05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਸਿਖਿਆਰਥੀਆਂ ਲਈ ਸਵੱਛਤਾ ਜਾਗਰੂਕਤਾ ਸੈਸ਼ਨ ਕਰਵਾਇਆ

ਫ਼ਤਹਿਗੜ੍ਹ ਸਾਹਿਬ, 4 ਅਕਤੂਬਰ (ਮਨਪ੍ਰੀਤ ਸਿੰਘ)- ਸੈਨਿਕ ਵੋਕੇਸ਼ਨਲ ਟਰੇਨਿੰਗ ਸੈਂਟਰ ਫ਼ਤਹਿਗੜ੍ਹ ਸਾਹਿਬ ਵਿਖੇ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਸਿੱਖਿਆਰਥੀਆਂ ਲਈ ਸਵੱਛਤਾ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ, ਜਿਸ ਵਿਚ ਸਵੱਛ ਪਾਠਸ਼ਾਲਾ-ਯੁਵਾ ਸਵੱਛਤਾ ਲਈ ਠੋਸ ਕੂੜਾ ਪ੍ਰਬੰਧਨ, ਸਵੱਛਤਾ ਗਿਆਨ ਯਾਤਰਾ, ਪਾਣੀ ਪ੍ਰਬੰਧਨ, ਵਰਖਾ ਜਲ ਸੰਭਾਲ ਬਾਰੇ ਚਰਚਾ, ਕਿਤਾਬਾਂ, ਕੱਪੜੇ, ਗੈਜੇਟਸ ਆਦਿ ਦਾਨ ਮੁਹਿੰਮਾਂ, ਕੰਧ ਚਿੱਤਰਕਾਰੀ/ਥੀਮੈਟਿਕ ਕਲਾ ਮੁਕਾਬਲੇ ਆਦਿ ਮੁਹਿੰਮਾਂ ਬਾਰੇ ਜਾਣਕਾਰੀ ਦਿੱਤੀ ਗਈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਮਾਂਡਰ ਬਲਜਿੰਦਰ ਵਿਰਕ (ਰਿਟਾ.)

Ad Position 21
No active advertisement
ਅਜੀਤ ਡੈਸਕ 05-10-2026
ਫ਼ਤਹਿਗੜ੍ਹ ਸਾਹਿਬ, 4 ਅਕਤੂਬਰ (ਮਨਪ੍ਰੀਤ ਸਿੰਘ)- ਸੈਨਿਕ ਵੋਕੇਸ਼ਨਲ ਟਰੇਨਿੰਗ ਸੈਂਟਰ ਫ਼ਤਹਿਗੜ੍ਹ ਸਾਹਿਬ ਵਿਖੇ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਸਿੱਖਿਆਰਥੀਆਂ ਲਈ ਸਵੱਛਤਾ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ, ਜਿਸ ਵਿਚ ਸਵੱਛ ਪਾਠਸ਼ਾਲਾ-ਯੁਵਾ ਸਵੱਛਤਾ ਲਈ ਠੋਸ ਕੂੜਾ ਪ੍ਰਬੰਧਨ, ਸਵੱਛਤਾ ਗਿਆਨ ਯਾਤਰਾ, ਪਾਣੀ ਪ੍ਰਬੰਧਨ, ਵਰਖਾ ਜਲ ਸੰਭਾਲ ਬਾਰੇ ਚਰਚਾ, ਕਿਤਾਬਾਂ, ਕੱਪੜੇ, ਗੈਜੇਟਸ ਆਦਿ ਦਾਨ ਮੁਹਿੰਮਾਂ, ਕੰਧ ਚਿੱਤਰਕਾਰੀ/ਥੀਮੈਟਿਕ ਕਲਾ ਮੁਕਾਬਲੇ ਆਦਿ ਮੁਹਿੰਮਾਂ ਬਾਰੇ ਜਾਣਕਾਰੀ ਦਿੱਤੀ ਗਈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਮਾਂਡਰ ਬਲਜਿੰਦਰ ਵਿਰਕ (ਰਿਟਾ.) ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਆਵਾਜਾਈ ਅਤੇ ਸੈਲਾਨੀ ਸਥਾਨਾਂ, ਬਾਜ਼ਾਰ, ਮੁਹੱਲਿਆਂ, ਦਫ਼ਤਰਾਂ, ਵਿੱਦਿਅਕ ਸੰਸਥਾਵਾਂ, ਸਿਹਤ ਕੇਂਦਰਾਂ, ਜਨਤਕ ਪਖਾਨਿਆਂ ਅਤੇ ਜਲ ਸਰੋਤਾਂ ਤੇ ਸਫ਼ਾਈ ਮੁਹਿੰਮਾਂ, ਚਾਰ ਤਰੀਕੇ ਨਾਲ ਵਿਭਾਜਨ, ਪਲਾਸਟਿਕ ਮੁਕਤ/ਕੂੜਾ ਮੁਕਤ ਬਾਜ਼ਾਰ, ਸਾਫ਼ ਦਫ਼ਤਰ ਅਤੇ ਕੈਂਪਸ ਪਹਿਲਕਦਮੀਆਂ ਬਾਰੇ ਦੱਸਿਆ ਗਿਆ। ਉਨ੍ਹਾਂ ਸਿੱਖਿਆਰਥੀਆਂ ਨੂੰ ਕਿਹਾ ਕਿ ਘਰਾਂ ਤੇ ਹੋਰ ਥਾਵਾਂ ਤੋਂ ਪੈਦਾ ਹੋਣ ਵਾਲਾ ਕੂੜਾ ਨਗਰ ਕੌਂਸਲ ਵਲੋਂ ਤਾਇਨਾਤ ਕੂੜਾ ਇਕੱਠਾ ਕਰਨ ਵਾਲੇ ਕਰਮਚਾਰੀਆਂ ਨੂੰ ਹੀ ਸੌਂਪਿਆ ਜਾਵੇ ਜਾਂ ਨਿਰਧਾਰਿਤ ਕੂੜੇ ਦਾਨਾ ਵਿਚ ਪਾਇਆ ਜਾਵੇ। ਉਨ੍ਹਾਂ ਨੇ ਕੂੜੇ ਨੂੰ ਵੱਖ-ਵੱਖ ਹਿੱਸਿਆਂ ਵਿਚ ਅਲੱਗ ਕਰਨ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਕੂੜੇ ਦਾ ਸਹੀ ਢੰਗ ਨਾਲ ਨਿਪਟਾਰਾ ਕਰਨ ਨਾਲ ਸਾਫ਼-ਸੁਥਰੇ ਆਲੇ-ਦੁਆਲੇ ਦੇ ਨਾਲ-ਨਾਲ ਵਾਤਾਵਰਨ ਦੀ ਸੁਰੱਖਿਆ ਲਈ ਵੀ ਬੇਹੱਦ ਜ਼ਰੂਰੀ ਹੈ।
Ad Position 22
No active advertisement
ਪਿਛਲੀ ਖ਼ਬਰ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਚਨਾਰਥਲ ਕਲਾਂ ਦੁਸਹਿਰਾ ਕਬੱਡੀ ਟੂਰਨਾਮੈਂਟ ਦੀਆਂ ਤਿਆਰੀਆਂ ਜ਼ੋਰਾਂ ’ਤੇ- ਸਰਪੰਚ ਟਿਵਾਣਾ
Ad Position 24