆ ਗਿਆ। ਸਮਾਰੋਹ ਵਿਚ ਡੇਰਾ ਬਾਬਾ ਬੁੱਧ ਦਾਸ ਦੇ ਮਹੰਤ ਡਾ.ਆਫ਼ਤਾਬ ਸਿੰਘ ਤੇ ਐਸ. ਐਚ. ਓ. ਬਲਬੀਰ ਸਿੰਘ ਨੇ ਸਾਂਝੇ ਤੌਰ ਤੇ ਮੁੱਖ ਮਹਿਮਾਨ ਵਜੋਂ ਭੂਮੀ ਪੂਜਨ ਕਰਦੇ ਹੋਏ ਸ੍ਰੀ ਹਨੂਮਾਨ ਜੀ ਦਾ ਪਵਿੱਤਰ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ। ਸਮਾਰੋਹ ’ਚ ਸਮਾਜ ਸੇਵਕ ਰਾਜ ਕੁਮਾਰ ਪਹੂਜਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਭੂਮੀ ਪੂਜਨ ਅਤੇ ਝੰਡਾ ਚੜ੍ਹਾਉਣ ਦੀ ਰਸਮ ਵਿਚ ਭਾਗ ਲਿਆ। ਮੁੱਖ ਮਹਿਮਾਨ ਐਸ. ਐਚ. ਓ. ਬਲਬੀਰ ਸਿੰਘ ਅਤੇ ਡੇਰਾ ਬਾਬਾ ਬੁੱਧ ਦਾਸ ਦੇ ਮਹੰਤ ਡਾ.ਆਫ਼ਤਾਬ ਸਿੰਘ ਵਿਸ਼ੇਸ਼ ਮਹਿਮਾਨ ਨੇ ਕਿਹਾ ਕਿ ਮਰਿਆਦਾ ਪ੍ਰਸ਼ੋਤਮ ਪ੍ਰਭੂ ਸ਼੍ਰੀ ਰਾਮ ਦੀਆਂ ਲੀਲਾਵਾਂ ’ਤੇ ਆਧਾਰਿਤ ਰਾਮ-ਲੀਲ੍ਹਾ ਦਾ ਮੰਚਨ ਕਰਨਾ ਸ਼ਲਾਘਾ ਯੋਗ ਕਦਮ ਹੈ ਅਤੇ ਰਾਮ-ਲੀਲ੍ਹਾ ਨਾਲ ਸਾਡੀ ਨੌਜਵਾਨ ਪੀੜੀ ਨੂੰ ਪੁਰਾਤਨ ਸਮੇਂ ਦੇ ਸੰਸਕਾਰ ਵਿਚਾਰਧਾਰਾ ਅਤੇ ਸੱਚ ’ਤੇਂ ਚੱਲਣ ਦੀ ਰਾਹ ਤੇ ਚੱਲਣਾ ਸਿਖਾਉਂਦੀ ਹੈ। ਕਲੱਬ ਪ੍ਰਧਾਨ ਕੇਸ਼ਵ ਕਪਿਲਾ ਅਤੇ ਸੀਨੀਅਰ ਮੈਂਬਰ ਰਾਜ ਕਮਲ ਸ਼ਰਮਾ ਨੇ ਦੱਸਿਆ ਕਿ ਰਾਮ-ਲੀਲ੍ਹਾ ਦਾ ਮੰਚਨ 7 ਤੋਂ 21 ਅਕਤੂਬਰ ਤੱਕ ਸਿਟੀ ਪੁਲਸ ਮੈਦਾਨ ਵਿਖੇ ਰੋਜ਼ਾਨਾ ਰਾਤ 9 ਵਜੇ ਤੋਂ ਕੀਤਾ ਜਾਵੇਗਾ। ਕਲੱਬ ਵਲੋਂ ਡੇਰਾ ਮਹੰਤ ਡਾ.ਆਫ਼ਤਾਬ ਸਿੰਘ, ਐਸ. ਐਚ. ਓ. ਬਲਬੀਰ ਸਿੰਘ ਅਤੇ ਸਮਾਜ ਸੇਵਕ ਰਾਜ ਕੁਮਾਰ ਪਹੂਜਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਕੇਸ਼ਵ ਕਪਿਲਾ, ਰਾਜ ਕਮਲ ਸ਼ਰਮਾ, ਅਨਿਲ ਲੂਬਾ, ਨੀਰਜ ਕੌੜਾ, ਪਵਨ ਸ਼ਰਮਾ, ਸੁਰਿੰਦਰ ਮਲਹੋਤਰਾ, ਰਵੀਨ ਮੋਦਗਿਲ, ਪ੍ਰਿਤਪਾਲ ਬਾਜਵਾ, ਰਾਹੁਲ ਮੜਕਨ, ਸ਼ਿਆਮ ਸੁੰਦਰ ਜਰਗਰ, ਮੋਹਨ ਲਾਲ ਗੋਗਨਾ, ਬਵੀਸ਼ ਸ਼ਾਹੀ, ਸੁਨੀਲ ਲੂੰਬਾ, ਅਸ਼ੋਕ ਬੈਕਟਰ, ਰਾਜਵੀਰ ਧੀਮਾਨ, ਅਜੈ ਸਿੰਗਲਾ, ਗੁਰਵਿੰਦਰ ਸਿੰਘ, ਬਲਰਾਮ ਚਾਵਲਾ, ਜਰਨੈਲ ਸਿੰਘ ਤੇ ਹੋਰ ਮੈਂਬਰ ਹਾਜ਼ਰ ਸਨ।