ਬਿਜਲੀ ਸਪਲਾਈ ਬੰਦ ਰਹੇਗੀ
ਅਮਲੋਹ, 29 ਸਤੰਬਰ (ਕੇਵਲ ਸਿੰਘ)- ਪੀ. ਐਸ.
ਅਮਲੋਹ, 29 ਸਤੰਬਰ (ਕੇਵਲ ਸਿੰਘ)- ਪੀ. ਐਸ. ਪੀ. ਸੀ. ਐਲ. ਅਮਲੋਹ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਗੁਰਜੰਟ ਸਿੰਘ ਨੇ ਆਮ ਜਨਤਾ ਅਤੇ ਸਬੰਧਿਤ ਬਿਜਲੀ ਖਪਤਕਾਰਾਂ ਨੂੰ ਸੂਚਿਤ ਕੀਤਾ ਕਿ 1 ਅਕਤੂਬਰ ਨੂੰ 220 ਕੇ.ਵੀ ਗਰਿੱਡ ਸਬ-ਸਟੇਸ਼ਨ ਜੀ-3 ਮੰਡੀ ਗੋਬਿੰਦਗੜ੍ਹ ਅਤੇ 66 ਕੇਵੀ ਸਬ-ਸਟੇਸ਼ਨ ਜਲਾਲਪੁਰ ਵਿਖੇ ਜ਼ਰੂਰੀ ਸਾਂਭ-ਸੰਭਾਲ ਅਤੇ ਟੈਸਟਿੰਗ ਆਦਿ ਦੇ ਕੰਮ ਕੀਤੇ ਜਾਣਗੇ। ਜਿਸ ਕਾਰਨ 1 ਅਕਤੂਬਰ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ 66 ਕੇਵੀ ਸਬ ਸਟੇਸ਼ਨ ਜਲਾਲਪੁਰ ਤੋਂ ਚੱਲਣ ਵਾਲੀਆਂ ਸਾਰੀਆਂ 66 ਕੇਵੀ ਲਾਈਨਾਂ-66 ਕੇਵੀ ਸ੍ਰੀ ਗਣੇਸ਼ (ਮੈਸ ਸ੍ਰੀ ਗਣੇਸ਼ ਐਡੀਬਲਜ), 66 ਕੇਵੀ ਬਿਹਾਰੀ ਲਾਲ (ਐਸ ਆਰ ਪੀ ਮਲਟੀਮੈਟਲਜ) ਅਤੇ ਸਾਰੇ 11 ਕੇਵੀ ਫੀਡਰਾਂ ਦੀ ਸਪਲਾਈ ਬੰਦ ਰਹੇਗੀ।