30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਰੇਲਵੇ ਪੁਲਿਸ ਨੂੰ ਬਜ਼ੁਰਗ ਦੀ ਲਾਸ਼ ਮਿਲੀ ਰੇਲਗੱਡੀ ਵਿਚੋਂ ਡਿਗਣ ਕਾਰਨ ਇਕ ਬਜ਼ੁਰਗ ਦੀ ਮੌਤ ਹੋਈ ਜਾਪਦੀ ਹੈ-ਜੀ.ਆਰ.ਪੀ.

ਫ਼ਤਹਿਗੜ੍ਹ ਸਾਹਿਬ, 30 ਸਤੰਬਰ (ਬਲਜਿੰਦਰ ਸਿੰਘ)- ਗੌਰਮਿੰਟ ਰੇਲਵੇ ਪੁਲਿਸ ਥਾਣਾ ਸਰਹਿੰਦ ਦੀ ਪੁਲਿਸ ਪਾਰਟੀ ਨੂੰ ਰੇਲਵੇ ਕਿੱਲੋਮੀਟਰ ਨੰਬਰ 01/10-11 ਰੇਲਵੇ ਸਟੇਸ਼ਨ ਸਰਹਿੰਦ ਫ਼ਤਹਿਗੜ੍ਹ ਸਾਹਿਬ ਦਰਮਿਆਨ ਇਕ 65-70 ਸਾਲਾ ਬਜ਼ੁਰਗ ਦੀ ਗਲੀ ਸੜੀ ਹਾਲਤ ਵਿਚ ਲਾਸ਼ ਬਰਾਮਦ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਰੇਲਵੇ ਪੁਲਿਸ ਥਾਣਾ ਸਰਹਿੰਦ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਨਿਰਮਲ ਸਿੰਘ ਨੇ ਦੱਸਿਆ ਕਿ ਉਕਤ ਬਜ਼ੁਰਗ ਵਿਅਕਤੀ ਦੀ ਕਰੀਬ 15/20 ਦਿਨ ਪਹਿਲਾਂ ਰੇਲਵੇ ਸਟੇਸ਼ਨ ਸਰਹਿੰਦ ਫ਼ਤਹਿਗੜ੍ਹ ਸਾਹਿਬ ਦਰਮਿਆਨ ਪੈਂਦੇ ਚੋਏ ਉੱਪਰ ਬਣੇ ਪੁਲ ਨੇੜੇ ਕਿਸੇ ਨਾ ਮਾਲੂਮ ਰੇਲਗੱਡੀ ਵਿਚੋਂ ਡਿੱਗਣ ਕਾਰਨ ਮੌਤ ਹੋਈ ਜਾਪਦੀ ਹੈ, ਜਿਸ ਦਾ ਮੂੰਹ ਤੇ ਸਰੀਰ ਬੁਰੀ ਤਰ੍ਹਾਂ ਖ਼ਰਾਬ ਹੋ ਚੁੱਕਾ ਹੈ, ਪਹਿਰਾਵੇ ਤੋਂ ਉਹ ਨਿਹੰਗ ਸਿੰਘ ਜਾਪਦਾ ਹੈ।

Ad Position 21
No active advertisement
ਗੌਰਮਿੰਟ ਰੇਲਵੇ ਪੁਲਿਸ ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਨਿਰਮਲ ਸਿੰਘ ਜਾਣਕਾਰੀ ਦਿੰਦੇ ਹੋਏ। ਤਸਵੀਰ ਕਰਨ 01-10-2026
ਫ਼ਤਹਿਗੜ੍ਹ ਸਾਹਿਬ, 30 ਸਤੰਬਰ (ਬਲਜਿੰਦਰ ਸਿੰਘ)- ਗੌਰਮਿੰਟ ਰੇਲਵੇ ਪੁਲਿਸ ਥਾਣਾ ਸਰਹਿੰਦ ਦੀ ਪੁਲਿਸ ਪਾਰਟੀ ਨੂੰ ਰੇਲਵੇ ਕਿੱਲੋਮੀਟਰ ਨੰਬਰ 01/10-11 ਰੇਲਵੇ ਸਟੇਸ਼ਨ ਸਰਹਿੰਦ ਫ਼ਤਹਿਗੜ੍ਹ ਸਾਹਿਬ ਦਰਮਿਆਨ ਇਕ 65-70 ਸਾਲਾ ਬਜ਼ੁਰਗ ਦੀ ਗਲੀ ਸੜੀ ਹਾਲਤ ਵਿਚ ਲਾਸ਼ ਬਰਾਮਦ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਰੇਲਵੇ ਪੁਲਿਸ ਥਾਣਾ ਸਰਹਿੰਦ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਨਿਰਮਲ ਸਿੰਘ ਨੇ ਦੱਸਿਆ ਕਿ ਉਕਤ ਬਜ਼ੁਰਗ ਵਿਅਕਤੀ ਦੀ ਕਰੀਬ 15/20 ਦਿਨ ਪਹਿਲਾਂ ਰੇਲਵੇ ਸਟੇਸ਼ਨ ਸਰਹਿੰਦ ਫ਼ਤਹਿਗੜ੍ਹ ਸਾਹਿਬ ਦਰਮਿਆਨ ਪੈਂਦੇ ਚੋਏ ਉੱਪਰ ਬਣੇ ਪੁਲ ਨੇੜੇ ਕਿਸੇ ਨਾ ਮਾਲੂਮ ਰੇਲਗੱਡੀ ਵਿਚੋਂ ਡਿੱਗਣ ਕਾਰਨ ਮੌਤ ਹੋਈ ਜਾਪਦੀ ਹੈ, ਜਿਸ ਦਾ ਮੂੰਹ ਤੇ ਸਰੀਰ ਬੁਰੀ ਤਰ੍ਹਾਂ ਖ਼ਰਾਬ ਹੋ ਚੁੱਕਾ ਹੈ, ਪਹਿਰਾਵੇ ਤੋਂ ਉਹ ਨਿਹੰਗ ਸਿੰਘ ਜਾਪਦਾ ਹੈ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਉਕਤ ਬਜ਼ੁਰਗ ਦੀ ਅਜੇ ਸ਼ਨਾਖ਼ਤ ਨਹੀਂ ਸਕੀ ਜਿਸ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸ਼ਨਾਖ਼ਤ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦੀ ਮੌਰਚਰੀ ਵਿਚ ਰਖਵਾ ਦਿੱਤਾ ਗਿਆ ਹੈ। ਸਹਾਇਕ ਥਾਣੇਦਾਰ ਨੇ ਦੱਸਿਆ ਕਿ ਮਿ੍ਰਤਕ ਦੀ ਉਮਰ ਕਰੀਬ 65-70 ਸਾਲ ਅਤੇ ਉਸ ਨੇ ਚਿੱਟਾ ਤੇ ਮੈਲਾ ਚੋਲ੍ਹਾ, ਨੀਲੇ ਰੰਗ ਦਾ ਕਮਰਕੱਸਾ, ਨੀਲੀ ਪੀਲੀ ਪੱਗ ਤੇ ਵੱਡੀ ਕਿਰਪਾਨ ਪਹਿਨੀ ਹੋਈ ਹੈ।
Ad Position 22
No active advertisement
ਪਿਛਲੀ ਖ਼ਬਰ ਕੌਮੀ ਇਨਸਾਫ਼ ਮੋਰਚੇ ਵਲੋਂ 2 ਨੂੰ ਕੱਢੇ ਜਾਣ ਵਾਲੇ ‘ਬੰਦੀ ਸਿੰਘ ਰਿਹਾਈ ਮਾਰਚ’ ਵਿਚ ਸੰਗਤਾਂ ਸ਼ਮੂਲੀਅਤ ਕਰਨ- ਮਾਨ ਅਗਲੀ ਖ਼ਬਰ ਨਵ-ਵਿਆਹੁਤਾ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ
Ad Position 24