02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਖਮਾਣੋਂ ਵਿਖੇ ਖ਼ੂਨਦਾਨ ਕੈਂਪ ਲਗਾਇਆ

ਖਮਾਣੋਂ, 1 ਅਕਤੂਬਰ (ਜੋਗਿੰਦਰ ਪਾਲ)–ਸਰਵਹਿੱਤਕਾਰੀ ਵਿੱਦਿਆ ਮੰਦਰ, ਸ੍ਰੀ ਸ਼ੰਕਰ ਰਾਮ-ਲੀਲ੍ਹਾ ਸਪੋਰਟਸ ਤੇ ਵੈੱਲਫੇਅਰ ਕਲੱਬ ਖਮਾਣੋਂ ਵਲੋਂ ਸਾਂਝੇ ਤੌਰ ’ਤੇ ਰਾਸ਼ਟਰੀ ਸਵੈ-ਇੱਛਿਤ ਖ਼ੂਨਦਾਨ ਦਿਵਸ ਨੂੰ ਸਮਰਪਿਤ 55ਵਾਂ ਸਵੈਇੱਛਿਤ ਖ਼ੂਨਦਾਨ ਕੈਂਪ ਲਗਾਇਆ ਗਿਆ। ਜਾਣਕਾਰੀ ਦਿੰਦਿਆਂ ਉੱਘੇ ਸਮਾਜ ਸੇਵਕ ਦੀਪਕ ਵਰਮਾ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਸਰਕਾਰੀ ਹਸਪਤਾਲ ਸੈਕਟਰ 32 ਦੀ ਮਾਹਿਰ ਡਾਕਟਰੀ ਟੀਮ ਵਲੋਂ ਖ਼ੂਨਦਾਨੀਆਂ ਦੀ ਸਿਹਤ ਜਾਂਚ ਉਪਰੰਤ 72 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 02-10-2026
ਖਮਾਣੋਂ, 1 ਅਕਤੂਬਰ (ਜੋਗਿੰਦਰ ਪਾਲ)–ਸਰਵਹਿੱਤਕਾਰੀ ਵਿੱਦਿਆ ਮੰਦਰ, ਸ੍ਰੀ ਸ਼ੰਕਰ ਰਾਮ-ਲੀਲ੍ਹਾ ਸਪੋਰਟਸ ਤੇ ਵੈੱਲਫੇਅਰ ਕਲੱਬ ਖਮਾਣੋਂ ਵਲੋਂ ਸਾਂਝੇ ਤੌਰ ’ਤੇ ਰਾਸ਼ਟਰੀ ਸਵੈ-ਇੱਛਿਤ ਖ਼ੂਨਦਾਨ ਦਿਵਸ ਨੂੰ ਸਮਰਪਿਤ 55ਵਾਂ ਸਵੈਇੱਛਿਤ ਖ਼ੂਨਦਾਨ ਕੈਂਪ ਲਗਾਇਆ ਗਿਆ। ਜਾਣਕਾਰੀ ਦਿੰਦਿਆਂ ਉੱਘੇ ਸਮਾਜ ਸੇਵਕ ਦੀਪਕ ਵਰਮਾ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਸਰਕਾਰੀ ਹਸਪਤਾਲ ਸੈਕਟਰ 32 ਦੀ ਮਾਹਿਰ ਡਾਕਟਰੀ ਟੀਮ ਵਲੋਂ ਖ਼ੂਨਦਾਨੀਆਂ ਦੀ ਸਿਹਤ ਜਾਂਚ ਉਪਰੰਤ 72 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਕੈਂਪ ਦੌਰਾਨ ਖ਼ੂਨਦਾਨ ਕਰਨ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ, ਉਨ੍ਹਾਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਅਤੇ ਸਮੂਹ ਖ਼ੂਨਦਾਨੀਆਂ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਡਾ. ਜਗਦੀਪ ਸਿੰਘ ਰਾਣਾ, ਡਾ. ਨਰੇਸ਼ ਚੌਹਾਨ, ਪਹਿਲਵਾਨ ਅਵਤਾਰ ਸਿੰਘ ਟੋਡਰਪੁਰ, ਕੌਂਸਲਰ ਗੁਰਿੰਦਰ ਸਿੰਘ ਸੋਨੀ, ਸੰਜੀਵ ਕਾਲੜਾ, ਕੁਲਵਿੰਦਰ ਸਿੰਘ ਬਿਲਾਸਪੁਰ, ਕੌਂਸਲਰ ਅਮਰਿੰਦਰ ਸਿੰਘ ਮੋਲਾ, ਐਡਵੋਕੇਟ ਸਵਰਨਜੀਤ ਕੌਰ ਕੰਗ, ਨਵਨੀਤ ਟੋਨੀ, ਜਸਵਿੰਦਰ ਸਿੰਘ ਬੁੱਗਾ, ਸੌਰਵ ਗੁਪਤਾ , ਗੁਰਪਾਲ ਸਿੰਘ ਪਾਲੀ, ਹਰਸ਼ ਕੁਮਾਰ, ਸਰਬਜੀਤ ਸਿੰਘ ਚੀਮਾ, ਸਤਨਾਮ ਸਿੰਘ ਗੱਗੜਵਾਲ, ਵਿੱਕੀ ਗੁਪਤਾ, ਧਰਮਪ੍ਰੀਤ, ਸੁਰਿੰਦਰ ਕੁਮਾਰ ਕਾਕਾ ਤੋਂ ਇਲਾਵਾ ਸ਼ਹਿਰ ਦੇ ਹੋਰ ਪਤਵੰਤੇ ਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੰਬਰਦਾਰ ਯੂਨੀਅਨ ਸਰਕਲ ਚੁੰਨੀ ਕਲਾਂ ਦੀ ਮੀਟਿੰਗ ਹੋਈ ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ ਕਣਕ ਦੇ ਭਾਅ ’ਚ 25 ਰੁਪਏ ਦਾ ਮਾਮੂਲੀ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ- ਭਟੇੜੀ, ਡਡਿਆਣਾ
Ad Position 24