05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਗੋਬਿੰਦਗੜ੍ਹ ਪਬਲਿਕ ਕਾਲਜ ਵਿਖੇ ਵਿੱਤੀ ਸਾਖਰਤਾ ਪ੍ਰੋਗਰਾਮ ਕਰਵਾਇਆ

ਮੰਡੀ ਗੋਬਿੰਦਗੜ੍ਹ, 5 ਅਕਤੂਬਰ (ਇਕਬਾਲਦੀਪ ਸੰਧੂ)- ਗੋਬਿੰਦਗੜ੍ਹ ਪਬਲਿਕ ਕਾਲਜ ਵਲੋਂ ਨਿੱਜੀ ਵਿੱਤੀ ਪ੍ਰਬੰਧਨ ਤੇ ਨਿਵੇਸ਼ ਬਾਰੇ ਵਿਦਿਆਰਥੀਆਂ ਦੀ ਜਾਗਰੂਕਤਾ ਤੇ ਸਮਝ ਨੂੰ ਵਧਾਉਣ ਲਈ ਇਕ ਵਿੱਤੀ ਸਾਖਰਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦਾ ਸੰਚਾਲਨ ਭਾਰਤ ਬਹਿਲ, ਮਾਸਟਰ ਟ੍ਰੇਨੀ ਤੇ ਹਰਜੀਤ ਸਿੰਘ ਭਾਟੀਆ, ਪ੍ਰੋਜੈਕਟ ਕੋਆਰਡੀਨੇਟਰ ਵਲੋਂ ਕੀਤਾ ਗਿਆ, ਜਿਨ੍ਹਾਂ ਨੇ ਵਿੱਤੀ ਯੋਜਨਾਬੰਦੀ ਅਤੇ ਨਿਵੇਸ਼ ਦੇ ਵੱਖ-ਵੱਖ ਪਹਿਲੂਆਂ ਬਾਰੇ ਕੀਮਤੀ ਜਾਣਕਾਰੀ ਪ੍ਰਦਾਨ ਕੀਤੀ।

Ad Position 21
No active advertisement
ਅਜੀਤ ਡੈਸਕ 06-10-2026
ਮੰਡੀ ਗੋਬਿੰਦਗੜ੍ਹ, 5 ਅਕਤੂਬਰ (ਇਕਬਾਲਦੀਪ ਸੰਧੂ)- ਗੋਬਿੰਦਗੜ੍ਹ ਪਬਲਿਕ ਕਾਲਜ ਵਲੋਂ ਨਿੱਜੀ ਵਿੱਤੀ ਪ੍ਰਬੰਧਨ ਤੇ ਨਿਵੇਸ਼ ਬਾਰੇ ਵਿਦਿਆਰਥੀਆਂ ਦੀ ਜਾਗਰੂਕਤਾ ਤੇ ਸਮਝ ਨੂੰ ਵਧਾਉਣ ਲਈ ਇਕ ਵਿੱਤੀ ਸਾਖਰਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦਾ ਸੰਚਾਲਨ ਭਾਰਤ ਬਹਿਲ, ਮਾਸਟਰ ਟ੍ਰੇਨੀ ਤੇ ਹਰਜੀਤ ਸਿੰਘ ਭਾਟੀਆ, ਪ੍ਰੋਜੈਕਟ ਕੋਆਰਡੀਨੇਟਰ ਵਲੋਂ ਕੀਤਾ ਗਿਆ, ਜਿਨ੍ਹਾਂ ਨੇ ਵਿੱਤੀ ਯੋਜਨਾਬੰਦੀ ਅਤੇ ਨਿਵੇਸ਼ ਦੇ ਵੱਖ-ਵੱਖ ਪਹਿਲੂਆਂ ਬਾਰੇ ਕੀਮਤੀ ਜਾਣਕਾਰੀ ਪ੍ਰਦਾਨ ਕੀਤੀ। ਸੈਸ਼ਨਾਂ ਵਿਚ ਬਜਟ ਤੇ ਬੱਚਤ, ਵਿੱਤੀ ਟੀਚਾ ਨਿਰਧਾਰਨ ਦੀਆਂ ਮੂਲ ਗੱਲਾਂ, ਬੱਚਤ ਬਨਾਮ ਨਿਵੇਸ਼, ਅਸੈੱਟ ਅਲੋਕੇਸ਼ਨ, ਨਿਵੇਸ਼ ਦੇ ਮੂਲ ਸਿਧਾਂਤ, ਮਿਉਚੁਅਲ ਫ਼ੰਡ, ਮਿਊਚਅਲ ਫ਼ੰਡ ਸਕੀਮਾਂ ਦੀਆਂ ਕਿਸਮਾਂ ਤੇ ਸਿਸਟਮੈਟਿਕ ਇਨਵੈਸਟਮੈਂਟ ਪਲਾਨ ਸਮੇਤ ਮਹੱਤਵਪੂਰਨ ਵਿਸ਼ਿਆਂ ਨੂੰ ਕਵਰ ਕੀਤਾ ਗਿਆ। ਸਰੋਤ ਵਿਅਕਤੀਆਂ ਨੇ ਭਾਗੀਦਾਰਾਂ ਨੂੰ ਡਿਜੀਟਲ ਭੁਗਤਾਨ ਤੇ ਸਾਈਬਰ ਜਬਰੀ ਵਸੂਲੀ ਅਤੇ ਹੋਰ ਡਿਜੀਟਲ ਵਿੱਤੀ ਜੋਖਮਾਂ ਤੋਂ ਬਚਾਅ ਦੀਆਂ ਰਣਨੀਤੀਆਂ ਬਾਰੇ ਵੀ ਜਾਗਰੂਕ ਕੀਤਾ। ਇਨ੍ਹਾਂ ਦੋ ਸੈਸ਼ਨਾਂ ਵਿਚ 85 ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਨ ਤੇ ਗੈਰ-ਅਧਿਆਪਨ ਸਟਾਫ਼ ਨੇ ਹਾਜ਼ਰੀ ਭਰੀ। ਇਸ ਮੌਕੇ ਗੋਬਿੰਦਗੜ੍ਹ ਪਬਲਿਕ ਕਾਲਜ ਦੀ ਪ੍ਰਿੰਸੀਪਲ ਡਾ. ਨੀਨਾ ਸੇਠ ਪਜਨੀ ਨੇ ਕਾਮਰਸ ਤੇ ਮੈਨੇਜਮੈਂਟ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸੈਫਰਨ ਸਿਟੀ ਸਕੂਲ ਵਿਖੇ ਗਰੈਂਡ ਪੇਰੈਂਟਸ ਡੇਅ ਮਨਾਇਆ ਅਗਲੀ ਖ਼ਬਰ ਲਖਬੀਰ ਸਿੰਘ ਭੰਗਲਾ ਦੀ ਸੇਵਾ ਮੁਕਤੀ ’ਤੇ ਦਿੱਤੀ ਵਿਦਾਇਗੀ ਪਾਰਟੀ
Ad Position 24