ਨਾਭਾ ਉੱਤਸਵ ਸੰਮਤੀ ਵਲੋਂ ਵਾਮਨ ਦਵਾਦਸ਼ੀ ਤਿਉਹਾਰ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ
ਨਾਭਾ, 24 ਸਤੰਬਰ (ਵਰਿੰਦਰ ਵਰਮਾ)- ਨਾਭਾ ਉੱਤਸਵ ਸੰਮਤੀ ਨਾਭਾ ਪ੍ਰਧਾਨ ਕ੍ਰਿਸ਼ਨ ਮੰਗਲਾ ਕੁੱਕੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਵਾਮਨ ਦਵਾਦਸ਼ੀ ਤਿਉਹਾਰ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਸ਼ਰਧਾ ਭਾਵਨਾ ਨਾਲ ਕੱਢੀ ਗਈ। ਇਹ ਵਿਸ਼ਾਲ ਸ਼ੋਭਾ ਯਾਤਰਾ ਸ਼ਹਿਰ ਦੇ ਪਟਿਆਲਾ ਗੇਟ ਤੋਂ ਸ਼ੁਰੂ ਹੁੰਦੇ ਹੋਏ ਭਿੱਖੀ ਮੋੜ , ਸਦਰ ਬਾਜ਼ਾਰ, ਭਾਵੜਾ ਬਾਜ਼ਾਰ, ਮੈਹਸ ਗੇਟ, ਬਸੰਤਪੁਰਾ ਮੁਹੱਲਾ, ਪੁਰਾਣੀ ਸਬਜ਼ੀ ਮੰਡੀ ਆਦਿ ਬਾਜ਼ਾਰਾਂ ਵਿੱਚੋਂ ਕੱਢੀ ਗਈ।
ਸ
ਸੰਸਥਾ ਦੇ ਪ੍ਰਧਾਨ ਤੇ ਸਮੂਹ ਮੈਂਬਰ ਵਿਧਾਇਕ ਦੇਵ ਮਾਨ ਨੂੰ ਸਨਮਾਨਿਤ ਕਰਦੇ ਹੋਏ। ਤਸਵੀਰ : ਵਰਿੰਦਰ ਵਰਮਾ
25-09-2026
ਨਾਭਾ, 24 ਸਤੰਬਰ (ਵਰਿੰਦਰ ਵਰਮਾ)- ਨਾਭਾ ਉੱਤਸਵ ਸੰਮਤੀ ਨਾਭਾ ਪ੍ਰਧਾਨ ਕ੍ਰਿਸ਼ਨ ਮੰਗਲਾ ਕੁੱਕੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਵਾਮਨ ਦਵਾਦਸ਼ੀ ਤਿਉਹਾਰ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਸ਼ਰਧਾ ਭਾਵਨਾ ਨਾਲ ਕੱਢੀ ਗਈ। ਇਹ ਵਿਸ਼ਾਲ ਸ਼ੋਭਾ ਯਾਤਰਾ ਸ਼ਹਿਰ ਦੇ ਪਟਿਆਲਾ ਗੇਟ ਤੋਂ ਸ਼ੁਰੂ ਹੁੰਦੇ ਹੋਏ ਭਿੱਖੀ ਮੋੜ , ਸਦਰ ਬਾਜ਼ਾਰ, ਭਾਵੜਾ ਬਾਜ਼ਾਰ, ਮੈਹਸ ਗੇਟ, ਬਸੰਤਪੁਰਾ ਮੁਹੱਲਾ, ਪੁਰਾਣੀ ਸਬਜ਼ੀ ਮੰਡੀ ਆਦਿ ਬਾਜ਼ਾਰਾਂ ਵਿੱਚੋਂ ਕੱਢੀ ਗਈ। ਇਸ ਸ਼ੋਭਾ ਯਾਤਰਾ ਵਿੱਚ ਆਕਰਸ਼ਕ ਬੈਂਡ, ਟਿੱਪਰੀ ਅਤੇ ਡਾਂਡੀਆ, ਆਤਿਸ਼ਬਾਜ਼ੀ, ਸਰਕੀਰਤਨ ਅਤੇ ਸੁੰਦਰ ਝਾਕੀਆਂ ਦੇਖਣ ਯੋਗ ਸਨ। ਇਸ ਦੌਰਾਨ ਬਾਜ਼ਾਰਾਂ ਨੂੰ ਸਜਾਵਟੀ ਗੇਟਾਂ ਅਤੇ ਲਾਈਟਾਂ ਨਾਲ ਸਜਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਗੁਰਦੇਵ ਸਿੰਘ ਦੇਵ ਮਾਨ (ਵਿਧਾਇਕ ਨਾਭਾ) ਤੇ ਵਿਸ਼ੇਸ਼ ਮਹਿਮਾਨ ਚੇਅਰਮੈਨ ਜੱਸੀ ਸੋਹੀਆ ਵਾਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਅਗਰਵਾਲ ਸਭਾ ਨਾਭਾ ਦੇ ਪ੍ਰਧਾਨ ਰਾਜੇਸ਼ ਬਾਂਸਲ (ਬੱਬੂ) ਅਤੇ ਅਗਰਵਾਲ ਸਭਾ ਨਾਭਾ ਦੇ ਚੇਅਰਮੈਨ ਰਮਨ ਸਿੰਗਲਾ ( ਨਵ ਭਾਰਤ ਫਰਨੀਚਰ) ਦੀਪ ਜਗਾਉਣ ਦੀ ਰਸਮ ਆਪਣੇ ਕਰ ਕਮਲਾਂ ਨਾਲ ਅਦਾ ਕੀਤੀ ਅਤੇ ਹਰੀ ਸਿੰਘ (ਪ੍ਰੀਤ ਗਰੁੱਪ ਐਮ. ਡੀ.) ਅਤੇ ਚਰਨ ਸਿੰਘ (ਮਲਕੀਅਤ ਗਰੁੱਪ ਐਮ. ਡੀ.) ਨੇ ਪਟਿਆਲਾ ਗੇਟ ਤੋਂ ਸ਼ੋਭਾ ਯਾਤਰਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਸਾਂਝੇ ਤੌਰ ਤੇ ਕਿਹਾ ਕਿ ਸੰਸਥਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਹ ਉਪਰਾਲਾ ਕੀਤਾ ਜਾਂਦਾ ਹੈ ਬਹੁਤ ਹੀ ਸ਼ਲਾਘਾ ਯੋਗ ਹੈ, ਅਜਿਹੇ ਉਪਰਾਲੇ ਕਰਨ ਨਾਲ ਧਰਮ ਦਾ ਪ੍ਰਚਾਰ ਹੁੰਦਾ ਹੈ ਅਤੇ ਨੌਜਵਾਨ ਪੀੜੀ ਨੂੰ ਸੇਧ ਮਿਲਦੀ ਹੈ। ਇਸ ਮੌਕੇ ਸੰਸਥਾ ਦੇ ਪ੍ਰਧਾਨ ਕ੍ਰਿਸ਼ਨ ਮੰਗਲਾ ਕੁੱਕੀ, ਜਨਰਲ ਸਕੱਤਰ ਐਡਵੋਕੇਟ ਭਾਰਤ ਭੂਸ਼ਨ ਜੈਨ, ਚੇਅਰਮੈਨ ਹਰੀ ਕ੍ਰਿਸ਼ਨ ਸੇਠ, ਓਮ ਪ੍ਰਕਾਸ਼ ਗਰਗ, ਕੈਸ਼ੀਅਰ ਰੋਹਿਤ ਜਿੰਦਲ ਅਤੇ ਸਮੂਹ ਮੈਂਬਰਾਂ ਵਲੋਂ ਮੁੱਖ ਮਹਿਮਾਨ ਅਤੇ ਆਈਆਂ ਹੋਈਆਂ ਸ਼ਖਸ਼ੀਅਤਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਪ੍ਰਧਾਨ ਪੈਟਰੋਲੀਅਮ ਡੀਲਰਜ ਐਸੋਸੀਏਸ਼ਨ, ਜਸਪਾਲ ਜੁਨੇਜਾ, ਅਮਰਦੀਪ ਖੰਨਾ, ਨਗਰ ਕੌਂਸਲ ਪ੍ਰਧਾਨ ਜਸਦੀਪ ਖੰਨਾ, ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ, ਭਾਜਪਾ ਆਗੂ ਪਰਮਜੀਤ ਸਿੰਘ ਕੈਂਥ, ਜਸਦੀਪ ਨਿੱਕੂ, ਆੜਤੀਆ ਐਸੋਸੀਏਸ਼ਨ ਪ੍ਰਧਾਨ ਕਰਮਜੀਤ ਸਿੰਘ ਭੋਲੀ, ਸੁਰਿੰਦਰ ਗੁਪਤਾ, ਕੌਂਸਲਰ ਦੀਪ ਊਧਮ ਸਿੰਘ, ਸਾਬਕਾ ਸਰਪੰਚ ਗੁਰਚਰਨ ਸਿੰਘ ਦੁਲੱਦੀ, ਭੁਵੇਸ਼ ਬਾਂਸਲ, ਪ੍ਰਿੰਸੀਪਲ ਅਸ਼ਵਨੀ ਮਦਾਨ, ਸਨੀ ਸਿੰਗਲਾ, ਲਵਨੀਸ਼ ਲੱਕੀ, ਸ਼ੀਤਲ ਜੈਨ, ਸਲੀਮ ਮੁਹੰਮਦ, ਲਾਲੀ ਫਤਿਹਪੁਰ, ਵਿਕਰਮ ਡੱਲਾ, ਪਰਮਿੰਦਰ ਬਾਂਸਲ ਭੋਲੀ, ਚਰਨਜੀਤ ਬਾਤਿਸ਼ ਤੇ ਹੋਰ ਹਾਜ਼ਰ ਸਨ।