ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ਤੇ ਹਲਕਾ ਵਿਧਾਇਕ ਅਮਲੋਹ ਦੇ ਦਫ਼ਤਰ ਅੱਗੇ ਦਿੱਤਾ ਧਰਨਾ
ਅਮਲੋਹ, 19 ਸਤੰਬਰ (ਕੇਵਲ ਸਿੰਘ)-ਸਾਂਝੀ ਤਾਲਮੇਲ ਕਮੇਟੀ ਵਲੋਂ ਦਿੱਤੇ ਪ੍ਰੋਗਰਾਮ ਤਹਿਤ ਅੱਜ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੇ ਦਫ਼ਤਰ ਦੇ ਬਾਹਰ ਮੁਲਾਜ਼ਮਾਂ, ਪੈਨਸ਼ਨਰਾਂ ਵਲੋਂ ਵੱਡੀ ਗਿਣਤੀ ਵਿਚ ਇੱਕਠੇ ਹੋ ਕੇ ਵਿਸ਼ਾਲ ਧਰਨਾ ਦਿੱਤਾ ਗਿਆ। ਇਹ ਧਰਨਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਆਗੂ ਹਰਜੀਤ ਸਿੰਘ, ਰੌਸ਼ਨ ਲਾਲ ਸੂਦ, ਰਾਜੇਸ਼ ਕੁਮਾਰ ਅਮਲੋਹ, ਜੋਸ਼ੀਲ ਤਿਵਾੜੀ, ਸ਼ਮਸ਼ੇਰ ਸਿੰਘ ਪ੍ਰਧਾਨ ਪੰਜਾਬ ਪੁਲਿਸ ਐਸੋਸੀਏਸ਼ਨ, ਜਗਤਾਰ ਸਿੰਘ ਫੈਜੁੱਲਾਪੁਰ, ਪ੍ਰਵੀਨ ਬਾਲਾ, ਕੁਲਵੰਤ ਸਿੰਘ ਢਿੱਲੋਂ, ਜਸਵਿੰਦਰ ਸਿੰਘ ਆਹਲੂਵਾਲੀਆ, ਮੱਘਰ ਸਿੰਘ ਅਮਲੋਹ ਅਤੇ ਕ੍ਰਿਸ਼ਨ ਲਾਲ ਚਨਾਰਥਲ ਖ਼ੁਰਦ ਦੀ ਅਗਵਾਈ ਵਿਚ ਹੇਠ ਦਿੱਤਾ ਗਿਆ।
ਵ
ਵਿਧਾਇਕ ਗੈਰੀ ਬੜਿੰਗ ਦੇ ਦਫ਼ਤਰ ਅੱਗੇ ਧਰਨਾ ਦਿੰਦੇ ਹੋਏ ਮੁਲਾਜ਼ਮ, ਪੈਨਸ਼ਨਰ ਅਤੇ ਹੋਰ ਕਰਮਚਾਰੀ। ਤਸਵੀਰ: ਕੇਵਲ ਸਿੰਘ
20-09-2026
ਅਮਲੋਹ, 19 ਸਤੰਬਰ (ਕੇਵਲ ਸਿੰਘ)-ਸਾਂਝੀ ਤਾਲਮੇਲ ਕਮੇਟੀ ਵਲੋਂ ਦਿੱਤੇ ਪ੍ਰੋਗਰਾਮ ਤਹਿਤ ਅੱਜ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੇ ਦਫ਼ਤਰ ਦੇ ਬਾਹਰ ਮੁਲਾਜ਼ਮਾਂ, ਪੈਨਸ਼ਨਰਾਂ ਵਲੋਂ ਵੱਡੀ ਗਿਣਤੀ ਵਿਚ ਇੱਕਠੇ ਹੋ ਕੇ ਵਿਸ਼ਾਲ ਧਰਨਾ ਦਿੱਤਾ ਗਿਆ। ਇਹ ਧਰਨਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਆਗੂ ਹਰਜੀਤ ਸਿੰਘ, ਰੌਸ਼ਨ ਲਾਲ ਸੂਦ, ਰਾਜੇਸ਼ ਕੁਮਾਰ ਅਮਲੋਹ, ਜੋਸ਼ੀਲ ਤਿਵਾੜੀ, ਸ਼ਮਸ਼ੇਰ ਸਿੰਘ ਪ੍ਰਧਾਨ ਪੰਜਾਬ ਪੁਲਿਸ ਐਸੋਸੀਏਸ਼ਨ, ਜਗਤਾਰ ਸਿੰਘ ਫੈਜੁੱਲਾਪੁਰ, ਪ੍ਰਵੀਨ ਬਾਲਾ, ਕੁਲਵੰਤ ਸਿੰਘ ਢਿੱਲੋਂ, ਜਸਵਿੰਦਰ ਸਿੰਘ ਆਹਲੂਵਾਲੀਆ, ਮੱਘਰ ਸਿੰਘ ਅਮਲੋਹ ਅਤੇ ਕ੍ਰਿਸ਼ਨ ਲਾਲ ਚਨਾਰਥਲ ਖ਼ੁਰਦ ਦੀ ਅਗਵਾਈ ਵਿਚ ਹੇਠ ਦਿੱਤਾ ਗਿਆ। ਇਸ ਮੌਕੇ ਕਮੇਟੀ ਵਲੋਂ ਪੰਜਾਬ ਸਰਕਾਰ ਦੀ ਮੁਲਾਜ਼ਮ ਮੰਗਾਂ ਸਬੰਧੀ ਅਪਣਾਈ ਜਾ ਰਹੀ ਡੰਗ ਟਪਾਊ ਨੀਤੀ ਦਾ ਡਟਵਾਂ ਵਿਰੋਧ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿਖੇ ਸਿੰਗਲ ਅਤੇ ਡਬਲ ਬੈਂਚ ‘ਤੇ ਕੇਸ ਹਾਰ ਜਾਣ ਦੇ ਬਾਵਜੂਦ ਵੀ ਸੁਪਰੀਮ ਕੋਰਟ ਜਾ ਕੇ ਸਮਾਂ ਖ਼ਰਾਬ ਕਰਨਾ ਅਤੇ ਡੰਗ ਟਪਾਊ ਨੀਤੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ। ਉਨ੍ਹਾਂ ਪੈਨਸ਼ਨਰਾਂ ਨੂੰ ਪੈਨਸ਼ਨ ਦੀ ਦੁਹਰਾਈ 2.59 ਗੁਣਾਂਕ ਨਾਲ ਕਰਨ ਦੀ ਮੰਗ, ਸ਼ਹਿਰੀ ਕਮੇਟੀਆਂ ਅਤੇ ਹੋਰ ਸਫ਼ਾਈ ਕਰਮਚਾਰੀਆਂ ਨੂੰ ਰੈਗੂਲਰ ਕਰਨ, ਪੁਰਾਣੀ ਪੈਨਸ਼ਨ ਦੀ ਬਹਾਲੀ, 2015 ਅਤੇ 2020 ਦੇ ਮੁਲਾਜ਼ਮ ਮਾਰੂ ਪੱਤਰਾਂ ਜਿਸ ਵਿਚ ਕ੍ਰਮਵਾਰ ਬੇਸਿਕ ਪੇਅ ‘ਤੇ ਕੰਮ ਕਰਨ ਅਤੇ ਕੇਂਦਰੀ ਤਨਖ਼ਾਹ ਸਕੇਲ ਲਾਗੂ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਮੁੱਢੋਂ ਰੱਦ ਕਰਕੇ ਮੁਲਾਜ਼ਮਾਂ ਨੂੰ ਪੂਰੇ ਸਕੇਲ ਦਿੱਤੇ ਜਾਣ ਦੀ ਮੰਗ ਕੀਤੀ ਗਈ। ਪੰਜਾਬ ਸਰਕਾਰ ਵਲੋਂ ਚੋਣ ਮਨੋਰਥ ਪੱਤਰ ਵਿਚ ਦਰਜ਼ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਤੁਰੰਤ ਪੂਰਾ ਕਰਨ ਦੀ ਵੀ ਮੰਗ ਕੀਤੀ ਗਈ। ਇਸ ਮੌਕੇ ਰਾਮ ਸ਼ਰਨ ਸੂਦ, ਅਮਰਜੀਤ ਸਿੰਘ, ਬਲਤੇਜ ਸਿੰਘ ਬੁੱਗਾ, ਰਾਜਿੰਦਰ ਸਿੰਘ ਰਾਜਨ, ਸਤਿੰਦਰ ਸਿੰਘ, ਰਣਜੀਤ ਸਿੰਘ ਬਰਵਾਲੀ, ਚਰਨਜੀਤ ਸਿੰਘ, ਜਸਵੀਰ ਸਿੰਘ, ਜਗਦੀਸ਼ ਸਿੰਘ ਰਾਣਾ, ਗੁਰਮੀਤ ਸਿੰਘ ਘੁੰਮਣ, ਮਨਜੀਤ ਸਿੰਘ, ਮੇਜਰ ਸਿੰਘ, ਅਮਰਜੀਤ ਗਰੇਵਾਲ, ਬਲਵੀਰ ਸਿੰਘ ਜੱਲ੍ਹਾ, ਨੇਤਰ ਸਿੰਘ, ਸੁਖਵਿੰਦਰ ਸਿੰਘ ਮਾਜਰੀ, ਸੁਖਚੈਨ ਸਿੰਘ ਜੱਲ੍ਹਾ, ਬਲਵੀਰ ਸਿੰਘ, ਸੱਜਣ ਸਿੰਘ, ਰਾਜੀਵ ਕੁਮਾਰ, ਪਰਮਜੀਤ ਕੁਮਾਰ, ਮਲਕੀਤ ਸਿੰਘ ਖੰਨਾ, ਹਰਪਾਲ ਸਿੰਘ, ਜੋਧ ਸਿੰਘ, ਬਲਜੀਤ ਸਿੰਘ, ਸ਼ਿੰਗਾਰਾ ਸਿੰਘ ਭੜੀ, ਹਰਨੇਕ ਸਿੰਘ ਤਲਵਾੜਾ, ਰਾਜੀਵ ਕਰਕਰਾ, ਗੁਰਮੀਤ ਸਿੰਘ, ਗੁਰਵਿੰਦਰ ਸਿੰਘ, ਹਰਵਿੰਦਰ ਸਿੰਘ, ਅਵਤਾਰ ਰਾਠੀ, ਸਲੋਨੀ ਭਾਗੀ, ਨੀਸ਼ਾ ਰਾਣੀ, ਰੁਪਿੰਦਰ ਕੌਰ, ਬਲਜੀਤ ਕੌਰ, ਮਨਦੀਪ ਕੌਰ, ਸੋਨੀਆ, ਪਰਮਜੀਤ ਕੌਰ, ਨੀਤੂ, ਅਮਨਦੀਪ ਕੌਰ ਆਦਿ ਹਾਜ਼ਰ ਸਨ।